Credits
PERFORMING ARTISTS
Aman Panjabi
Performer
COMPOSITION & LYRICS
M. Vee
Composer
Mandeep Chhiniwal
Songwriter
Lyrics
ਆਉਂਦੀਆਂ ਹਰੇਕ ਦੇ ਨਈਂ ਹਿੱਸੇ ਚੰਨ ਮੇਰਿਆ,
ਜੋ ਹੁੰਦੀਆਂ ਨੇ ਸੁੱਚੀਆਂ ਅਮਾਨਤਾਂ,
ਤੈਨੂੰ ਪਾਕੇ ਲੱਗਿਆ ਜਿਉਂ ਰੱਬ ਮਿਹਰਬਾਨ ਹੋਕੇ,
ਝੋਲ਼ੀ ਸਾਡੇ ਪਾ ਗਿਆ ਨਿਆਮਤਾਂ।
ਇੱਕ ਤੇਰੇ ਨੈਣਾਂ ਬਾਝੋਂ, ਹੋਰ ਕਿਤੋਂ ਲੱਭਿਆ ਨਈਂ,
ਸਾਡੀਆਂ ਬੁਝਾਰਤਾਂ ਦਾ ਹੱਲ ਵੇ।
ਉਮਰਾਂ ਦੇ ਸਾਗਰਾਂ ਚੋਂ, ਮੋਤੀਆਂ ਦੇ ਵਾਂਗ ਚੁਗੇ,
ਤੇਰੇ ਨਾ’ ਬਿਤਾਏ ਜਿਹੜੇ ਪਲ ਵੇ।
ਮੇਰੇ ਚੇਤਿਆਂ ਦੇ ਵਿੱਚ, ਅੱਜ ਵੀ ਆਬਾਦ ਨੇ ਉਹ,
‘ਕੱਠਿਆਂ ਜੋ ਧੁੱਪਾਂ ਅਸੀਂ ਮਾਣੀਆਂ,
ਰਲ਼ਕੇ ਫਿਜ਼ਾਵਾਂ ਨਾਲ਼, ਤੇਰਾ ਮੇਰਾ ਨਾਂ ਲੈਕੇ,
ਗੀਤ ਜਦੋਂ ਗਾਉਂਦੀਆਂ ਸੀ ਟਾਹਣੀਆਂ।।
ਸੂਰਜਾਂ ਦੇ ਵਰਗੀ ਹੈ ਯਾਦ ਤੇਰੀ, ਮੈਂ ਤਾਂ ਰਹੀ,
ਧਰਤੀ ਦੇ ਵਾਂਗੂੰ ਪਈ ਗੇੜ ‘ਚ,
ਉਮਰਾਂ ਦੀ ਉਲਝਣ, ਜਨਮਾਂ ਦੀ ਭਟਕਣ,
ਖੱਟ ਲਈ ਪਿਆਰ ਵਾਲੀ ਖੇਡ ਚੋਂ।
ਤੇਰੀ-ਮੇਰੀ ਪਹਿਲੀ ਮੁਲਾਕਾਤ ਇੰਝ ਲੱਗੇ,
ਜਿਵੇਂ ਹੁੰਦੇ ਆ ਦ੍ਰਿਸ਼ ਨੀ ਦੁਮੇਲ ਦੇ,
ਤੇਰੇ ਨਾਲ ਯਾਦ ਮੈਨੂੰ ਸੁਬਹ ਦੀ ਉਹ ਸੈਰ,
ਦੇਖ ਹੱਸਦੇ ਸੀ ਤੁਪਕੇ ਤ੍ਰੇਲ ਦੇ।
ਦਿਲ ਵਾਲੇ ਅੰਬਰਾਂ ‘ਤੇ, ਚਮਕੇ ਤੂੰ ਇੱਦਾਂ,
ਜਿਵੇਂ ਚਮਕਦੇ ਪੁੰਨਿਆਂ ਦੇ ਚੰਦ ਨੀ,
ਤੇਰੇ ਦਰ ਵੱਲ ਹਾੜਾ, ਜਿਹੜੇ ਵੀ ਨੇ ਜਾਂਦੇ,
ਸਾਨੂੰ ਜਾਨ ਤੋਂ ਪਿਆਰੇ ਸਾਰੇ ਪੰਧ ਨੀ।
ਪਹਿਲਾਂ ਨਾਲੋਂ ਹੋਗੀ, ਨਿਗ੍ਹਾ ਹੋਰ ਵੀ ਸੁਚੱਜੀ,
ਜਿਹੜੀ ਤੱਕਦੀ ਹੈ ਰਹਿੰਦੀ, ਤੇਰੇ ਰਾਹਵਾਂ ਨੂੰ,
ਨਗ਼ਮੇ ਸੁਣਾਕੇ, ਵੇ ਤੂੰ ਹੋਰ ਹੁਸੀਨ,
ਕਰ ਦਿੰਦਾ ਸੀਗਾ ਤੂਤਾਂ ਦੀਆਂ ਛਾਵਾਂ ਨੂੰ
ਤੂੰ ਜੇ ਹੋਵੇ ਦੂਰ, ਸਾਡੇ ਨ੍ਹੇਰ ਪੈਜੇ ਜ਼ਿੰਦਗੀ ‘ਚ,
ਹੁੰਦਾ ਜਿਵੇਂ ਮੱਸਿਆ ਦੀ ਰਾਤ ਦਾ,
ਉਂਝ ਤਾਂ ਤੂੰ ਲੱਗੇਂ ਸਾਨੂੰ, “ਰਾਜਾ” ਕਿਰਦਾਰ,
ਸੱਚੀਂ ਦਾਦੀਆਂ ਤੇ ਨਾਨੀਆਂ ਦੀ ਬਾਤ ਦਾ।
Written by: M. Vee, Mandeep Chhiniwal