Letra

ਰੰਗ ਬੁੱਲ੍ਹਾਂ ਦਾ ਐ ਸੂਹਾ, ਦਿਲ ਦਾ ਬੰਦ ਤੂੰ ਰੱਖਿਆ ਬੂਹਾ ਨੀ ਤੂੰ ਸੰਗਦੀ ਜੋ ਸ਼ਰਮਾਵੇ, ਨੀ ਨੈਣਾਂ ਦੇ ਤੀਰ ਚਲਾਵੇ ਚੰਗਾ ਲੱਗੇ ਮੈਨੂੰ ਤੇਰਾ ਪਰਛਾਂਵਾਂ ਪੱਲੇ ਪੈ ਗਈਆਂ ਕਿਉਂ ਇਸ਼ਕ ਸਜ਼ਾਵਾਂ? ਹੋ, ਜਾਣ-ਜਾਣ ਜਜ਼ਬਾਤ ਤੂੰ ਲਕੋਏ ਤੇਰੇ ਰਾਹਾਂ 'ਚ ਆਂ ਕਦੋਂ ਦੇ ਖਲੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ-ਹੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ ਓ, ਕੰਨਾਂ ਵਿੱਚ ਤੇਰੇ ਜੁਗਨੂੰ ਜਗਦੇ, ਨਾਰੇ ਨੀ, ਨਾਰੇ ਨੀ ਓ, ਮਾਰ ਮੁਕਾਉਂਦੇ ਕੋਕੇ ਦੇ ਚਮਕਾਰੇ ਨੀ ਨੀ ਤੂੰ ਅੱਖੀਂ ਪਾਇਆ ਸੁਰਮਾ, ਮੋਰਾਂ ਤੋਂ ਸਿੱਖਿਆ ਤੁਰਨਾ ਜ਼ੁਲਫ਼ਾਂ ਦੇ ਨਾਗ ਬਣਾ ਕੇ ਦੱਸ ਕਿਹੜਾ ਗੱਭਰੂ ਡੰਗਣਾ ਕੱਲ੍ਹ ਸਾਰੀ ਰਾਤ ਅਸੀਂ ਨਹੀਓਂ ਸੋਏ ਯਾਦ ਕਰ ਤੇਰੀ ਗੱਲ੍ਹਾਂ ਵਾਲ਼ੇ ਟੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ-ਹੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ ਓ, ਜਿੱਦਣ ਤਾਂ ਇਹ ਸੁਰਖੀ ਗੂੜ੍ਹੀ ਲਾ ਲੈਨੀ ਐ ਓਦਣ ਤਾਂ ਤੂੰ ਚੰਨ ਨੂੰ ਦੌਰਾ ਪਾ ਦੇਨੀ ਐ ਚੱਲ, ਭੇਜ location, ਆਵਾਂ ਨੀ, ਸੁਰਗਾਂ ਦੀ ਸੈਰ ਕਰਾਵਾਂ ਤੈਨੂੰ ਹੱਥੀਂ ਕਰਕੇ ਛਾਂਵਾਂ ਨੀ ਮੈਂ ਦਿਲ ਦਾ ਹਾਲ ਸੁਣਾਵਾਂ ਆਣ ਮਿਲੋ ਸਾਨੂੰ ਕਦੇ ਲੋਏ-ਲੋਏ ਤੈਨੂੰ ਅੱਖਰਾਂ 'ਚ ਜਾਨੇ ਆਂ ਸਮੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ-ਹੋਏ ਓ, ਕਿੱਥੇ ਰਹਿਨੇ ਓ ਜਨਾਬ ਖੋਏ-ਖੋਏ? ਬੜਾ ਚਿਰ ਹੋਇਆ, ਮੇਲ ਨਹੀਓਂ ਹੋਏ
Writer(s): Amrinder Sandhu, Jaswinder Sandhu, Tegbir Singh Pannu Lyrics powered by www.musixmatch.com
instagramSharePathic_arrow_out