Vídeo de música
Vídeo de música
Créditos
PERFORMING ARTISTS
B. Praak
Performer
Jaani
Performer
COMPOSITION & LYRICS
B. Praak
Composer
Jaani
Songwriter
Letra
ਮੈਂ ਜੀਹਦਾ ਇੰਤਜ਼ਾਰ ਕੀਤਾ ਕਈ ਸਦੀਆਂ ਤਕ ਰੋ-ਰੋ ਕੇ
ਜੀਹਦਾ ਇੰਤਜ਼ਾਰ ਕੀਤਾ ਕਈ ਸਦੀਆਂ ਤਕ ਰੋ-ਰੋ ਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਓ, ਮੈਨੂੰ ਦੋ ਵਧਾਈਆਂ ਤੇ ਜਸ਼ਨ ਮਨਾਓ
ਨੀ ਪੀਣੋਂ ਅੱਜ ਰਾਤ ਤੁਸੀਂ ਮੇਰੇ ਘਰ ਆਓ
ਮਹਿਫ਼ਲ ਲਵਾਓ ਕਿਸੇ ਲੁੱਟੇ ਹੋਏ ਸ਼ਾਇਰ ਦੀ
ਹਾਏ, ਮੇਰੀ ਮੌਤ ਦੇ ਸ਼ੇਰ ਸੁਨਾਓ (ਸ਼ੇਰ ਸੁਨਾਓ)
ਉਹ ਰਾਂਝੇ ਦੀ ਸੀ ਹੀਰ, Jaani, ਕੋਈ ਹੀਰ ਲੈ ਗਿਆ ਖੋ ਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਬੇਸ਼ੱਕ ਦਗ਼ਾ ਖਾਣ ਵਾਲਿਆ
ਅਸੀ ਅੱਜ ਵੀ ਤੇਰੇ ਚਾਹਣ ਵਾਲੇ ਆਂ
ਜੇ ਤੂੰ ਨਹੀਂ ਤੇ ਖ਼ਤਮ ਕਹਾਣੀ ਏ
ਅਸੀ ਤੇ ਮਰ ਜਾਣ ਵਾਲੇ ਆਂ
ਓ, ਹੰਝੂਆਂ ਦੇ ਨਾਲ ਆਪਣੇ ਤੇਰਾ ਸ਼ਹਿਰ ਜਾਵਾਂਗੇ ਧੋ ਕੇ
ਮੈਂ ਜੀਹਦਾ ਇੰਤਜ਼ਾਰ ਕੀਤਾ ਕਈ ਸਦੀਆਂ ਤਕ ਰੋ-ਰੋ ਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
ਮੈਨੂੰ ਤੇ ਲੱਗਿਆ ਸੀ ਆਓਗੇ, ਤੇ ਸੀਨੇ ਨਾਲ ਲਾਓਗੇ
ਤੇ ਆਪਣਾ ਬਣਾਓਗੇ, ਤੇ ਪਿਆਰ ਕਰੀ ਜਾਓਗੇ
ਮੈਨੂੰ ਤੇ ਲੱਗਿਆ ਮਿਲਾਓਗੇ, ਨਾ ਨਜ਼ਰਾਂ ਚੁਰਾਓਗੇ
ਹਾਲ ਮੇਰਾ ਪੁੱਛ ਕੇ ਤੇ ਮੱਥਾ ਚੁੰਮੀ ਜਾਓਗੇ
ਮੈਨੂੰ ਤੇ ਲੱਗਿਆ ਸੀ ਰੱਬ ਨਾ' ਮਿਲਾਓਗੇ
ਪਤਾ ਨਹੀਂ ਸੀ ਮੈਨੂੰ ਕਿ ਜਹੰਨੁਮ ਵਿਖਾਓਗੇ
ਮੈਨੂੰ ਤੇ ਲੱਗਿਆ ਨਿਭਾਓਗੇ, ਵਫ਼ਾ ਵੀ ਕਮਾਓਗੇ
ਮੈਨੂੰ ਰੋਂਦਾ ਵੇਖ ਕੇ ਤੇ ਆਪ ਰੋਈ ਜਾਓਗੇ
ਤੇਰੇ ਬਿਨਾਂ ਮੇਰੀ ਹਰ ਰਾਤ ਹੋਈ ਮੱਸਿਆ
ਮੇਰੇ ਅੱਗੇ ਮੇਰੇ 'ਤੇ ਜ਼ਮਾਨਾ ਕਿੰਨਾ ਹੱਸਿਆ
"ਖੁਸ਼ ਆਂ ਮੈਂ, ਠੀਕ ਆਂ," ਇਹ ਝੂਠ ਨਹੀਂ ਬੋਲਣੇ
ਹਾਂ, ਮੈਨੂੰ ਦੁਖ ਐ ਕਿ ਤੇਰਾ ਘਰ ਵੱਸਿਆ
ਜਦੋਂ ਦਾ ਜੁਦਾ ਤੂੰ ਹੋਇਆ, ਮੈਂ ਵੇਖਿਆ ਕਦੇ ਨਹੀਂ ਸੌ ਕੇ
ਜੀਹਦਾ ਇੰਤਜ਼ਾਰ ਕੀਤਾ ਕਈ ਸਦੀਆਂ ਤਕ ਰੋ-ਰੋ ਕੇ
ਮੈਨੂੰ ਮੇਰਾ ਯਾਰ ਮਿਲਿਆ, ਪਰ ਮਿਲਿਆ ਕਿਸੇ ਦਾ ਹੋਕੇ
Written by: B. Praak, Jaani