Создатели
ИСПОЛНИТЕЛИ
Kulbir Jhinjer
Исполнитель
МУЗЫКА И СЛОВА
R. Guru
Композитор
Narinder Batth
Автор песен
Слова
ਬੇਚੈਨ ਜ਼ਿੰਦਗੀ ਐ, ਲੱਗਦਾ ਨਾ ਜੀਅ ਐ
ਮਾਵਾਂ ਬਿਨਾਂ ਪੁੱਤਾਂ ਦਾ ਜਿਉਂਣਾ ਹੁੰਦਾ ਕੀ ਐ?
ਬੇਚੈਨ ਜ਼ਿੰਦਗੀ ਐ, ਲੱਗਦਾ ਨਾ ਜੀਅ ਐ
ਮਾਵਾਂ ਬਿਨਾਂ ਪੁੱਤਾਂ ਦਾ ਜਿਉਂਣਾ ਹੁੰਦਾ ਕੀ ਐ?
ਕਿੱਥੇ ਜਾਕੇ ਲੁਕ ਗਈ ਐਂ? ਕਿਹੜਾ ਉਹ ਗਰਾਂ ਏਂ?
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਹਾਏ ਓ, ਰੱਬਾ ਮੇਰਿਆ, ਕਿ ਸੁੱਖ ਹੋਵੇ ਤਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਰੋਂਦਿਆਂ ਨੂੰ ਯਾਦ ਆਉਂਦੀ ਚੂਰੀ ਤੇਰੀ, ਅੰਮੀਏਂ
ਲਾਡਾਂ ਨਾਲ਼ ਵੱਟੀ ਉਹੋ ਘੂਰੀ ਤੇਰੀ, ਅੰਮੀਏਂ
ਘੂਰੀ ਤੇਰੀ, ਅੰਮੀਏਂ
ਤੀਰਥਾਂ ਤੋਂ ਪਾਕ ਜੀਹਦੇ ਚਰਨਾਂ ਦੀ ਥਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਹਾਏ ਓ, ਰੱਬਾ ਮੇਰਿਆ, ਕਿ ਸੁੱਖ ਹੋਵੇ ਤਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਰੁੱਸੇ ਨੂੰ ਮਨਾਉਣ ਵਾਲ਼ੀ, ਚੀਜੀਆਂ ਦਵਾਉਣ ਵਾਲ਼ੀ
ਬੜਾ ਯਾਦ ਆਉਂਦੀ ਮੈਨੂੰ, ਮਾਊਂ ਤੋਂ ਬਚਾਉਣ ਵਾਲ਼ੀ
ਮਾਊਂ ਤੋਂ ਬਚਾਉਣ ਵਾਲ਼ੀ
ਵਿੱਛੜੇ ਕਦੋਂ ਦੇ ਖ਼ੌਰੇ, ਹੌਲ ਪੈਂਦਾ ਤਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਹਾਏ ਓ, ਰੱਬਾ ਮੇਰਿਆ, ਕਿ ਸੁੱਖ ਹੋਵੇ ਤਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਮਾਵਾਂ ਬਿਨਾਂ ਪੁੱਤਾਂ ਦੀ ਕਮਾਈ ਕਿਸ ਕੰਮ ਦੀ?
ਬਾਠਾਂ ਵਾਲ਼ੇ ਬਾਠਾ ਇਹ ਚੜ੍ਹਾਈ ਕਿਸ ਕੰਮ ਦੀ?
ਚੜ੍ਹਾਈ ਕਿਸ ਕੰਮ ਦੀ?
ਮੇਰੀ ਇਹੇ ਗੀਤ ਮਾਵਾਂ ਸਾਰੀਆਂ ਦੇ ਨਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
ਹਾਏ ਓ, ਰੱਬਾ ਮੇਰਿਆ, ਕਿ ਸੁੱਖ ਹੋਵੇ ਤਾਂ ਏਂ
ਮੈਨੂੰ ਮੇਰੀ ਸੁਪਨੇ 'ਚ ਰੋਂਦੀ ਦਿਸੀ ਮਾਂ ਏਂ
Written by: Narinder Batth, R. Guru

