Видео
Видео
Создатели
ИСПОЛНИТЕЛИ
Diljit Dosanjh
Ведущий вокал
Tru-Skool
Исполнитель
МУЗЫКА И СЛОВА
Tru-Skool
Автор песен
ПРОДЮСЕРЫ И ЗВУКОРЕЖИССЕРЫ
Tru-Skool
Продюсер
Слова
ਹੋ, ਤਖਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ
ਹੋ, ਜਿੱਥੋਂ ਕਿੱਸਾ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ
ਕਾਲਜੇ ਚੋਂ ਲਈ ਗਈ ਮੇਰੇ ਰੁੱਗ ਭਰਕੇ
ਓਏ ਜਦੋ ਹੱਸਕੇ ਜੇ ਮੋੜ ਤੋਂ ਮੁੜੀ ਸੀ
ਹੋ, ਜਿਹਦੇ ਸਾਡੇ ਕੰਨਾਂ 'ਚ ਪਵਾਇਆਂ ਮੁੰਦਰਾਂ, ਪਵਾਇਆਂ ਮੁੰਦਰਾਂ
ਓਏ, ਓਹੋ ਰਾਂਝੇ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
ਹੋ, ਮੋਰਨੀ ਦੀ ਟੋਰ ਸੀ ਓਏ ਉਸ ਮੁਟਿਆਰ ਦੀ
ਹੋ, ਦਿਲ ਦੇ ਬਾਗਾਂ 'ਚ ਪੈਲ ਪੈਂਦੀ ਸੀ ਪਿਆਰ ਦੀ
ਤਾਰਿਆਂ ਨਾ' ਜਿਵੇਂ ਕਾਲੀ ਰਾਤ ਭਰਦੀ
ਓਏ, ਓਹੋ ਓਵੇਂ ਸਾਡੀ ਜਾਨ 'ਚ ਜੁੜੀ ਸੀ
ਹੋ, ਜਿਹਦੇ ਸਾਡੇ ਕੰਨਾਂ 'ਚ ਪਵਾਇਆਂ ਮੁੰਦਰਾਂ, ਪਵਾਇਆਂ ਮੁੰਦਰਾਂ
ਓਏ, ਓਹੋ ਰਾਂਝੇ ਦੇ ਪਿੰਡ ਦੀ ਕੁੜੀ ਸੀ
ਰਾਂਝੇ ਦੇ ਪਿੰਡ ਦੀ ਕੁੜੀ ਸੀ
ਹੋ, ਵੰਝਲੀ ਮੇਰੀ ਦੀ ਓਹੋ ਹੁੱਕ ਨਾਲ ਗਾਉਂਦੀ ਸੀ
ਹੋ, ਕੰਭ ਕੇ ਜੇ ਨਾਲੇ ਮੈਨੂੰ ਹਿੱਕ ਨਾਲ ਲਾਉਂਦੀ ਸੀ
ਦੱਸੋ ਓਹਨੂੰ ਅੱਜ ਕਿਵੇ "ਜ਼ਹਿਰ" ਕੇਹ ਦਿਆਂ?
ਓਏ, ਜਿਹੜੀ ਸੱਚੀ-ਮੁੱਚੀ ਖੰਡ ਦੀ ਪੁੜੀ ਸੀ
ਹੋ, ਜਿਹਦੇ ਸਾਡੇ ਕੰਨਾਂ 'ਚ ਪਵਾਇਆਂ ਮੁੰਦਰਾਂ, ਪਵਾਇਆਂ ਮੁੰਦਰਾਂ
ਓਏ, ਓਹੋ ਰਾਂਝੇ ਦੇ ਪਿੰਡ ਦੀ ਕੁੜੀ ਸੀ
ਰਾਂਝੇ ਦੇ ਪਿੰਡ ਦੀ ਕੁੜੀ ਸੀ
ਹੋ, ਚੰਦਰੀ ਨੇ ਪੈਰਾਂ ਦਿਆਂ ਝਾਂਝਰਾਂ ਨਾ' ਪੱਤੇ ਸੀ
ਹੋ, ਚਾਦਰੇ ਨਾ ਖਹਿੰਦੇ ਓਏ ਰੰਗਲੇ ਦੁਪੱਟੇ ਸੀ
ਹੋ, ਵੈਲੀ ਕਿੱਥੋਂ ਰਹਿੰਦੇ ਦੱਸੋ ਵੀਤ ਵਰਗੇ?
ਓਏ, ਜਦੋ ਆਸ਼ਿਕੀ ਚ ਮੱਤ ਹੀ ਰੁੜੀ ਸੀ
ਹੋ, ਜਿਹਦੇ ਸਾਡੇ ਕੰਨਾਂ 'ਚ ਪਵਾਇਆਂ ਮੁੰਦਰਾਂ, ਪਵਾਇਆਂ ਮੁੰਦਰਾਂ
ਓਏ, ਓਹੋ ਰਾਂਝੇ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
Written by: Diljit Dosanjh, Tru-Skool


