Слова

ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਦਿਲ ਅਫਰੋਜ਼ਾ ਦਾਸਤਾਨ ਨੂੰ ਸ਼ਫ਼ਕ ਜਿਹੀ ਨਾਲ਼ ਛੋਹ ਕੇ, ਯਾਦ ਪਰੋ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਦਿਲ ਅਫਰੋਜ਼ਾ ਦਾਸਤਾਨ ਨੂੰ ਸ਼ਫ਼ਕ ਜਿਹੀ ਨਾਲ਼ ਛੋਹ ਕੇ, ਯਾਦ ਪਰੋ ਕੇ ਏਹ ਵੀ ਤਾਂ ਇੱਕ ਜਿਗਰਾ ਹੁੰਦਾ ਕਰਨੀਆਂ ਨਾ ਇਤਲਾਹਾਂ ਜੇ ਕੋਈ ਤਾਂਗ ਜਿਓਂਦੀ ਹੋਈ ਆਪੇ ਈ ਲੱਭ ਲਊ ਰਾਹਾਂ ਦੇਖ਼ ਮੁਕੱਤਸ ਜਗ੍ਹਾਂ ਦੇ ਉੱਤੇ ਚੱਲਿਆ ਸਰਦਲ ਧੋ ਕੇ, ਸਿਦਕ ਡਬੋ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਜੇਕਰ ਸੋਚੋ ਏਹ ਗੱਲ ਬੜੀ ਮੁਤਾਸਿਰ ਕਰਨੇ ਵਾਲੀ ਖ਼ਿਆਲਾਂ ਵਿੱਚ ਕੋਈ ਖ਼ਲਲ ਨਹੀਂ ਸੀ ਤੇ ਨਾ ਹੀ ਕੋਈ ਕਾਹਲ਼ੀ ਏਦਾਂ ਲੱਗਿਆ ਸੱਜਦੇ ਕਰਦਾ ਹੈ ਕੋਈ ਪਲਕਾਂ ਢੋਹ ਕੇ, ਜ਼ਰਾ ਖਲੋ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਇੱਕ ਗੱਲ ਖ਼ੂਬ ਕਮਾਈ ਉਸਨੇ ਦੇਖ਼ ਤਹੱਮਲ ਹੋਇਆ ਕਿਸੇ ਮੁਸਾਫ਼ਿਰ ਵਾਲਾ ਇੱਕ ਮੁਕਾਮ ਮੁਕੱਮਲ ਹੋਇਆ ਵਾਂਗ ਹਕ਼ੀਕ਼ਤ ਪੂਰਾ ਕੀਤਾ ਫ਼ਰਜ਼ ਸੀ ਉਸਦਾ ਜੋ ਕੇ, ਬਿਰਹਾ ਢੋਹ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਕਿਸੇ ਮੋਅਜ਼ਜ਼ ਦੀਵਾਨੇ ਕੋਈ ਇਸ਼ਕ ਦਾ ਪਾਠ ਪੜ੍ਹਾਇਆ ਪੱਥਰਾਈਆਂ ਅੱਖੀਆਂ ਨਾਲ਼ ਉਸਨੇ ਗੀਤ ਵਸਲ ਦਾ ਗਾਇਆ ਅਸ਼ਕ ਦੀ ਕ਼ੀਮਤ ਆਸ਼ਿਕ ਜਾਣੇ ਨਹੀਂ ਗਵਾਉਂਦਾ ਰੋ ਕੇ, ਜਜ਼ਬੇ ਚੋ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਤੂੰ Sartaaj ਹਮੇਸ਼ਾ ਇਸਨੂੰ ਰਹੀਂ ਲਗਾਉਂਦਾ ਪਾਣੀ ਹੋ ਸਕਿਆ ਤਾਂ ਪਾਕ ਹਿਕਾਯਤ ਵਰਗੀ ਲਿਖੀਂ ਕਹਾਣੀ ਔਹ ਚੱਲਿਆ ਏ ਹਿਜ਼ਰਾਂ ਦਾ ਕੋਈ ਬੀਜ ਦਿਲਾਂ ਵਿੱਚ ਬੋ ਕੇ, ਸਾਂਭ ਸੰਜੋ ਕੇ ਤੈਨੂੰ ਦੱਸਿਆਂ ਬਿਨ ਕੋਈ ਮੁੜ ਗਿਆ ਸ਼ਹਿਰ ਤੇਰੇ ਤੋਂ ਹੋ ਕੇ, ਰੀਝ ਲਕੋ ਕੇ ਦਿਲ ਅਫਰੋਜ਼ਾ ਦਾਸਤਾਨ ਨੂੰ ਸ਼ਫ਼ਕ ਜਿਹੀ ਨਾਲ਼ ਛੋਹ ਕੇ, ਯਾਦ ਪਰੋ ਕੇ
Lyrics powered by www.musixmatch.com
instagramSharePathic_arrow_out