album cover
Allah Hu
album cover
Allah Hu was released on November 8, 1988 by Sai Productions as a part of the album Chugliyaan
November 8, 1988
BPM164
Melodicness
Acousticness
Valence
Danceability
Energy

Lyrics

ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ" (ਅੱਲ੍ਹਾ ਹੂ, ਅੱਲ੍ਹਾ ਹੂ)
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ ਹੂ"
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, ਹਾਂ, "ਅੱਲ੍ਹਾ" ਹੀ "ਅੱਲ੍ਹਾ"
ਜਿੱਤਣ ਵਾਲੀ ਸਾਰੀ ਦੁਨੀਆਂ
ਜਿੱਤਣ ਵਾਲੀ ਸਾਰੀ ਦੁਨੀਆਂ
ਹਾਰਨ ਵਾਲਾ ਕੱਲ੍ਹਾ, ਹਾਰਨ ਵਾਲਾ ਕੱਲ੍ਹਾ
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ ਹੂ"
ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ, ਕੋਈ ਚੰਗਾ ਮੰਗਤਾ
ਕੋਈ ਪੁੱਤ ਮੰਗੇ, ਕੋਈ ਦੁੱਧ ਮੰਗੇ
ਕੋਈ ਰਿੱਧੀਆਂ-ਸਿੱਧੀਆਂ, ਬੁੱਧ ਮੰਗੇ
ਕੋਈ ਰਿੱਧੀਆਂ-ਸਿੱਧੀਆਂ, ਬੁੱਧ ਮੰਗੇ
ਕੋਈ ਯਾਰ ਮੰਗੇ, ਕੋਈ ਪਿਆਰ ਮੰਗੇ
ਕੋਈ ਗਹਿਣੇ ਹਾਰ-ਸ਼ਿੰਗਾਰ ਮੰਗੇ
ਕੋਈ ਨੱਕਦੀ, ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ, ਹੋ, ਸਾਰੀ ਦੁਨੀਆਂ
ਮੰਗਣ ਵਾਲੀ ਸਾਰੀ ਦੁਨੀਆਂ
ਦੇਵਣ ਵਾਲਾ ਕੱਲ੍ਹਾ, ਦੇਵਣ ਵਾਲਾ ਕੱਲ੍ਹਾ
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ ਹੂ"
ਕੋਈ ਸੁੱਖ ਸੁੱਖੇ, ਕੋਈ ਬਲੀ ਦੇਵੇ
ਰੱਬ ਖ਼ੈਰ ਕਰੇ, ਰੱਬ ਭਲੀ ਦੇਵੇ
ਕੋਈ ਜੋਤ ਜਗਾ, ਕੋਈ ਧਿਆਨ ਲਗਾ
ਸਭ ਕਰਦੇ ਨੇ ਇਹਸਾਨ ਜਿਹਾ
ਕੋਈ ਮੱਥਾ ਟੇਕ ਰੁਪਇਆਂ ਦਾ
ਮੁੱਲ ਮੰਗਦੈ ਰੱਬ ਤੋਂ ਥਈਆਂ ਦਾ
ਮੁੱਲ ਮੰਗਦੈ ਰੱਬ ਤੋਂ ਥਈਆਂ ਦਾ
ਮੈਨੂੰ ਐਹ ਵੀ ਮਿਲੇ, ਮੈਨੂੰ ਉਹ ਵੀ ਮਿਲੇ
ਮੈਨੂੰ ਹੀ ਮਿਲੇ, ਬਸ ਜੋ ਵੀ ਮਿਲੇ
ਜੋ ਤੇਰੇ ਦਰ 'ਤੇ ਆਉਂਦਾ ਹੈ
ਮੱਥੇ ਦੀ ਕੀਮਤ ਚਾਹੁੰਦਾ ਹੈ
ਤੂੰ ਭੋਲਾ ਹੈਂ, ਤੂੰ ਭਾਲਾ ਹੈਂ
ਹਰ ਦਿਲ ਦੀਆਂ ਜਾਨਣ ਵਾਲਾ ਹੈਂ
ਹਰ ਦਿਲ ਦੀਆਂ ਜਾਨਣ ਵਾਲਾ ਹੈਂ
ਦੁਨੀਆਂ ਮੰਗਦੀ ਦੌਲਤ-ਸ਼ੌਹਰਤ
ਦੁਨੀਆਂ ਮੰਗਦੀ ਦੌਲਤ-ਸ਼ੌਹਰਤ
ਫ਼ੱਕਰ ਮੰਗਦੇ ਅੱਲ੍ਹਾ, ਫ਼ੱਕਰ ਮੰਗਦੇ ਅੱਲ੍ਹਾ
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ ਹੂ"
ਹਰ ਪਾਸੇ ਘੋਰ ਅੰਧਾਰ ਵਧੇ
ਕਿਤੇ ਜ਼ੁਲਮ ਵਧੇ, ਹੰਕਾਰ ਵਧੇ
ਲੋਕੀ ਰੱਬ ਨੂੰ ਮੰਨਣੋ ਹੱਟ ਗਏ ਨੇ
ਜਿਸ ਕਰਕੇ ਮਾਰਾ-ਮਾਰ ਵਧੇ
ਕੋਈ ਮੁਸਲਿਮ ਹੈ, ਕੋਈ ਹਿੰਦੂ ਹੈ
ਕੋਈ ਸਿੱਖ, ਇਸਾਈ, ਨਿੰਦੂ ਹੈ
ਕੋਈ ਫਿਰਦੈ ਹੱਥ ਬੰਦੂਕ ਫੜ੍ਹੀ
ਤਲਵਾਰ ਫੜ੍ਹੀ, ਤਿਰਸ਼ੂਲ ਫੜ੍ਹੀ
ਕੋਈ ਲੁੱਟ ਗਿਆ, ਕੋਈ ਮਾਰ ਗਿਆ
ਦਾਅ ਲੱਗਿਆ ਕਰਕੇ ਵਾਰ ਗਿਆ
ਦਾਅ ਲੱਗਿਆ ਕਰਕੇ ਵਾਰ ਗਿਆ
ਜੇ ਮਜ਼੍ਹਬ ਦੇ ਠੇਕੇਦਾਰਾਂ 'ਤੋਂ
ਗੱਲ ਪੁੱਛੀਏ, ਉੱਤਰ ਕੋਈ ਨਹੀਂ
ਮਜ਼੍ਹਬਾਂ ਦੇ ਪੁੱਤਰ ਸਾਰੇ ਨੇ
ਬੰਦੇ ਦਾ ਪੁੱਤਰ ਕੋਈ ਨਹੀਂ
ਬੰਦੇ ਦਾ ਪੁੱਤਰ ਕੋਈ ਨਹੀਂ
ਸਾਡੇ ਕੋਲ਼ ਜਵਾਬ ਹੈ ਇਸਦਾ
ਸਾਡੇ ਕੋਲ਼ ਜਵਾਬ ਹੈ ਇਸਦਾ
ਫੜ੍ਹ ਮੁਰਸ਼ਦ ਦਾ ਪੱਲਾ, ਫੜ੍ਹ ਮੁਰਸ਼ਦ ਦਾ ਪੱਲਾ
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, "ਅੱਲ੍ਹਾ" ਹੀ "ਅੱਲ੍ਹਾ ਹੂ"
ਹਰ ਰੋਜ਼ ਮਨੁੱਖਤਾ ਮਰਦੀ ਏ
ਮਜ਼੍ਹਬਾਂ ਦੀ ਸੂਲੀ ਚੜ੍ਹਦੀ ਏ
ਦਿਨ ਖੜ੍ਹੇ ਕਤਲ ਹੋਏ ਸੂਰਜ ਦਾ
ਹਰ ਰਾਤ ਸਿਆਪਾ ਕਰਦੀ ਏ
ਨਾਲ਼ੇ ਰੋਂਦੀ ਏ, ਨਾਲ਼ੇ ਡਰਦੀ ਏ
ਬੁੱਲ੍ਹ ਚਿੱਥ ਕੇ ਹੌਂਕੇ ਭਰਦੀ ਏ
ਬੁੱਲ੍ਹ ਚਿੱਥ ਕੇ ਹੌਂਕੇ ਭਰਦੀ ਏ
ਹਰ ਪਾਸੇ ਚੁੱਪ ਦੀ ਸੂਲੀ ਏ
ਹਰ ਜਿੰਦ ਅੱਜ ਲੰਗੜੀ-ਲੂਲੀ ਏ
Leader ਤਾਂ ਰੱਬ ਨੂੰ ਬਖਸ਼ਣ ਨਾ
ਬੰਦਾ ਕਿਸ ਬਾਗ ਦੀ ਮੂਲੀ ਏ?
ਬੰਦਾ ਕਿਸ ਬਾਗ ਦੀ ਮੂਲੀ ਏ?
ਹੋ, ਦੇ ਭਾਸ਼ਣ 'ਤੇ ਭਾਸ਼ਣ
ਹੋ, ਨਾ ਰੋਟੀ, ਨਾ ਰਾਸ਼ਣ
ਅਸੀਂ ਭਾਸ਼ਣ ਸੁਣ-ਸੁਣ ਥੱਕ ਗਏ ਆਂ
ਨਿੱਤ ਮਰਦੇ ਪੁੱਤਰ ਮਾਵਾਂ ਦੇ
ਅਸੀਂ ਖ਼ਬਰਾਂ ਪੜ੍ਹ-ਪੜ੍ਹ ਅੱਕ ਗਏ ਆਂ
ਨਿੱਤ ਵੇਖ ਕੇ ਲਾਸ਼ਾਂ ਸਿਵਿਆਂ ਵਿੱਚ
ਅਸੀਂ ਪੱਥਰਾਂ ਵਾਂਗੂ ਪੱਕ ਗਏ ਆਂ
ਕੋਈ ਲੱਭੋ ਸੰਤ-ਸਿਪਾਹੀ ਨੂੰ
ਹੋ, ਅਸੀਂ ਅੱਕ ਗਏ ਆਂ, ਅਸੀਂ ਥੱਕ ਗਏ ਆਂ
ਅਸੀਂ ਅੱਕ ਗਏ ਆਂ, ਅਸੀਂ ਥੱਕ ਗਏ ਆਂ
ਅੱਜ ਇੱਕ ਸੱਚੇ ਮੁਰਸ਼ਿਦ ਬਾਜੋਂ
ਅੱਜ ਇੱਕ ਸੱਚੇ ਮੁਰਸ਼ਿਦ ਬਾਜੋਂ
ਹਰ ਇੱਕ ਬੰਦਾ ਕੱਲ੍ਹਾ, ਹਰ ਇੱਕ ਬੰਦਾ ਕੱਲ੍ਹਾ
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ ਹੂ"
ਆਪਣੇ-ਆਪ ਗੁਆਚ ਗਿਆ ਏ ਖ਼ੁਦਗ਼ਰਜ਼ੀ ਦੀਆਂ ਗਲੀਆਂ
ਦਰ-ਦਰ ਫਿਰਦੈ ਝੋਲੀ ਅੱਡੀ
ਹੋ, ਚੱਟਦਾ ਫਿਰਦੈ ਤਲੀਆਂ
ਹਰ ਭਾਂਡੇ ਵਿੱਚ ਮੂਹ ਮਾਰਨ ਦੀ ਆਦਤ ਸਿੱਖ ਗਿਐ ਬੰਦਾ
ਅੱਜਕਲ ਬੰਦੇ ਨਾਲੋਂ ਕੁੱਤਾ 100 ਦਰਜ਼ੇ ਐ ਚੰਗਾ
ਕੁੱਤਾ 100 ਦਰਜ਼ੇ ਹੈ ਚੰਗਾ
ਇੱਕ ਬੁਰਕੀ ਲਈ ਪੂਛ ਹਿਲਾਵੇ
ਮਾਲਕ ਦੇ ਲਈ ਪਿਆਰ ਜਤਾਵੇ
ਜਿੱਥੇ ਕੂਕਰ ਪਹਿਰਾ ਦੇਵੇ
ਹੋ, ਓਥੇ ਬੁਰੀ ਬਲਾ ਨਾ ਆਵੇ
ਮਾਲਕ ਦਾ ਦਰ-ਮੂਲ ਨਾ ਛੱਡੇ
ਜਿਹਦਾ ਖਾਵੇ, ਤੋੜ ਨਿਭਾਵੇ
ਜਿਹਦਾ ਖਾਵੇ, ਤੋੜ ਨਿਭਾਵੇ
ਕੂਕਰ 'ਤੋਂ ਮਰਜਾਣਿਆਂ Maan'an
ਕੂਕਰ 'ਤੋਂ ਮਰਜਾਣਿਆਂ Maan'an
ਲੈ-ਲੈ ਸਬਕ ਸਵੱਲਾ, ਲੈ-ਲੈ ਸਬਕ ਸਵੱਲਾ
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ"
ਬੋਲ ਫ਼ਕੀਰਾ, ਹੋ, "ਅੱਲ੍ਹਾ" ਹੀ "ਅੱਲ੍ਹਾ ਹੂ"
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ (ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ)
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ
ਅੱਲ੍ਹਾ ਹੂ (ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ, ਅੱਲ੍ਹਾ ਹੂ)
Written by: Gurdas Maan, Gurdev Singh Mann
instagramSharePathic_arrow_out􀆄 copy􀐅􀋲

Loading...