album cover
Masoomiat (From "Masoomiat")
album cover
Masoomiat (From "Masoomiat") was released on August 31, 2022 by T-Series as a part of the album All Time Hits Satinder Sartaaj Birthday Special
BPM139
Melodicness
Acousticness
Valence
Danceability
Energy

Lyrics

ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਸ਼ੋਹਰਤ ਇੱਜ਼ਤ ਇਲਮ ਅਮੀਰੀ ਤਾਕਤਾਂ
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦਿੰਦੇ
ਜਿਹਨਾਂ ਦੇ ਚਿਹਰੇ ਵਿੱਚ ਖਿੱਚ ਜਾਈ ਹੁੰਦੀ ਏ
ਓਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਇਸ ਤੋਂ ਜ਼ਿਆਦਾ ਹੋਰ ਦੱਸੋ ਕਿ ਹੋ ਸਕਦਾ ਏ
ਕੁਦਰਤ ਨੇ ਵੀ ਤਾਰ ਓਹਨਾਂ ਨਾਲ ਜੋੜੇ ਨੇ
ਓਹ ਜੇ ਹੋਣ ਉਦਾਸ ਤਾਂ ਨੇਹਰੇ ਹੋ ਜਾਂਦੇ
ਹਲਕਾ ਜੇਹਾ ਮੁਸਕਾਉਣ ਸਵੇਰੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਸੂਰਤ ਦੇ ਤੇ ਤਾਂ ਸਦਕੇ ਆ ਸੁਭਾਨ ਅੱਲ੍ਹਾ
ਆਫ਼ਰੀਨ ਕੁਰਬਾਨ ਮਰਹਬਾ ਕੀ ਕਹੀਏ
ਸੀਰਤ ਵਿਚ ਵੀ ਹੋਵੇ ਜੇ ਕਰ ਸਾਦਗੀ
ਫਿਰ ਤਾਂ ਰੋਸ਼ਨ ਚਾਰ ਚੁਫੇਰੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਜੇ ਨਜ਼ਦੀਕ ਓਹਨਾਂ ਦੇ ਬਹਿਣਾ ਮਿਤਰਾਂ ਵੇ
ਪਿਛਲੇ ਜਨਮ ਦਾ ਲੇਖਾ ਜੋਖਾ ਲੇ ਆਵੀ
ਓਹਨਾਂ ਦੀ ਸੋਹਬਤ ਮਿਲਦੀ ਬੱਸ ਓਹਨਾਂ ਨੂੰ
ਸੁੱਚੇ ਮੋਤੀ ਜਿਹਨਾਂ ਉਕੇਰੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਪਾਕੀਜ਼ਾ ਸੂਰਤ ਨਾਲ ਨਜ਼ਰ ਮਿਲਾ ਲੈਣਾ
ਇਹ ਕਾਮ ਤੈਥੋਂ ਨੀ ਹੋਣਾ ਸਰਤਾਜ ਮੀਆਂ
ਏਹੋ ਕਾਮ ਤਾਂ ਪਾਕ ਪਵਿੱਤਰ ਰੂਹਾਂ ਦੇ
ਜਾਨ ਜਿਸ ਦਿਲ ਵਿੱਚ ਸਿਦਕ ਤੇ ਜੇਹੜੇ ਹੁੰਦੇ ਨੇ
ਸੱਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਤੇ ਕੁਝ ਖਾਸ ਹੀ ਚੇਹਰੇ ਹੁੰਦੇ ਨੇ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
(ਬਥੇਰੇ ਹੁੰਦੇ ਨੇ)
Written by: Beat Minister
instagramSharePathic_arrow_out􀆄 copy􀐅􀋲

Loading...