Créditos
PERFORMING ARTISTS
Manavgeet Gill
Performer
Desi Trap Music
Performer
COMPOSITION & LYRICS
Manavgeet Gill
Songwriter
Letra
"ਪਿੱਛਲੇ ਚਾਰ ਸਾਲਾਂ ਤੋਂ ਮੈਂ ਆਪਣੇ ਬਾਰੇ ਬਹੁਤ ਕੁੱਝ ਸੁਣਿਆਂ"
"ਪਰ ਕਦੇ ਕਿਸੇ ਬਾਰੇ ਮਾੜਾ ਬੋਲਿਆ ਨਹੀਂ"
"ਮੈਨੂੰ ਲੱਗਦਾ, ਕਈ ਲੋਕ ਮੇਰੀ ਚੁੱਪ ਨੂੰ ਕਮਜ਼ੋਰੀ ਸਮਝ ਬੈਠੇ ਨੇ"
"ਮੈਨੂੰ ਲੱਗਦਾ, ਵਰਤ ਤੋੜਨਾ ਹੀ ਪੈਣਾ"
ਮੱਚਦੇ ਕਲੇਜੇ ਅੱਤ ਚੱਕੀ ਦੇਖ ਕੇ
ਦਿਨੋਂ-ਦਿਨ ਵੱਧਦੀ ਤਰੱਕੀ ਦੇਖ ਕੇ
ਗਿੱਦੜਾਂ ਦਾ ਝੁੰਡ ਘੇਰਾ ਪਾਉਣ ਨੂੰ ਫਿਰੇ
ਡਰ ਗਏ Glock ਨੇਫ਼ੇ ਲੱਗੀ ਦੇਖ ਕੇ
ਮੱਚਦੇ ਕਲੇਜੇ ਅੱਤ ਚੱਕੀ ਦੇਖ ਕੇ
ਦਿਨੋਂ-ਦਿਨ ਵੱਧਦੀ ਤਰੱਕੀ ਦੇਖ ਕੇ
ਗਿੱਦੜਾਂ ਦਾ ਝੁੰਡ ਘੇਰਾ ਪਾਉਣ ਨੂੰ ਫਿਰੇ
ਡਰ ਗਏ Glock ਨੇਫ਼ੇ ਲੱਗੀ ਦੇਖ ਕੇ
ਕਈ ਕਰਦੇ ਆ ਸਾੜਾ, ਕਈ ਆਖਦੇ ਆ ਮਾੜਾ
ਕੋਈ ਬੋਲਦੇ ਏ "ਚਾਲੂ", ਪਿਆ ਨਿੱਤ ਦਾ ਪੁਆੜਾ
ਐਵੇਂ ਰੰਡੀ-ਰੋਣਾ ਪਾਈ ਜਾਂਦੇ, ਤੋਹਮਤ ਜਿਹੀ ਲਾਈ ਜਾਂਦੇ
Focus ਹਿਲਾਈ ਜਾਂਦੇ ਮੇਰਾ ਮੇਰੇ aim ਤੋਂ
ਗੱਲ ਨਹੀਓਂ ਰਹਿੰਦੀ, ਖ਼ਾਨੇ ਵਿੱਚ ਨਹੀਓਂ ਪੈਂਦੀ
ਮੱਤ ਭਾਰ ਨਹੀਂਓਂ ਸਹਿੰਦੀ, ਜਵਾਂ duffer brain ਤੋਂ
ਆਪਣੀ ਤਾਂ ਹੋਵੇ, ਚਾਹੇ ਥੋੜ੍ਹੀ-ਬਹੁਤ ਹੋਵੇ
ਸੋਚ ਕਿਸੇ ਦੀ 'ਤੇ ਚੱਲਣਾ ਤਾਂ ਕੰਮ ਹੁੰਦਾ ਭੇੜ ਦਾ
ਕੁੰਡੇ-ਜਿੰਦੇ ਲਾ ਲਓ, ਚਾਹੇ ਫਾਟਕ ਲਵਾ ਲੋ
ਦਰ ਖ਼ੁਦਾ ਆਲ਼ਾ ਖੁੱਲ੍ਹਾ, ਓਹੋ ਕਿਸੇ ਲਈ ਨਹੀਂ ਭੇੜਦਾ
Hustle'ਆਂ ਦੇ ਚੰਡੇ ਮੁੱਢੋਂ ਕਰਦੇ grind
'ਕੱਲ੍ਹਾ ਗੁਰੂਘਰ ਉੱਤੇ faith ਰੱਖਦੇ blind
Mind sharp, ਰਕਾਨੇ, ਜਿਵੇਂ Honjo katana
ਬੰਨ੍ਹੀ ਸਿਰ ਉੱਤੇ ਪੱਗ, ਸਾਡੇ ਜਚੇ ਨਾ bandana
ਅਸੀਂ ਖ਼ੇਤਾਂ 'ਚ ਸੁਨਹਿਰੀ ਰੰਗਾ ਬੀਜਿਆ ਖ਼ਜ਼ਾਨਾ
ਰੋਟੀ ਖਾਈ ਨਹੀਂ ਕਿਸੇ ਦਾ ਕਦੇ ਘਰ ਸੇਕ ਕੇ
ਮੱਚਦੇ ਕਲੇਜੇ ਅੱਤ ਚੱਕੀ ਦੇਖ ਕੇ
ਦਿਨੋਂ-ਦਿਨ ਵੱਧਦੀ ਤਰੱਕੀ ਦੇਖ ਕੇ
ਗਿੱਦੜਾਂ ਦਾ ਝੁੰਡ ਘੇਰਾ ਪਾਉਣ ਨੂੰ ਫਿਰੇ
ਡਰ ਗਏ Glock ਨੇਫ਼ੇ ਲੱਗੀ ਦੇਖ ਕੇ
ਹੋਣ ਨੀਤਾਂ ਨੂੰ ਮੁਰਾਦਾਂ, ਨੀ ਮੈਂ ਮਿਹਨਤ ਦਾ ਖਾਧਾ
'ਕੱਲ੍ਹਾ ਖਾਇਆ ਨਹੀਂ, ਜਦੋਂ ਵੀ ਖਾਇਆ, ਵੰਡ ਕੇ ਹੀ ਖਾਧਾ
ਕਰ ਯਾਰੀਆਂ 'ਚ ਵਾਧੇ, ਆਪਾਂ ਘਾਟੇ ਵੀ ਜਰੇ ਨੇ
ਬੰਦੇ ਜਿੰਨ੍ਹੇ ਵੀ group ਵਿੱਚ ਖ਼ਰੇ-ਤੋਂ-ਖ਼ਰੇ ਨੇ
ਅਸੀਂ ਮਾੜੇ time ਵਿੱਚ ਯਾਰ ਛੱਡੇ ਵੀ ਕਦੇ ਨਹੀਂ
ਚੰਗਾ time ਦੇਖ ਪਾਸੇ ਕਦੇ ਵੱਟੇ ਵੀ ਕਦੇ ਨਹੀਂ
ਥੋਡੇ ਭਾਅ ਦੇ ਅਸੀਂ ਅੱਗੇ ਵਧੇ ਵੀ ਕਦੇ ਨਹੀਂ
ਦੱਸ, "ਕਿਹੜੀ ਥਾਂ ਏਂ ਜਿੱਥੇ ਝੰਡੇ ਗੱਡੇ ਵੀ ਕਦੇ ਨਹੀਂ?"
ਨੀ ਮੈਂ fake ਜਿਹੀ identity ਨਾ' ਲੋਕ ਨਹੀਂ ਗੱਠੇ
ਪਰ ਚਾਪਲੂਸੀ ਪਾਏ ਨਹੀਂ ਮੈਂ ਗਧਿਆਂ ਨੂੰ ਪੱਠੇ
ਥੋਨੂੰ ਲੱਗਦੇ ਆ ਚੰਗੇ, ਜਿਹੜੇ ਅੰਦਰੋਂ ਨੇ ਬੋਦੇ
ਐਥੇ ਜੱਫੀਆਂ ਗੱਦਾਰਾਂ ਨੂੰ ਤੇ ਅਣਖੀ ਨੂੰ ਸੌਦੇ
ਆਹ ਦੇ', ਅੱਜ ਦੇ ਸਮਾਜ ਉੱਤੋਂ ਮੈਂ ਚਾਦਰ ਆ ਚੱਕੀ
ਕਈਆਂ ਦੇ ਤਾਂ ਜਾਂਦੀ ਉੱਤੋਂ ਤੱਕ ਅੱਗ ਲੱਗੀ
ਨਾ ਮੈਂ ਲਾਇਆ ਕੋਈ ਜੁਗਾੜ, ਬਿਨ੍ਹਾਂ ਮਾਰੇ ਦੇਖ ਠੱਗੀ
ਹੋ, ਜਾਂਦੀ Billboard ਉੱਤੇ photo ਮਿੱਤਰਾਂ ਦੀ ਲੱਗੀ
ਮੇਰੇ ਗੀਤ ਹੁੰਦੇ ਅੱਜ ਦੀ reality 'ਤੇ base
ਤਾਂਹੀਓਂ ਚੱਬਦੇ ਨੇ, ਹੁੰਦੇ ਹਰ ਕਿਸੇ ਤੋਂ ਨਾ face
ਨੀ ਮੈਂ ਸਾਫ਼ਦਿਲੀ ਨਾਲ਼ ਗਾਣੇ ਵਰਕੇ 'ਤੇ ਛਾਪੇ
ਅਸ਼ਲੀਲਤਾ ਦੇ ਇਲਜ਼ਾਮ ਲੱਗ ਜਾਂਦੇ ਆਪੇ
ਬਹੁਤਾ ਦੇਵਾਂ ਨਾ ਮੈਂ fuck, ਗਾਣੇ ਲਿਖੂੰਗਾ ਐਦਾਂ ਹੀ
ਥੋਡੀ ਦੂਸ਼ਤ ਆ ਮੱਤ, ਮੈਂ ਤਾਂ ਵਿਕੂੰਗਾ ਐਦਾਂ ਹੀ
ਰਹੇ ਭੌਂਕਦੀ ਕਤੀੜ, ਝੋਟਾ ਚੱਲੂਗਾ ਐਦਾਂ ਹੀ
ਅਸੀਂ ਵੈਰ ਵੀ ਪਾਈ ਦਾ ਏ ਔਕਾਤ ਦੇਖ ਕੇ
ਮੱਚਦੇ ਕਲੇਜੇ ਅੱਤ ਚੱਕੀ ਦੇਖ ਕੇ
ਦਿਨੋਂ-ਦਿਨ ਵੱਧਦੀ ਤਰੱਕੀ ਦੇਖ ਕੇ
ਗਿੱਦੜਾਂ ਦਾ ਝੁੰਡ ਘੇਰਾ ਪਾਉਣ ਨੂੰ ਫਿਰੇ
ਡਰ ਗਏ Glock ਨੇਫ਼ੇ ਲੱਗੀ ਦੇਖ ਕੇ
"ਜਾਣ ਤੋਂ ਪਹਿਲਾਂ ਚਾਰ line'ਆਂ ਕਿਸੇ ਖ਼ਾਸ ਬੰਦੇ ਲਈ "
"As a return gift, ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੁੰਦਾ"
"ਹਾਂ, ਤੈਨੂੰ ਹੀ ਕਹਿ ਰਿਹਾਂ"
ਗੁਮਨਾਮੀਂ ਵਿੱਚੋਂ ਕੱਢ, ਕਈ ਕਰਤੇ ਮਸ਼ਹੂਰ
ਪਰ ਕਿਸੇ ਗੱਲ ਦਾ ਵੀ ਕਦੇ ਕੀਤਾ ਨਾ ਗ਼ਰੂਰ
ਅੱਜ ਮਹਿਫ਼ਿਲਾਂ ਬੇਗਾਨਿਆਂ 'ਚ ਭੰਡਦੇ ਮੈਨੂੰ ਨੇ
Hit ਹੋਣ ਦਾ ਗਿਆਨ, ਅੱਜ ਵੰਡਦੇ ਮੈਨੂੰ ਨੇ
ਪੁੱਤ, ਬਾਪ ਨੂੰ ਸਿਖਾਈ ਦਾ ਨਹੀਂ, ਬੱਚਾ ਕਿੱਦਾਂ ਜਣੇਂ
ਪਹਿਲਾਂ ਹੋ ਜਾ ਐਨੇ ਜੋਗਾ, ਐਡਾ ਹੈ ਨਈਂ ਜਿੱਡਾ ਬਣੇਂ
ਹੋ ਜਏ ਤੱਕੜੇ ਲਈ ਕੋਡਾ, ਮਾੜਿਆਂ ਲਈ ਹਿੱਕ ਤਣੇਂ
ਹੈਗੀ ਅੰਦਰੋਂ ਤਾਂ ਖ਼ੱਚ, ਉੱਤੋਂ-ਉੱਤੋਂ ਬਣੇ-ਠਣੇ
ਨੀ ਮੈਂ ਕਰਕੇ ਇਹਸਾਨ, ਅੱਜ ਤੱਕ ਨਹੀਂ ਗਿਣਾਏ
ਮੈਂ ਨਾ ਬੋਲਾਂ, ਮੈਥੋਂ ਮੇਰੀ frustration ਬੁਲਾਏ
ਚੱਲੇ ਦਿਲ ਵਿੱਚ ਬਹੁਤ ਕੁੱਝ, ਕਰਾਂ ਨਾ reveal
ਅੰਤ human ਆਂ ਮੈਂ ਵੀ, ਹੁੰਦਾ ਮੈਨੂੰ ਵੀ ਆ feel
ਛੱਡੀ ਮਾਲਕ 'ਤੇ ਡੋਰ, ਆਪੇ ਲਾ ਦੂਗਾ ਕਿਨਾਰੇ
ਆਉਂਦਾ ਤੁਰਿਆ 'ਕੱਲ੍ਹਾ ਹੀ, ਕਦੇ ਤੱਕੇ ਨਾ ਸਹਾਰੇ
ਉਹ ਵੀ ਭੁੱਲਦੇ ਨਹੀਂ ਤਾਨੇ, ਜੋ ਸ਼ਰੀਕਾਂ ਨੇ ਸੀ ਮਾਰੇ
ਹੋ, ਲਾ ਕੇ ਹਾਰਾਂ ਨਾਲ਼ ਮੱਥੇ, ਕਦੇ ਹਿੰਮਤ ਨਹੀਂ ਹਾਰੇ
ਕਦੇ ਹਿੰਮਤ ਨਹੀਂ ਹਾਰੇ
Desi Trap make me a bass
Written by: Manavgeet Gill

