album cover
Bijlee
album cover
Bijlee was released on February 13, 2017 by T-Series as a part of the album Skull & Bones
February 13, 2017
BPM93
Melodicness
Acousticness
Valence
Danceability
Energy

Music Video

Music Video

Lyrics

[Verse 1]
ਸੋਹਣੀ ਹੋ ਗਈ ਜਵਾਨ
ਪਰ ਅਜੇ ਵੀ ਸੋਲ੍ਹਾਂ ਸਾਲ ਦੀ ਲੱਗੇ ਨਾਦਾਨ
ਓਹਨੂੰ ਅਣਜਾਣ ਸ਼ਹਿਰ 'ਚ ਫਿਰੇ
ਜੀਵੇਂ ਸ਼ਹਿਰ 'ਚ ਓਹਦੀ
ਸਾਰਿਆਂ ਦੇ ਨਾਲ ਜਾਣ ਪਹਿਚਾਣ
[Verse 2]
ਮਾਪਿਆਂ ਨੂੰ ਲੇ ਕੇ ਦੇਵੇ ਗਿਫਟ
ਸਹੇਲੀਆਂ ਨੂੰ ਲੇ ਕੇ ਜਾਏ ਬਾਰ
ਸੋਹਣੀ ਟਿੱਕੇ ਨਾ ਘਰ
ਵੇ ਰੋਜ਼ ਹੋਵੇ ਤਿਆਰ
ਵੇ ਜਦੋ ਦੀ ਓਹਨੇ ਖਰੀਦ ਲਾਈ ਕਾਰ
ਓਹਦੀ ਸਹੇਲੀਆਂ ਦੀ ਮੌਜ ਲੱਗੀ
ਨਾਲੇ ਜਦੋ ਦੀ ਸੋਹਣੀਏ ਦੀ ਜੌਬ ਲੱਗੀ
ਹੁਣ ਓਹ ਵੀ ਸਾਰਿਆਂ ਦਾ ਰੱਖੇ ਖਿਆਲ
ਵੇ ਭਾਵੇਂ ਓਹ ਤੋਂ ਕੋਈ ਕੱਢੀ
ਓਹਦਾ ਪੁੱਛੇ ਨਾ ਹਾਲ
ਓਹਨੂੰ ਇਹ ਸਾਰਾ ਕੁਜ ਫ਼ਰਜ਼ ਲੱਗੇ
ਨਾਲੇ ਹੁਣ ਓਹਦੇ ਤੇ ਕ੍ਰੈਡਿਟ ਕਾਰਡ ਤੇ ਕਰਜ਼ ਲੱਗੇ
ਹੁਣ ਛੁਪਾਏ ਸਾਰਿਆਂ ਤੋਂ ਬਿੱਲ
ਸੋਹਣੀ ਕਿਸੇ ਨੂੰ ਨਾ ਦੱਸੇ ਓਹਦਾ ਇਹਨਾਂ ਵੱਡਾ ਦਿਲ
[Verse 3]
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
[Verse 4]
ਕਲੱਬ 'ਚ ਪਾਕੇ ਆਈ ਬਲੈਕ ਡਰੈੱਸ
ਹਾਂ ਦੇ ਮੁੰਡੇ ਤੈਨੂੰ ਕਰਨ ਸਟਰੈੱਸ
ਨੱਚੇ ਕੁੜੀਆਂ ਦੇ ਨਾਲ
ਨਾਲ ਨਾਲ ਜਿਹੜੀ ਤੇਰੀ ਬੈਸਟ ਫਰੈਂਡਸ
[Verse 5]
ਕਹਿੰਦੀ ਬੋਇਸ ਮੇਕ ਨੋ ਸੈਂਸ
ਪਰ ਜਦੋ ਬੈਸਟ ਫਰੈਂਡਸ ਦੇ ਆ ਗਏ ਬੋਏਫਰੈਂਡਸ
ਹੁਣ ਓਹ ਬਿਨਾ ਕੀਤੇ ਸਵਾਲ
ਨੱਚਣ ਮੁੰਡਿਆਂ ਦੇ ਨਾਲ
ਓਹਨਾਂ ਨੂੰ ਤੇਰਾ ਨੀ ਖਿਆਲ
[Verse 6]
ਤੈਨੂੰ ਭੇੜ੍ਹਾ ਲੱਗੇ
ਜੱਗ ਤੈਨੂੰ ਤੇਰੀ ਸਮਝ ਤੋਂ ਹੁਣ ਗੈਰਾ ਲੱਗੇ
ਦਿਨ ਕਿਸੇ ਦੁਖੀ ਗੀਤ ਦਾ ਹੁਣ ਪਹਿਰਾ ਲੱਗੇ
ਹੁਣ ਕਲੱਬ ਦੇ ਬਾਰ ਤੂੰ ਕੁੜੀਆਂ ਨੂੰ ਲੱਭੇ
ਜਿਵੇਂ ਪੁਲਿਸ ਦਾ ਪਹਿਰਾ ਲੱਗੇ
ਫਿਰ ਗੁੱਸੇ 'ਚ ਤੂੰ ਕਰ ਲਿਆ ਚੇਂਜ ਪਲੈਨ
ਵੇ ਕਹਿੰਦੀ ਇਹਨਾਂ ਵਾਂਗੂ ਮੈਂ ਵੀ ਲੱਭਲਾਂਗੀ ਬੌਏਫ੍ਰੈਂਡ
ਸੋਹਣੀਏ ਨੇ ਗੱਡੀ ਕੀਤੀ ਪਾਰਕ
ਵਾਪਸ ਆ ਕੇ ਕਲੱਬ ਨੱਚਣ ਲੱਗੀ ਮੁੰਡਿਆਂ ਦੇ ਨਾਲ
[Verse 7]
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
[Verse 8]
ਹੁਣ ਕਹਿਲੋ ਬਿਗੜ੍ਹ ਗਈ ਯਾ ਹਾਰ ਗਈ
ਪਰ ਡਾਂਸ ਫਲੋਰ ਤੋਂ ਪਹਿਲਾਂ ਸਿੱਧੀ ਬਾਰ ਗਈ
ਓਹਨੇ ਬਾਰ 'ਚ ਜਾਕੇ
ਜਦੋ ਬਾਰਟੈਂਡਰ ਤੋਂ ਮੰਗਿਆ ਇਕ ਸ਼ੌਟ
ਓਹਦੀ ਇਕ ਮੁੰਡੇ ਤੇ ਨਿਗਾਹ ਪਈ
[Verse 9]
ਸ਼ੋਟਸ ਪੀ ਕੇ ਭੁੱਲ ਗਈ ਲੋਕਾਂ ਦੇ ਇਰਾਦੇ
ਸ਼ੋਟਸ ਪੀ ਕੇ ਮੁੰਡੇ ਲਗਨ ਲਗੇ ਸਿੱਧੇ-ਸਾਧੇ
ਮੁੰਡੇ ਨੇ ਓਹਦੇ ਵੱਲ ਆ ਕੇ ਪੁੱਛਿਆ
ਵੇ ਦੱਸ ਸੋਹਣੀਏ ਨੀ ਆਇਆ ਤੇਰੇ ਨਾਲ ਕੋਈ
ਨਾਲੇ ਦੱਸ ਮੈਨੂੰ ਤੈਨੂੰ ਬੋਲ ਦੇ ਕਿ ਪਿਆਰ ਨਾਲ
ਕਹਿੰਦੀ ਨਿੱਕ ਨੇਮ ਮੇਰਾ ਬਿਜਲੀ ਦੀ ਨੰਗੀ ਤਾਰ
ਓਹ ਕਹਿੰਦਾ ਨਾਈਸ ਤੋਂ ਮੀਟ ਯੂ ਨੀ ਸੋਹਣੀਏ
ਬਾਈ ਇਕ ਹੋਰ ਸ਼ੌਟ ਹੋ ਜਾਏ ਮੇਰੇ ਨਾਲ
[Verse 10]
ਯਾ ਜ਼ਿਆਦਾ ਦਾਰੂ ਪਿਲਾ ਕੇ
ਯਾ ਦਾਰੂ 'ਚ ਕੁਝ ਮਿਲਾ ਕੇ
ਮੁੰਡਾ ਬਿਜਲੀ ਨੂੰ ਲੇ ਗਿਆ
ਨਾਲ ਗੱਡੀ 'ਚ ਬੈਠਾ ਕੇ
ਹੁਣ ਤੀਨ ਸਾਲ ਹੋ ਗਏ
ਓਹਦਾ ਕੋਈ ਅਤਾ ਪਤਾ ਨਹੀਂ
ਇਹ ਸਾਰਿਆਂ ਦੀ ਖਤਾ
ਯਾ ਕਿਸੇ ਦੀ ਵੀ ਖ਼ਤਾ ਨਹੀਂ
[Verse 11]
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੈਨੂੰ ਛੂਹਣਾ ਵੇ ਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਬਾਰ
ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
Written by: Bohemia
instagramSharePathic_arrow_out􀆄 copy􀐅􀋲

Loading...