Créditos

PERFORMING ARTISTS
Vivek Nagpal
Vivek Nagpal
Performer
COMPOSITION & LYRICS
Gurmeet Chandan
Gurmeet Chandan
Songwriter
Devinder Deol
Devinder Deol
Arranger
PRODUCTION & ENGINEERING
Devinder Deol
Devinder Deol
Producer

Letra

ਕਿੰਝ ਸ਼ੁਕਰਾਨੇ ਤੇਰੇ ਕਰੀਏ ਲੱਖਾਂ ਹੀ ਨੇ ਤੇਰੇ ਅਹਿਸਾਨ
ਸੁਕਰ ਹੈ ਤੇਰਾ ਮੇਰੇ ਮਾਲਕਾ ਸਾਡੀ ਸੁੱਖਾਂ ਵਿੱਚ ਬੀਤੇ ਸੁਭਾ ਸ਼ਾਮ
ਮੰਗਤੇ ਸੀ ਅਸੀਂ ਦਰ ਦਰ ਦੇ ਮੰਗਿਆਂ ਵੀ ਖ਼ੈਰ ਨਹੀਂ ਸੀ ਮਿਲਦੀ
ਜਦੋਂ ਦੀ ਸ਼ਰਨ ਤੇਰੀ ਆ ਗਏ ਹਰ ਰੀਝ ਪੂਰੀ ਹੋਗਈ ਦਿਲ ਦੀ
ਆਸਾਂ ਵਾਲੇ ਕਾਸੇ ਸਾਡੇ ਭਰ ਗਏ ਬਖਸ਼ੇ ਨੇ ਸੁੱਖ ਤੂੰ ਤਮਾਮ
ਸੁਕਰ ਹੈ ਤੇਰਾ
ਅਜ਼ਲਾਂ ਤੋਂ ਰੂਹਾਂ ਸੀ ਪਿਆਸੀਆਂ ਦੀਦ ਤੇਰੀ ਪਾ ਕੇ ਸੀਨੇ ਠਰ ਗਏ
ਤਪਦੇ ਸੋਚਾਂ ਦੇ ਮਾਰੂਥਲ ਤੇ ਰਹਿਮਤਾਂ ਦੇ ਬੱਦਲ ਨੇ ਵਰ ਗਏ
ਦੂਰ ਹੋਇਆ ਗ਼ਮ ਤੇ ਉਦਾਸੀਆਂ ਚਿਹਰਆਂ ਤੇ ਆਈ ਮੁਸਕਾਨ
ਸ਼ੁਕਰ ਹੈ ਤੇਰਾ,
ਬੇਨਤੀ ਹੈ ਮੇਰੀ ਸੱਚੇ ਪਾਤਸ਼ਾਹ ਤੇਰੇ ਨਾਲ ਤੋੜ ਨਿਭੇ ਪ੍ਰੀਤ ਦੀ
ਇੰਜ ਹੀ ਇਹ ਮੌਜਾਂ ਰਹੀਏ ਮਾਣ ਦੇ ਗਾਉਂਦੇ ਰਹੀਏ ਖੁਸ਼ੀਆਂ ਦੇ ਗੀਤ ਜੀ
ਸਾਨੂੰ ਤੇਰੀਆਂ ਗੁਲਾਮੀਆਂ ਕਬੂਲ ਨੇ ਬਣੇ ਰਹੀਏ '"ਚੰਦਨ" ਗੁਲਾਮ
ਸੁਕਰ ਹੈ ਤੇਰਾ ਮੇਰੇ ਮਾਲਕਾ ਸਾਡੀ ਸੁੱਖਾਂ ਵਿੱਚ ਬੀਤੇ ਸੁਭਾ ਸ਼ਾਮ
Written by: Gurmeet Chandan
instagramSharePathic_arrow_out

Loading...