album cover

Tareef

1,401Pop2022
album cover
Tareef was released on December 11, 2022 by Arsh Braich as a part of the album Tareef - Single
ReleasedDecember 11, 2022
LabelArsh Braich
BPM
Melodicness
Acousticness
Valence
Danceability
Energy

Lyrics

ਤੂੰ ਕਹਿਣੀ ਆ ਨਾ ਮੈਂ ਤੇਰੀ ਤਰੀਫ ਨੀ ਕਰਦਾ
ਲੈ ਸੁਨ ਫੇਰ
ਤੈਨੂੰ ਪਹਿਲੀ ਵਾਰ ਤੱਕਿਆ ਤੇ ਇੰਜ ਲੱਗਿਆ
ਜਿਵੇਂ ਭਟਕਦੇ ਰਾਹੀ ਨੂੰ ਨੀ ਰਾਹ ਮਿਲਗਿਆ
ਜਿਵੇਂ ਦੀਦ ਨਾਲ ਜਨਮਾਂ ਦੀ ਭੁੱਖ ਮਿੱਟ ਗਈ
ਤੇ ਮਰਦੇ ਨੂੰ ਇੱਕ ਹੋਰ ਸਾਹ ਮਿਲਗਿਆ
ਤੇ ਸਾਹਾਂ ਵਿੱਚ ਪਹਿਲੀ ਤੱਕਣੀ ਹੀ ਤੂੰ ਸੀ ਰੱਚ ਗਈ
ਨੀ ਅੱਖਾਂ ਰਾਹੀਂ ਉਤਰ ਕੇ ਦਿਲ ਵਿੱਚ ਵੱਸ ਗਈ
ਪੱਲੇ ਕੁਜ ਰਿਹਾ ਨੀ ਤੇ ਜਾਨ ਕੱਲੀ ਬਚ ਗਈ
ਤੇ ਬਚੀ ਖੁਚੀ ਜਾਨ ਇਹਨਾਂ ਜ਼ੁਲਫਾਂ ਚ ਫੱਸਗਈ
ਤੇ ਜ਼ੁਲਫਾਂ ਦੇ ਕਿਆ ਕਹਿਣੇ ਕਿਆ ਬਿੱਲੋ ਬਾਤਾਂ ਨੇ
ਕਾਲੇ ਕਾਲੇ ਵਾਲ ਪਰਛਾਵੇਂ ਜਿਵੇਂ ਰਾਤਾਂ ਦੇ
ਝੂਮ ਦੇ ਨੇ ਇੱਦਾਂ ਜਿਵੇਂ ਦਿਨ ਬਰਸਾਤਾਂ ਦੇ
ਹੋਰ ਕਿ ਮੈਂ ਦੱਸਾਂ ਤੈਨੂੰ ਕ਼ਿੱਸੇ ਮੁਲਾਕਾਤਾਂ ਦੇ
ਤੇ ਮੁਲਾਕਾਤਾਂ ਵਿੱਚੋਂ ਪਹਿਲੀ ਮੁਲਾਕਾਤ ਵੱਖਰੀ
ਸੱਚ ਦੱਸਾਂ ਮੈਥੋਂ ਜਾਣਦਾ ਨੀ ਸੀ ਚਾਅ ਚੱਕਿਆ
ਮੈਂ ਤਾ ਸੁਣਿਆ ਏ ਚੰਨ ਬੜੀ ਦੂਰ ਰਹਿੰਦਾ ਏ
ਤੇ ਮੈਂ ਪਹਿਲੀ ਵਾਰੀ ਏਨੀ ਕੋਲੋਂ ਚੰਨ ਤੱਕਿਆ
ਤੇ ਤੱਕਣੇ ਤੋਂ ਗੱਲ ਛਿੜੀ ਤੇਰੇ ਨੈਣਾਂ ਦੀ
ਕੀਲ ਲੈਂਦੀ ਬੰਦਾ ਜੋੜੀ ਦੋਵੇਂ ਭੈਣਾਂ ਦੀ
ਤੇਰੀ ਅੱਖਾਂ ਚ ਕੋਈ ਜਾਦੂ ਏ ਜਾਂ ਤੇਰੇ ਚ ਕੋਈ
ਮੈਨੂੰ ਲੱਗੇ ਇਹਨਾਂ ਕੋਲੋ ਕੋਈ ਬੱਚ ਰਹਿਣਾ ਨੀ
ਤੇ ਬੱਚ ਹੋਇਆ ਨਾ ਤੂੰ ਜਾਨ ਕੱਢ ਲਈ ਬਿਨਾ ਦੱਸ ਕੇ
ਓਏ ਆ ਕਿ ਕਰ ਦਿੱਤਾ ਤੁਸੀ ਸੋਹਣਿਓ ਜੀ ਹੱਸ ਕੇ
ਤੇ ਹੱਸਾ ਵੀ ਕੋਈ ਅੱਠਵੇਂ ਅਜੂਬੇ ਤੋਂ ਨੀ ਘੱਟ
ਤੇ ਮੈਂ ਇਹਦੇ ਵਿੱਚ ਰਹਿ ਜਣਾ ਉਮਰਾਂ ਲਈ ਫੱਸ ਕੇ
ਤੇ ਉਮਰਾਂ ਲਈ ਮੈਨੂੰ ਨਾਲ ਨਾਲ ਰੱਖ ਲੈ
ਨਾਲ ਰੱਖ ਲਈ ਤੂੰ ਮੈਨੂੰ ਦਿਲ ਵਿੱਚ ਜੜ੍ਹ ਕੇ
ਮੈਂ ਵੀ ਉਮਰਾਂ ਲਈ ਤੇਰੇ ਨਾਲ ਨਾਲ ਤੁਰਨਾ
ਨਾਲ ਤੁਰਨਾ ਏ ਤੇਰਾ ਬਿੱਲੋ ਹੱਥ ਫੜ੍ਹ ਕੇ
ਤੇ ਆਹ ਗੋਰੇ ਗੋਰੇ ਹੱਥਾਂ ਤੇ ਆ ਮਹਿੰਦੀ ਬੜੀ ਫੱਬਦੀ
ਤੇ ਮਹਿੰਦੀ ਤੇਰੇ ਹੱਥਾਂ ਦੀ ਆ ਨਾ ਮੇਰਾ ਲੱਭਦੀ
ਮੈਂ ਅੱਗੇ ਅੱਗੇ ਤੁਰਾਂ ਤੇਰੇ ਰਾਹਾਂ ਵਿੱਚ ਫੁੱਲ ਬੰਨ੍ਹ
ਪਿੱਛੇ ਪਿੱਛੇ ਆਵੇਂ ਨੀ ਤੂੰ ਪੈਧ ਮੇਰੀ ਦੱਬਦੀ
ਦੱਬ ਦੱਬ ਪੱਬ ਤੁਰਦੀ ਐ ਟੋਰ ਪਤਲੋ
ਸਿੱਖੀ ਮੋਰਾਂ ਯਾ ਤੇਥੋਂ ਸਿੱਖੇ ਮੋਰ ਪਤਲੋ
ਚੱਲ ਬਹੁਤੀਆਂ ਮੈਂ ਗੱਲਾਂ ਹੁਣ ਕਹਿਣੀਆਂ ਨੀ
ਗੱਲ ਆਖਰੀ ਆ ਬੇਸ ਇਕ ਹੋਰ ਪਤਲੋ
ਇਕ ਸੀਰਤ ਤੇਰੀ ਨੇ ਮੁੰਡਾ ਮੋਹ ਲਿਆ ਕੁੜੇ
ਨੀ ਤਾ ਸੋਹਣੀਆਂ ਮੈਂ ਦੇਖੀਆਂ ਸੀ ਹੋਰ ਵੀ ਕਈ
ਕਹਿੰਦੇ ਰੱਬ ਉਤੋਂ ਈ ਜੋੜਿਆਂ ਬਣਾ ਕੇ ਭੇਜਦਾ
ਮੈਨੂੰ ਲੱਗਦਾ ਏ ਤੈਨੂੰ ਭੇਜਿਆ ਏ ਮੇਰੇ ਲਈ
ਮੈਨੂੰ ਲੱਗਦਾ ਏ ਤੈਨੂੰ ਭੇਜਿਆ ਏ ਮੇਰੇ ਲਈ
Written by: Arsh Braich

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...