Видео

В составе

Создатели

ИСПОЛНИТЕЛИ
Kaka
Kaka
Ведущий вокал
МУЗЫКА И СЛОВА
Kaka
Kaka
Автор песен

Слова

ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ ਹੋ ਜਾਊ ਕਾਲ਼ਾ ਰੰਗ ਮੇਰੇ ਵਰਗਾ ਮੇਰੀ lottery ਆ, ਤੈਨੂੰ ਪੰਗਾ ਪੈ ਜਾਣੈ ਪੱਲੇ ਪੈ ਜਾਊ ਕੋਈ ਮਲੰਗ ਮੇਰੇ ਵਰਗਾ ਰੋਇਆ ਕਰੇਂਗੀ ਤੂੰ ਫ਼ਿਰ ਆਟਾ ਗੁੰਨ੍ਹਦੀ ਫੋਲੇਂਗੀ ਕਿਤਾਬ ਨਾਲ਼ੇ ਪਾਪ-ਪੁੰਨ ਦੀ ਸੋਚੇਂਗੀ, "ਜੇ ਹੁਸਨਾਂ ਨੂੰ ਸਾਂਭ ਰੱਖਦੀ ਕਾਹਨੂੰ ਕਾਕੇ ਵਾਸਤੇ ਮੈਂ ਦਾਣੇ ਭੁੰਨਦੀ?" ਥੱਕੀ-ਹਾਰੀ ਫ਼ਿਰ ਜਦੋਂ ਸੌਣ ਲੱਗੇਂਗੀ ਜ਼ੁਲਫ਼ਾਂ ਨੂੰ ਚਾਹੁਣਗੀਆਂ ਉਂਗਲਾਂ ਰੋਏਂਗੀ ਕਿ ਦੱਸ ਖੁਸ਼ ਹੋਏਂਗੀ ਜਦੋਂ ਕਰੂਗਾ ਕੋਈ ਤੰਗ ਮੇਰੇ ਵਰਗਾ ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ ਹੋ ਜਾਊ ਕਾਲ਼ਾ ਰੰਗ ਮੇਰੇ ਵਰਗਾ ਮੇਰੀ lottery ਆ, ਤੈਨੂੰ ਪੰਗਾ ਪੈ ਜਾਣੈ ਪੱਲੇ ਪੈ ਜਾਊ ਕੋਈ ਮਲੰਗ ਮੇਰੇ ਵਰਗਾ ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ ਤੇਰੇ ਨਾਲ ਦੀਆਂ ਰੱਖਦੀਆਂ ਮੂੰਹ ਢੱਕ ਕੇ ਮੱਲੋ-ਜ਼ੋਰੀ ਰੱਖਣਾ ਪੈਂਦਾ ਏ ਪਰਦਾ ਲੰਘਦੀਆਂ ਗੱਡੀਆਂ ਦੀ ਧੂੜ ਉੱਡਦੀ ਦਹਿਸ਼ਤ ਗਰਦ ਬਣ ਗਿਆ ਗਰਦਾ ਤੈਨੂੰ ਕਾਹਤੋਂ ਕੋਈ ਪਰਵਾਹ ਨਈਂ? ਰੱਖਦੀ ਆ ਚਿਹਰਾ ਬੇ-ਨਕਾਬ ਕਰਕੇ ਤੈਨੂੰ ਦੇਖ ਆਸ਼ਿਕ ਲਗਾਮ ਖਿੱਚਦੇ ਲੰਘਦੇ ਨੇ ਅਦਬ-ਅਦਾਬ ਕਰਕੇ ਕੋਈ ਅਦਾ ਨਾਲ਼ ਤਕੜਾ ਅਮੀਰ ਠੱਗ ਲਈਂ ਰਾਂਝੇ ਚੌਧਰੀ ਤੋਂ ਦੁੱਧ-ਖੀਰ ਠੱਗ ਲਈਂ Waris ਤੋਂ ਭਾਗਭਰੀ Heer ਠੱਗ ਲਈਂ ਨੀ ਕਾਹਨੂੰ ਲੁੱਟਦੀ ਆ ਨੰਗ ਮੇਰੇ ਵਰਗਾ? ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ ਜਾਣ-ਜਾਣ ਰੱਖੇ ਮੱਥੇ 'ਤੇ ਤਿਊੜੀਆਂ ਕਦੇ-ਕਦੇ ਨਜ਼ਰਾਂ ਮਿਲਾ ਕੇ ਹੱਸਦੀ ਤੈਨੂੰ ਦੇਖੀਏ ਤਾਂ ਤੂੰ ਅਈਆਸ਼ ਕਹਿਨੀ ਐ ਨਾ ਦੇਖੀਏ ਤਾਂ ਅਹੰਕਾਰ ਦੱਸਦੀ ਓ, ਸੁਰਮਾ ਏ ਅੱਖ 'ਚ, ਸ਼ਰਾਰਤ ਵੀ ਐ ਮੱਥੇ 'ਤੇ ਤਿਊੜੀ, ਕਿਉਂ ਬੁਝਾਰਤ ਵੀ ਐ? ਮੈਨੂੰ ਸਿੱਧੀ ਗੱਲ ਵੀ ਸਮਝ ਆਉਂਦੀ ਨਈਂ ਤੈਨੂੰ ਪੁੱਠੇ ਕੰਮ ਦੀ ਮੁਹਾਰਤ ਵੀ ਐ ਲਗਦੇ ਅੰਦਾਜ਼ੇ, ਕਿਉਂ ਅੰਦਾਜ਼ ਛਾ ਰਿਹੈ? ਸੂਰਜ ਵੀ ਤੇਰੇ ਨਾ' ਲਿਹਾਜ ਪਾ ਰਿਹੈ Kaka ਕਾਲ਼ੇ ਰੰਗ 'ਤੇ ਵਿਆਜ ਖਾ ਰਿਹੈ ਨੀ ਤੈਨੂੰ ਲੱਭਣਾ ਨਈਂ ਢੰਗ ਮੇਰੇ ਵਰਗਾ ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ ਹੋ ਜਾਊ ਕਾਲ਼ਾ ਰੰਗ ਮੇਰੇ ਵਰਗਾ ਮੇਰੀ lottery ਆ, ਤੈਨੂੰ ਪੰਗਾ ਪੈ ਜਾਣੈ ਪੱਲੇ ਪੈ ਜਾਊ ਕੋਈ ਮਲੰਗ ਮੇਰੇ ਵਰਗਾ ਧੁੱਪਾਂ ਵਿੱਚ ਖੜ੍ਹਿਆ ਨਾ ਕਰ ਨੀ
Writer(s): Kaka Lyrics powered by www.musixmatch.com
instagramSharePathic_arrow_out