Создатели
ИСПОЛНИТЕЛИ
Satinder Sartaaj
Исполнитель
МУЗЫКА И СЛОВА
Satinder Sartaaj
Автор песен
Слова
ਹੋ, ਜਦੋਂ ਕੋਈ ਦੱਸੇ, ਓਦੋਂ ਯਾਦ ਆਉਂਦਾ
ਸਾਨੂੰ ਕਿੱਸੇ ਨਹੀਂ ਯਾਦ ਕੁਰਬਾਨੀਆਂ ਦੇ
ਨਹੀਓਂ ਮਾਫ਼ ਹੋਣੇ Sartaaj ਸਿੰਘਾ
ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ
ਇਹੋ ਜ਼ਹਿਨ ਚੋਂ ਕਿਸ ਤਰ੍ਹਾਂ ਵਿਸਰੀਆਂ ਏਹ
ਤਵਾਰੀਖ਼ ਵੱਢਮੁੱਲੀ ਸ਼ਹਾਦਤਾਂ ਦੀ
ਚੜ੍ਹਕੇ ਚਰਖੜੀਆਂ ਤੇ ਆਪਾ ਵਾਰ ਸਿੱਖੀ
ਇਹੋ ਵੱਖਰੀ ਅਦਾ ਇਬਾਦਤਾਂ ਦੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ ਕਹਿੰਦਾ, "ਸਰਦਾਰ ਜੀ"
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਦੱਸੋ ਕੁੱਝ ਕਿੱਸੇ ਸਾਨੂੰ ਹਿੰਮਤ, ਕੁਰਬਾਨੀ ਦੇ
ਜਿੰਨਾ ਦੇ ਇਸ਼ਕ ਅਨੋਖੇ, ਓਸ ਦਿਲਬਰ ਜਾਨੀ ਦੇ
ਢਿੱਲੀ ਨਾ ਪਈ ਮੈਦਾਨੀਂ, ਓ ਜਿਸ ਦੀ ਰਫ਼ਤਾਰ ਜੀ
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ
ਐਸੀ ਕੀ ਬਖ਼ਸ਼ਿਸ਼ ਐਥੇ ਕੀਕਣ ਜ਼ੋਸ਼ੀਲੇ ਨੇ?
ਕਿੱਧਰੇ ਰੰਗ ਕੇਸਰੀਆ ਨੇ ਜੀ ਕਿੱਧਰੇ ਰੰਗ ਨੀਲੇ ਨੇ
ਮੁਸ਼ਕਿਲ ਮਰਜਾਣੀ ਨੂੰ ਵੀ ਐਥੋਂ ਡਰ ਲੱਗਦਾ ਏ
ਐਸੀ ਕਿਸ ਲਾਟ ਦਾ ਚਾਨਣ ਰੂਹਾਂ ਵਿੱਚ ਜੱਗਦਾ ਏ?
ਇਹੋ ਜਹੇ ਸੂਰਮਿਆਂ ਦੇ ਮੈਂ ਕਰਨੇ ਦੀਦਾਰ ਜੀ
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ
ਸੁਣਿਆ ਚਮਕੌਰ ਗੜ੍ਹੀ ਵਿੱਚ ਰੰਗ-ਰੱਤੇ ਵੜ ਗਏ ਸੀ
ਤੀਰਾਂ ਦੀ ਬਾਰਿਸ਼ ਅੱਗੇ ਓਹ ਹਿੱਕ ਤਾਣਕੇ ਖੜ ਗਏ ਸੀ
ਲੱਖ-ਲੱਖ ਨੂੰ ਕੱਲ੍ਹਾ ਯੋਧਾ, ਭੱਜ-ਭੱਜ ਕੇ ਪੈਂਦਾ ਸੀ
ਹੋਣੀ ਸ਼ਹਾਦਤ ਸਭ ਨੂੰ ਏਹੀਓ ਚਾਅ ਰਹਿੰਦਾ ਸੀ
ਜਿਸਮਾਂ ਵਿੱਚ ਕਿਵੇਂ ਦੌੜ ਦੀ ਸੀ ਬਿਜਲੀ ਦੀ ਤਾਰ ਜੀ?
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ
ਜਿਗਰਾ ਓਹ ਕਿੱਥੋਂ ਮਿਲ਼ਿਆ ਸੀ ਛੋਟੇ ਫ਼ਰਜ਼ੰਦਾਂ ਨੂੰ?
ਜੈਕਾਰੇ ਲਾਉਂਦੇ ਆਖਣ ਜੀ, "ਉਸਰਣ ਦਿਓ ਕੰਧਾਂ ਨੂੰ"
ਕਿਓਂ ਨਹੀਂ ਸੀ ਨਿੱਕੀਆਂ ਉਮਰਾਂ ਦੈਹਸ਼ਤ ਵਿੱਚ ਦੈਹਲ ਦੀਆਂ?
ਨੀਹਾਂ ਮਜ਼ਬੂਤ ਕਰ ਗਏ ਓਹ ਮਜ਼੍ਹਬ ਦੇ ਮਹਿਲ ਦੀਆਂ
ਤੱਕਣੀ ਸਿਰਹਿੰਦ ਵਿੱਚ ਜਾ ਕੇ ਮੈਂ ਓਹੀਓ ਦੀਵਾਰ ਜੀ
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ
ਐਸੇ ਦੋ ਘੁੱਟ ਪਿਆਏ ਮਰਦਾਂ ਦੀ ਫੌਜ ਨੂੰ
ਇੱਕ ਪਲ਼ ਵਿੱਚ ਮਨ ਸੀ ਕਰਦਾ ਸੀ ਹਫ਼ਲਤ ਦੇ ਹੌਜ਼ ਨੂੰ
ਨੈਣਾ ਵਿੱਚ ਨਸ਼ਾ ਸਿਰਜਦਾ, ਨੂਰ ਵੀ ਮੱਥਿਆਂ 'ਤੇ
ਕਰਨਾ ਨਹੀਂ ਵਾਰ ਸਿਖਾਇਆ ਜੀ ਨਾਰੀ, ਨਿਹੱਥਿਆਂ 'ਤੇ
ਸਾਨੂੰ ਵੀ ਦੱਸੋ ਕੀ ਏਹ ਖੰਡੇ ਦੀ ਧਾਰ ਜੀ?
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ
ਫ਼ਤਹਿ ਦੀ ਬਖ਼ਸ਼ੀਸ਼ ਕਰ ਗਿਆ ਜੀ ਆਸ਼ਿਕ ਜੋ ਤੇਗਾਂ ਦਾ
ਰਾਖਾ ਮਜ਼ਲੂਮਾਂ ਦਾ ਜੀ ਤੇ ਦਾਤਾ ਸੀ ਦੇਗਾਂ ਦਾ
ਫ਼ਕਰ ਜਰਨੈਲ ਅਨੋਖਾ, ਰੱਖਦਾ ਸੀ ਬਾਜਾਂ ਨੂੰ
ਓਸੇ ਨੇ ਸੁੱਚੇ ਕਰਤਾ, ਇਹ ਝੂਠੇ Sartaaj'ਆਂ ਨੂੰ
ਸ਼ਾਇਰ ਕਲਮਾਂ ਨੂੰ ਸਮਝਣ ਹੁਣ ਆਪਣੀ ਤਲਵਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ ਓਹ ਕਹਿੰਦਾ "ਸਰਦਾਰ ਜੀ"
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਦੱਸੋ ਕੁੱਝ ਕਿੱਸੇ ਸਾਨੂੰ ਹਿੰਮਤ, ਕੁਰਬਾਨੀ ਦੇ
ਜਿੰਨਾ ਦੇ ਇਸ਼ਕ ਅਨੋਖੇ ਓਸ ਦਿਲਬਰ ਜਾਨੀ ਦੇ
ਢਿੱਲੀ ਨਾ ਪਈ, ਓ ਮੈਦਾਨੇ ਜਿਸ ਦੀ ਰਫ਼ਤਾਰ ਜੀ
ਸੁਣਿਆਂ ਇਸ ਕੌਮ 'ਚ ਕਾਫ਼ੀ ਹੋਏ ਦਿਲਦਾਰ ਜੀ
ਇੱਕ ਦਿਨ ਮੈਨੂੰ ਬੰਦਾ ਮਿਲ਼ਿਆ, ਹਾਂ
Written by: Satinder Sartaaj

