album cover
Dil Te Dimag
album cover
Dil Te Dimag was released on April 23, 2020 by Talwiinder as a part of the album Dil Te Dimag - Single
April 23, 2020
LabelTalwiinder
BPM87
Melodicness
Acousticness
Valence
Danceability
Energy

Music Video

Music Video

Lyrics

ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੀ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੀ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਸੱਚਿਆਂ ਨਾਲ ਖੜ੍ਹੇ ਤੇਰਾ ਯਾਰ ਨੀ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਸ਼ੀਸ਼ੇ ਵਰਗਾ ਆ ਕਿਰਦਾਰ ਨੀ
ਸਾਹਮਣੇ ਵਾਲੇ ਦੇ ਜੇਹੇ ਹੋ ਜਾਨੇ ਆ
ਕੌੜਿਆਂ ਨੂੰ ਪੈਂਦੇ ਮਖਿਆਲ ਵਾਂਗ ਨੀ
ਮਿੱਠਿਆਂ ਤੇ ਸ਼ਹਿਦ ਬਣ ਚੋ ਜਾਨੇ ਆ
ਓਹ ਮੈਂ ਕੇਹਾ...
ਸ਼ੀਸ਼ੇ ਜੇਹਾ ਸਾਡਾ ਕਿਰਦਾਰ ਨੀ
ਸਾਹਮਣੇ ਵਾਲੇ ਦੇ ਜੇਹੇ ਹੋ ਜਾਨੇ ਆ
ਕੌੜਿਆਂ ਦੇ ਲਈ ਅਸੀਂ ਜ਼ਹਿਰ ਵਰਗੇ
ਮਿੱਠਿਆਂ ਤੇ ਸ਼ਹਿਦ ਬਣ ਚੋ ਜਾਨੇ ਆ
ਹੰਢੇ ਬੰਦਿਆਂ ਦੇ ਨਾਲ ਬਹਿਣੀ ਉਠਣੀ
ਸਮਝੀ ਨਾ ਐਵੇਂ ਤੂੰ ਜਵਾਕ ਕੱਲ੍ਹ ਦਾ
ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੀ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਸੱਚਿਆਂ ਨਾਲ ਖੜ੍ਹੇ ਤੇਰਾ ਯਾਰ ਨੀ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਹੱਕ ਨੀ ਜਤਾਉਂਦੇ ਕੋਈ ਬੇਗਾਨੀ ਚੀਜ਼ ਤੇ
ਕਰਮਾ ਚ ਰੱਬ ਜਿੰਨਾ ਦਈ ਜਾਂਦਾ ਆ
ਕੱਲਾ ਕੱਲਾ ਬੋਲ ਸੂਟ ਕਰੇ ਲਾਈਫ ਤੇ
ਸੋਚੀ ਨਾ ਕਿ ਝੂਠ ਰਿੱਪੀ ਕਈ ਜਾਂਦਾ ਆ
ਹੱਕ ਨੀ ਜਤਾਉਂਦੇ ਕੋਈ ਬੇਗਾਨੀ ਚੀਜ਼ ਤੇ
ਕਰਮਾ ਚ ਰੱਬ ਜਿੰਨਾ ਦਈ ਜਾਂਦਾ ਆ
ਕੱਲਾ ਕੱਲਾ ਬੋਲ ਸੂਟ ਕਰੇ ਲਾਈਫ ਤੇ
ਸੋਚੀ ਨਾ ਤੂੰ ਝੂਠ ਰਿੱਪੀ ਕਈ ਜਾਂਦਾ ਆ
ਗੀਤਾਂ ਰਾਹੀਂ ਗਾ ਕੇ ਕੱਢੀ ਜਾਨੇ ਆ
ਮੰਨ ਵਿਚ ਜੇਹੜਾ ਇਹ ਅੰਗਾਰ ਬਲਦਾ
ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੂੰ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਸੱਚਿਆਂ ਨਾਲ ਖੜ੍ਹੇ ਤੇਰਾ ਯਾਰ ਨੀ
ਤੇ ਫੁਕਰਿਆਂ ਨੂੰ ਮੈਂ ਪੱਖੀਆਂ ਨੀ ਝੱਲਦਾ
ਕਿਸੇ ਦਿਆਂ ਪੈੜਾਂ ਨੂੰ ਨੀ ਫਾਲੋ ਕਰਦੇ
ਰਾਸਤੇ ਮੇਂ ਆਪ ਹੀ ਬਣਾਏ ਆਪਣੇ
ਦਿਲਾਂ ਉੱਤੇ ਛਾਪ ਔਖੀ ਛੱਡ ਹੁੰਦੀ ਆ
ਸੌਖੇ ਹੁੰਦੇ ਓਹਤੋਂ ਵਧ ਨੋਟ ਛਾਪਣੇ
ਕਿਸੇ ਦਿਆਂ ਪੈੜਾਂ ਨੂੰ ਨੀ ਫਾਲੋ ਕਰਦੇ
ਰਾਸਤੇ ਮੇਂ ਆਪ ਹੀ ਬਣਾਏ ਆਪਣੇ
ਦਿਲਾਂ ਉੱਤੇ ਛਾਪ ਔਖੀ ਛੱਡ ਹੁੰਦੀ ਆ
ਸੌਖੇ ਹੁੰਦੇ ਓਹਤੋਂ ਵਧ ਨੋਟ ਛਾਪਣੇ
ਅਸੀ ਲੋਕਾਂ ਤੋਂ ਨੀ ਰੱਬ ਕੋਲੋ ਆਸਾਂ ਰੱਖੀਏ
ਪਾਉਂਦਾ ਆ ਜੋ ਮੁੱਲ ਮੇਹਨਤਾਂ ਦੇ ਫਲ ਦਾ
ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੀ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਕਰਮਾਂ ਨਾਲ ਮਿਲਦੇ ਆ ਯਾਰ ਜਿਗਰੀ
ਡਾਲਰ ਤਾ ਔਖੇ ਸੌਖੇ ਜੁੜ੍ਹ ਜਾਂਦੇ ਆ
ਕਾਮਯਾਬ ਬੰਦੇ ਨਾਲ ਚੱਲੇ ਦੁਨੀਆਂ
ਔਖੇ ਵੇਲਿਆਂ ਚ ਲੋਕ ਥੁੜ੍ਹ ਜਾਂਦੇ ਆ
ਕਰਮਾਂ ਨਾਲ ਮਿਲਦੇ ਆ ਯਾਰ ਜਿਗਰੀ
ਡਾਲਰ ਤਾ ਔਖੇ ਸੌਖੇ ਜੁੜ੍ਹ ਜਾਂਦੇ ਆ
ਕਾਮਯਾਬ ਬੰਦੇ ਨਾਲ ਚੱਲੇ ਦੁਨੀਆਂ
ਔਖੇ ਵੇਲਿਆਂ ਚ ਲੋਕ ਥੁੜ੍ਹ ਜਾਂਦੇ ਆ
ਚੜ੍ਹਦੀ ਕਲਾ ਦੇ ਵਿੱਚ ਜਿਓਂਦੇ ਰਵਾਂਗੇ
ਜਿੰਨਾ ਚਿਰ ਰੱਬ ਰਹੂ ਸਾਡੇ ਵੱਲ ਦਾ
ਜਿੰਨਾ ਖੁੱਲ੍ਹਾ ਰੱਖ ਦੇ ਆ ਦਿਲ ਨੀ
ਦਿਮਾਗ ਵੀ ਆ ਸਾਡਾ ਓਹਨਾਂ ਤੇਜ਼ ਚਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆ
ਤੇ ਫ਼ੁਕਰਿਆਂ ਦੇ ਮੈਂ ਕੰਨਾਂ ਥੱਲੇ ਧਰ...
ਸੱਚਿਆਂ ਨਾਲ ਖੜ੍ਹੇ ਤੇਰਾ ਯਾਰ ਨੀ
ਤੇ ਹਵਾਖੋਰਾਂ ਨੂੰ ਮੈਂ ਪੱਖੀਆਂ ਨੀ ਝਲਦਾ
Written by: Talwinder Singh
instagramSharePathic_arrow_out􀆄 copy􀐅􀋲

Loading...