album cover
Psychotic
album cover
Psychotic was released on September 29, 2023 by DILJIT DOSANJH as a part of the album Ghost
AlbumGhost
September 29, 2023
LabelDILJIT DOSANJH
BPM89
Melodicness
Acousticness
Valence
Danceability
Energy

Music Video

Music Video

Lyrics

ਜ਼ੁਲਫਾਂ ਨੇ ਦੱਸ ਜਾਂਦੀਆਂ
ਦੱਸ ਜਾਣਦੀਆਂ ਕਦੋਂ ਬੱਦਲਾ 'ਚੋਂ ਵਰ੍ਹਣਾ ਪਾਣੀ
ਨੀ ਤੂੰ ਮੈਨੂੰ ਏ ਖਿੱਚਦੀ
ਏ ਖਿੱਚਦੀ ਜੀਵੇਂ ਰੱਬ ਸਾਡੀ ਲਿਖਦਾ ਕਹਾਣੀ
ਅੱਖ ਮਿਲਾ ਕੇ ਦੁਨੀਆ ਛਡਾ ਕੇ ਅੰਨੀ ਖਤਾ ਕਰ ਨੀ
ਕੋਲ ਬੁਲਾ ਕੇ ਗੱਲ ਨਾਲ ਲਾ ਕੇ ਮੈਨੂੰ ਫਨਾ ਕਰ ਨੀ
ਅੱਖ ਮਿਲਾ ਕੇ ਦੁਨੀਆ ਛਡਾ ਕੇ ਅੰਨੀ ਖਤਾ ਕਰ ਨੀ
ਕੋਲ ਬੁਲਾ ਕੇ ਗੱਲ ਨਾਲ ਲਾ ਕੇ ਮੈਨੂੰ ਫਨਾ ਕਰ ਨੀ
ਤੈਨੂੰ ਤਕਦੇ ਜ਼ਮਾਨੇ ਲੰਘ ਗਏ
ਤੇ ਕਿੱਥੇ ਦੁਨੀਆ ਪਤਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ
ਤੇ ਮੇਰੇ ਜਿਹਾ ਸਿਰਫਿਰਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ
ਤੇ ਮੇਰੇ ਜਿਹਾ ਸਿਰਫਿਰਾ ਕੋਈ ਨਾ
ਤੇਰੀ ਜ਼ੁਲਫਾਂ ਦੀਆਂ ਰਾਤਾਂ
ਤੇਰੇ ਮੁਖੜੇ ਦੇ ਵਰਗੇ ਦਿਨ
ਤੇਰੀ ਬੋਲੀ ਨਜ਼ਮ ਵਰਗੀ
ਜੁੱੜੀ ਨਾ ਸ਼ਾਇਰੀ ਤੇਰੇ ਬਿਨ
ਅੱਖਾਂ ਮਿਲਾਉਣਾ ਨੀਂਦਾਂ ਚੁਰਾਉਣਾ ਤੇਰੀ ਅਦਾ ਏ ਨੀ
ਤੇਰੇ ਸਿਵਾ ਨੀ ਜੀਨਾ ਗੁਨਾਹ ਨੀ ਮੈਨੂੰ ਪਤਾ ਏ ਨੀ
ਅੱਖਾਂ ਮਿਲਾਉਣਾ ਨੀਂਦਾਂ ਚੁਰਾਉਣਾ ਤੇਰੀ ਅਦਾ ਏ ਨੀ
ਤੇਰੇ ਸਿਵਾ ਨੀ ਜੀਨਾ ਗੁਨਾਹ ਨੀ ਮੈਨੂੰ ਪਤਾ ਏ ਨੀ
ਤੈਥੋਂ ਵਿਛੜਨ ਤੇ ਮਾਰ ਜਾਵਾਂ
ਏਦੋਂ ਵਧ ਕੇ ਸਜ਼ਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ
ਤੇ ਮੇਰੇ ਜਿਹਾ ਸਿਰਫਿਰਾ ਕੋਈ ਨਾ
ਤੇਰੇ ਮੋਢੇ ਲਿਬਾਸਾਂ ਦਾ ਰੰਗ ਮੇਰੇ ਸੁਪਨਿਆਂ ਵਰਗਾ
ਤੇਰੇ ਸੌਹਾਂ ਲਿਖੇ ਦਿਲ ਤੇ ਮੈਂ ਅੱਖਰ ਇਸ਼ਕ ਦੇ ਪੜ੍ਹਦਾ
ਚਾਹਵਾਂ ਵੀ ਤੈਨੂੰ ਹੋਣਾ ਵੀ ਤੇਰਾ ਕੋਈ ਨਾ ਰਾਹ ਛੱਡਿਆ
ਰਾਜ ਨੂੰ ਕਿਹੜਾ ਦੱਸ ਨੀ ਅੜੀਏ ਨਸ਼ਾ ਚੜ੍ਹਾ ਛੱਡਿਆ
ਚਾਹਵਾਂ ਵੀ ਤੈਨੂੰ ਹੋਣਾ ਵੀ ਤੇਰਾ ਕੋਈ ਨਾ ਰਾਹ ਛੱਡਿਆ
ਰਾਜ ਨੂੰ ਕਿਹੜਾ ਦੱਸ ਨੀ ਅੜੀਏ ਨਸ਼ਾ ਚੜ੍ਹਾ ਛੱਡਿਆ
ਜਿੱਥੇ ਚਾਨਣ ਨਾ ਤੇਰਾ ਨੀ
ਓਹ ਸਾਰੀ ਦੁਨੀਆ ਤੇ ਥਾਂ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ
ਤੇ ਮੇਰੇ ਜਿਹਾ ਸਿਰਫਿਰਾ ਕੋਈ ਨਾ
ਤੈਨੂੰ ਤਕਦੇ ਜ਼ਮਾਨੇ ਲੰਘ ਗਏ
ਤੇ ਕਿੱਥੇ ਦੁਨੀਆ ਪਤਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ
ਤੇ ਮੇਰੇ ਜਿਹਾ ਸਿਰਫਿਰਾ ਕੋਈ ਨਾ
Written by: Raj Ranjodh, thiarajxtt
instagramSharePathic_arrow_out􀆄 copy􀐅􀋲

Loading...