album cover
Now Never
16
Music
Now Never foi lançado em 8 de março de 2026 por Baj como parte do álbum Now Never - Single
album cover
Data de lançamento8 de março de 2026
EditoraBaj
Melodicidade
Acústica
Valência
Dançabilidade
Energia
BPM80

Créditos

PERFORMING ARTISTS
Baj
Baj
Performer
Aman Mehra
Aman Mehra
Vocals
COMPOSITION & LYRICS
Baj
Baj
Songwriter
PRODUCTION & ENGINEERING
Baj
Baj
Producer

Letra

ਖੌਰੇ ਕਿਹਨੇ ਦਿਲ ਤੋੜਿਆ ਓਹਦਾ
ਉਹ ਦਿਲ ਕਿਸੇ ਨਾ ਲਾਉਂਦਾ ਨੀ
ਫੁੱਲਾਂ ਉੱਤੇ ਲਿਖਦਾ ਸੀ ਜੋ
ਗੀਤ ਓ ਗਾਉਂਦਾ ਨੀ
ਓਹਨੂੰ ਸਾਹਵਾਂ ਚ ਪਰੋ
ਉਹਦੇ ਰਾਹਵਾਂ ਚ ਖਲੋ
ਪਾ ਬੈਠੀ ਪਿਆਰ ਹਾਂ
ਓਹਨੂੰ ਰੁੱਸੇ ਨੂੰ, ਟੁੱਟੇ ਨੂੰ
ਮੈਂ ਜੋੜਨ ਲਈ ਤਿਆਰ ਹਾਂ.....
ਓ ਤੈਥੋਂ ਜੁੜੇ ਤਾਂ ਨੀ ਪਤਾ ਪਰ ਤੋੜ ਦੇਏਂਗੀ ਹੋਰ
ਜਿਹੜਾ ਖੁਦ ਲਈ ਪਿਆਰ ਵੀ ਨਿਚੋੜ ਦੇਏਂਗੀ ਹੋਰ
ਥੋੜ੍ਹੇ ਦਿਨ ਮਿੱਠੀਆਂ ਜਿਹੀਆਂ ਗੱਲਾਂ ਮਾਰ ਕੇ
ਮੇਰੇ ਦਿਲ ਵਿੱਚ ਕੁੜੇ ਭਰ ਕੌੜ ਦੇਏਂਗੀ ਹੋਰ
ਉਹ ਵੀ ਤੇਰੇ ਵਾਂਗੂ ਕੁੜੇ ਕਰਦੀ ਸੀ ਗੱਲਾਂ
ਕਹਿੰਦੀ BAJ ਤੁਰੇ ਜਿੱਧਰ ਨੂੰ ਨਾਲ ਤੇਰੇ ਚੱਲਾਂ
ਮੈਂ ਵੀ ਮਨ ਕੇ ਤੇ ਬੱਸ ਤੁਰ ਪਿਆ ਝੱਲਾ
ਛੱਡ ਪੱਲਾ ਸੁੱਟ ਛੱਲਾ ਮੈਨੂੰ ਛੱਡਗੀ ਕੱਲਾ
ਨਾ ਹੁਣ ਸਹਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
ਨਾ ਹੁਣ ਇਤਬਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
ਇਹ ਜਰੂਰੀ ਤਾਂ ਨਹੀਂ ਮੈਂ ਉਹਦੇ ਵਾਲੀ ਕਰੂੰਗੀ
ਤੇਰੀ ਕਰੂੰਗੀ ਉਡੀਕ ਨਾ ਮੈਂ ਕਾਹਲੀ ਕਰੂੰਗੀ
ਉਹਦੇ ਜਾਣ ਪਿੱਛੋਂ ਜੋ ਹੋਇਆ ਤੇਰੀ ਜ਼ਿੰਦਗੀ ਚ ਨੇਰਾ
ਤੇਰੀ ਕਾਲੀ ਜ਼ਿੰਦਗੀ ਚ ਮੈਂ ਦੀਵਾਲੀ ਬਣੂੰਗੀ
ਅੱਛਾ ਬਣ ਕੇ ਦੀਵਾਲੀ ਕਿਤੇ ਪਾਏਂਗੀ ਪਟਾਕੇ ਤਾਂ ਨੀ
ਤੁਰ ਤੇ ਨੀ ਜਾਏਂਗੀ ਮੇਰੇ ਨਾ ਦਿਲ ਤੂੰ ਵਟਾ ਕੇ ਤਾ ਨੀ
ਇਤੋਂ ਚੰਗਾ ਉਜੜੇ ਤੇ ਟੁੱਟੇ ਰਹਿਣ ਦੇ
ਤੁਰ ਜਾਏਂਗੀ ਜੇ ਤੂੰ ਵੀ ਮੈਨੂੰ ਦਿਲ ਚ ਵਸਾ ਕੇ ਹਾਂ ਨੀ
ਕਿੱਦਾਂ ਕਰਾਂ ਵਿਸ਼ਵਾਸ ਮੈਥੋਂ ਹੁੰਦਾ ਏਦਾਂ ਕਾਸ਼
ਮੈਨੂੰ ਵੀ ਕਿਸੇ ਤੋਂ ਨਹੀਂ ਤੇ ਮੈਥੋਂ ਵੀ ਨਾ ਰੱਖੀਂ ਆਸ
ਇਹ ਨਸ਼ੇ ਤੋਂ ਵੀ ਮਾੜਾ ਜਿੰਨੇ ਕੀਤਾ ਸਭ ਨਾਸ਼
ਇਸ਼ਕ ਚੰਗਾ ਹੀ ਨਾ ਲੱਗੇ ਕਿਓ ਕ ਆਇਆ ਨਾ ਰਾਸ
ਨਾ ਹੁਣ ਸਹਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
ਨਾ ਹੁਣ ਇਤਬਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
ਕਿੰਨੇ ਕੱਢਤੇ ਤੇ ਕਿੰਨੇ ਕੱਢੂੰ ਸਾਲ ਏਦਾ ਹੋਰ
ਕਿੰਮੇ ਦਿਲ ਤੋੜੂੰ ਟੁੱਟੇ ਦਿਲ ਨਾਲ ਏਦਾ ਹੋਰ
ਜੇ ਤੂੰ ਤੜਫਿਆ ਮੈਨੂੰ ਵੀ ਤੇ ਤੜਫਾਉਣ ਡਿਆਂ
ਮੇਰੇ ਵਾਂਗੂ ਕਿੰਨੀਆਂ ਦੇ ਕਰੂੰ ਹਾਲ ਇਦਾ ਹੋਰ
ਹਾਂ ਆਉਂਦਾ ਹੋਊ ਤੇਰੇ ਜ਼ਹਿਨ ਚ ਕਿਓ ਮੇਰੇ ਨਾਲ ਏਦਾਂ
ਮੇਰੇ ਨਾਲ ਕਿਓ ਕਰੇ ਹੋਇਆ ਤੇਰੇ ਨਾਲ ਜਿੱਦਾਂ
ਮੈਂ ਜਿੱਦਾਂ ਦਾ ਵੀ ਸੀ ਪਰ ਏਦਾਂ ਦਾ ਨੀ ਸੀ
ਕੀਤੀ ਮਾੜੀਆਂ ਦੇ ਬਦਲੇ ਹਾਂ ਲੈਂਦਾ ਤਾਂ ਨੀ ਸੀ
ਜੀਤੇ ਮਰ ਕੀਤਾ ਸੀ ਪਿਆਰ ਓਹਨੇ ਮਾਰ ਤਾ ਪਿਆਰ
ਦਿਲ ਦਾ ਵੇੜਾ ਨੀ ਹੁਣ ਸੱਥਰ ਹੋਗਿਆ
ਸੀ BAJ ਉੱਡ ਦਾ ਹਵਾ ਚ ਪਹਿਲਾਂ ਬਾਜ਼ ਵਾਂਗ
ਹੁਣ ਕੋਠੀਆਂ ਤੇ ਰੱਖੇ ਬਾਜ਼ ਵਾਂਗੂ ਪੱਥਰ ਹੋਗਿਆ
ਨਾ ਹੁਣ ਸਹਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
ਨਾ ਹੁਣ ਇਤਬਾਰ ਹੋਣਾ
ਮੈਨੂੰ ਨਾ ਪਿਆਰ ਹੋਣਾ
Written by: Baj
instagramSharePathic_arrow_out􀆄 copy􀐅􀋲

Loading...