Credits
Lyrics
ਇੱਕ ਵਾਰੀ ਬਹਿਜਾ ਬਹਿਜਾ ਕਰਵਾਉਣੀ ਆਂ
ਏਸ ਵਾਰ ਗੱਲ ਆਪਾਂ ਸਿਰੇ ਲਾਉਣੀ ਆਂ
ਲੇਖਾਂ ਵਿੱਚ ਅਟਕੀ ਲਕੀਰ ਨੂੰ
ਛੇਤੀ ਹੀ ਟਿਕਾਣੇਂ ਉੱਤੇ ਲਾ ਰਹੇ ਆਂ
ਠੰਡ ਰੱਖ ਕਿਸਮਤ ਦਿਆ ਤਾਲਿਆ
ਤੈਨੂੰ ਖੋਲਣੇਂ ਨੂੰ ਚਾਬੀਆਂ ਬਣਾ ਰਹੇ ਆਂ
ਕੁਝ ਕਰਨਾਂ ਏਂ ਹੌਂਸਲੇ ਫ਼ੌਲਾਦੀ ਰੱਖੇ ਆਂ
ਪੱਕੇ ਆ ਇਰਾਦੇ ਭਾਵੇਂ ਰਾਹ ਕੱਚੇ ਆਂ
ਮੁੜਕੇ ਦਸਾਂਗੇ ਕਿੱਥੇ ਕੀ ਚੱਲਦਾ
ਰੱਖਿਓ ਉਡੀਕ ਜੇਹੜੇ ਕਹਿਣ ਬੱਚੇ ਨੇਂ
ਜੇਹੜੀ ਜਾਣੀ ਆ ਸਫ਼ਲਤਾ ਦੇ ਵਲ ਨੂੰ
ਜਾਣੀ ਆ ਤਰੱਕੀਆਂ ਦੇ ਵਲ ਨੂੰ
ਪੱਕੀ ਸੜਕ ਮੁੱਕਦਰਾ ਬਣਾ ਰਹੇ ਆਂ
ਠੰਡ ਰੱਖ ਕਿਸਮਤ ਦਿਆ ਤਾਲਿਆ
ਤੈਨੂੰ ਖੋਲਣੇਂ ਨੂੰ ਚਾਬੀਆਂ ਬਣਾ ਰਹੇ ਆਂ
ਲੱਕ ਕੁੱਟ ਕੇ ਰਕਾਬੀ ਨਾਲ ਅੱਗੇ ਲਵਾਂਗੇ
ਗੁੰਮਟੀ ਕਲਾਂ ਤੋਂ ਜਦੋਂ ਚਾਲੇ ਪਾਵਾਂਗੇ
ਕਰਲੀ ਲੋਕੇਸ਼ਨ ਸਲੈਕਟ ਜੱਟਾ
ਦੱਬੀ ਰੱਖ ਕੰਮ ਕਦੇ ਪਹੁੰਚ ਜਾਵਾਂਗੇ
ਲਾਦੇ ਮੈਸੇਜ ਦਵਿੰਦਰਾ ਮੁਕਾਮ ਨੂੰ
ਤੇਰੇ ਵੱਲ ਬੱਸ ਰਾਸਤੇ ਚ ਆ ਰਹੇ ਆਂ
RACE ਨੀ ਕਿਸੇ ਨਾਂ ਬੱਸ ਰਾਈਜ਼ ਕਰਨਾਂ
ਛੋਟਾ ਤੋੜਕੇ ਗਰੂਰਾਂ ਦਾ ਮੈਂ ਸਾਈਜ਼ ਕਰਨਾਂ
ਤੇਰੇ ਉੱਤੇ ਫੋਕਸ ਆ ਅੱਖ ਮੇਰੀ ਦਾ
ਤੇਰੀ ਹਿੱਕ ਉੱਤੇ ਖੜ੍ਹਕੇ ਮੈਂ ਲਾਈਵ ਕਰਨਾਂ
ਕਹੇਂਗਾ ਜ਼ੁਬਾਨੋਂ ਬੜਾ ਜਿੱਦੀ ਚੋਬਰਾ
ਬਾਂਹੋ ਫ਼ੜ ਤੈਨੂੰ ਵਕਤਾ ਖੜ੍ਹਾ ਰਹੇ ਆਂ
ਠੰਡ ਰੱਖ ਕਿਸਮਤ ਦਿਆ ਤਾਲਿਆ
ਤੈਨੂੰ ਖੋਲਣੇਂ ਨੂੰ ਚਾਬੀਆਂ ਬਣਾ ਰਹੇ ਆਂ