Letra

ਤੇਰਾ ਗੋਰਾ ਰੰਗ, ਬੱਲੀਏ cream ਵਰਗਾ ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ ਨਸ਼ਾ ਨੀਲੇ ਨੈਣਾਂ ਵਿੱਚ red wine ਨਾਲ਼ ਦਾ ਮੁੰਡਾ ਕਰਤਾ ਸ਼ਰਾਬੀ ੧੮-੧੯ ਸਾਲ ਦਾ ਅੱਖ ਹੱਸਕੇ ਤੂੰ ਜਦੋਂ ਮਟਕਾਈ, ਬੱਲੀਏ ਅੱਜ ਸੁਰਮੇ ਦੀ ਮੱਚਗੀ ਦੁਹਾਈ, ਬੱਲੀਏ ਤਿੱਖੇ ਨੱਕ ਨੂੰ ਮੈਂ ਤਿੱਖੀ ਤਲਵਾਰ ਕਹਿ ਦੇਆਂ ਉੱਤੇ ਕੋਕਾ ਗੀਤ ਗਾਵੇ ਕਲਾਕਾਰ ਕਹਿ ਦੇਆਂ ਸੱਜੇ ਹੱਥ ਵਿੱਚ ਕਦੇ ਤੇਰੀ ਠੋਡੀ ਫੜ ਕੇ ਅਸੀਂ ਵੇਖਣੀ ਕਿਤਾਬ ਜਿਹੀ ਕੁੜੀ ਪੜ੍ਹ ਕੇ ਜੇ ਤੂੰ ਜੱਟੀਏ ਨੀ ਟਾਹਲੀ ਦੀ ਚੁਗਾਠ ਵਰਗੀ ਤੇਰੀ ਕਰਦਾ praise ਮੁੰਡਾ beam ਵਰਗਾ ਤੇਰਾ ਗੋਰਾ ਰੰਗ, ਬੱਲੀਏ cream ਵਰਗਾ ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ ਗਲ੍ਹਾਂ ਗੋਰੀਆਂ ਦੀ ਬੱਲੀਏ glow ਮਾਰ ਗਈ ਗੁੱਤ ਹਿੱਕ 'ਤੇ ਟਿਕਾਕੇ, ਡੰਗ ਦੋ ਮਾਰ ਗਈ ਬੁੱਲ੍ਹ ਟੁੱਕ ਕੇ ਰਕਾਨੇ, ਜਦੋਂ ਸੰਗ ਜਾਣੀ ਐਂ ਤੀਰ ਬਣਕੇ ਕਲ਼ੇਜੇ ਥਾਣੀਂ ਲੰਘ ਜਾਣੀ ਐਂ ਮੇਰੀ ਗੱਲ ਚਾਹੇ ਮੰਨ ਜਾਂ ਨਾ ਮੰਨ, ਅੱਲ੍ਹੜੇ ਨੀ ਤੂੰ ਚੁੰਨੀ 'ਚ ਲੁਕਾਇਆ ਲੱਗੇ ਚੰਨ, ਅੱਲ੍ਹੜੇ ਕੰਨਾਂ ਭੂਰਿਆਂ ਦੇ ਵਿੱਚ ਨੇ ਫ਼ਿਰੋਜ਼ੀ ਝੁਮਕੇ ਰਹਿੰਦੇ ਲੁੱਟਦੇ ਨਜ਼ਾਰੇ ਮਨਮੌਜੀ ਚੁੰਮਕੇ ਵੰਗਾਂ ਵੀਣੀ 'ਚ green ਰੰਗਦਾਰ, ਬੱਲੀਏ ਬੈਠੀ ਗੁੱਟ ਉੱਤੇ ਤੋਤਿਆਂ ਦੀ ਡਾਰ, ਬੱਲੀਏ ਤੇਰੀ ਧੌਣ copy ਹੋਈ ਆ ਕਲਹਿਰੀ ਮੋਰ ਤੋਂ ਹੋਗੀ ਮਿਰਗਾਂ ਨੂੰ jealousy ਜੀ ਤੇਰੀ ਤੋਰ ਤੋਂ ਇਹਨਾਂ weather'an ਦੇ ਵਿੱਚ ਤੇਰਾ ਸਾਨੂੰ ਮਿਲ ਜਾਣਾ ਕਿਸੇ ਪਰੀਆਂ ਦੀ ਰਾਣੀ ਦੇ dream ਵਰਗਾ ਤੇਰਾ ਗੋਰਾ ਰੰਗ, ਬੱਲੀਏ cream ਵਰਗਾ ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ ਤੇਰੀ ਤੋਰ ਖੱਬੀਖ਼ਾਨ ਰੰਗਰੂਟ ਵਰਗੀ ਲਾਲੀ ਮੁੱਖ 'ਤੇ Kinnaur ਦੇ fruit ਵਰਗੀ ਤੇਰੇ ਨਖ਼ਰੇ ਦੇ ਵਿੱਚ ਸਰਦਾਰੀ ਬੋਲਦੀ ਅੰਗ-ਅੰਗ ਉੱਤੇ ਕੀਤੀ ਮੀਨਾਕਾਰੀ ਬੋਲਦੀ ਦੇਦਾਂ ਮੱਥੇ ਨੂੰ ਸੁਗਾਤ ਚਿੱਤ ਕਰੇ ਦਾਜ ਦੀ Cut ਸੇਲੀਆਂ ਦੇ ਚੁੰਝ ਨੇ ਸ਼ਿਕਾਰੀ ਬਾਜ ਦੀ ਹਾਲੇ ਕੱਲ੍ਹ ਹੀ ਸਵਾਏ ਨਵੇਂ ਲੀੜੇ ਲੱਗਦੇ ਅੱਜ ਵੱਖੀਆਂ ਤੋਂ ਹੋਏ ਭੀੜੇ-ਭੀੜੇ ਲੱਗਦੇ ਕੱਲੀ ਬੈਠ ਕੇ ਨੀ ਹਾਰ 'ਤੇ ਸ਼ਿੰਗਾਰ ਲਾਉਂਦੀ ਨੇ ਕਿੰਨੇਂ ਸ਼ੀਸ਼ਿਆਂ ਦੀ ਕੱਢੀ ਜਾਨ ਗੀਤ ਗਾਉਂਦੀ ਨੇ ਅਸੀਂ ਲੌਂਗਾਂ ਦੀ ਕਿਆਰੀ ਤੇਰਾ ਨਾਂ ਰੱਖਿਆ ਸਾਨੂੰ ਲੱਗਦੀ ਪਿਆਰੀ ਅਸੀਂ ਤਾਂ ਰੱਖਿਆ ਓ, ਤੇਰੀ ਗੱਲਬਾਤ ਵਿੱਚ ਨੀ ਸਵਾਦ ਮਿੱਠਾ-ਮਿੱਠਾ Bedil ਦਿਆਂ ਗੀਤਾਂ ਦੇ ਨੀ theme ਵਰਗਾ ਤੇਰਾ ਗੋਰਾ ਰੰਗ, ਬੱਲੀਏ cream ਵਰਗਾ ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ
Writer(s): Armaan Bedil, Gaurav Dev, Kartik Dev Lyrics powered by www.musixmatch.com
instagramSharePathic_arrow_out