Music Video
Music Video
Credits
PERFORMING ARTISTS
Savi Kahlon
Performer
The Masterz
Performer
COMPOSITION & LYRICS
Savi Kahlon
Songwriter
The Masterz
Composer
PRODUCTION & ENGINEERING
Savi Kahlon
Producer
The Masterz
Producer
Lyrics
ਦਾ ਮਾਸਟਰਜ਼
ਬੇਬੇ ਤੈਨੂੰ ਪਤਾ, ਆਹ ਗਾਣਾ ਤੇਰੇ ਲਈ ਆ
ਮੈਨੂੰ ਪਤਾ ਤੂੰ ਨਾਲ ਗੁੱਸਾ ਗੀਲਾ ਰੱਖਦੀ ਆ
ਬੜਾ ਕੁਝ ਹੁੰਦਾ ਜ਼ਿੰਦਗੀ ਚ
ਆਈ ਐਮ ਸੌਰੀ ਬੇਬ ਜੇ ਤੈਨੂੰ ਕਦੇ ਹਰਟ ਕੀਤਾ
ਓਹ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸੱਬ ਕੁਝ ਏ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਹੁਣ ਨਹੀਓ ਲੰਬੇ ਕੋਈ ਲਿਓਂਦਾ ਹੋਣਾ ਫੇਰ ਹਾਏ
ਕੁੱਟ ਬੜੀ ਖਾਧੀ ਤੇਰੀ ਚੱਪਲਾਂ ਮੇਹਰ ਹਾਏ
ਕਾਸ਼ ਫੇਰ ਮੁੜਕੇ ਸਕੂਲੇ ਫੇਰ ਪੜ੍ਹ ਦੇ
ਗੋਦੀ ਵਿੱਚ ਆ ਕੇ ਮੈਂ ਸੌਂਦਾ ਹੋਣਾ ਫੇਰ ਮਾਏ
ਬਾਟਾ ਵਾਲੇ ਸ਼ੂ ਤੇ ਕਿਤਾਬਾਂ ਵਾਲਾ ਬੈਗ ਮਾਏ
ਬਾਪੂ ਦੀਆਂ ਗਾਲਾਂ ਵੀ ਪੱਕਾ ਲੱਗਾ ਟੈਗ ਮਾਏ
ਚੇਤਕ ਬਰਾਊਨ ਜਿਹਦੇ ਉੱਤੇ ਜਣਾ ਚੜ੍ਹ ਕੇ
ਟੋਰ ਟੱਪੇ ਵਾਲਾ ਸਿਗਾ ਵੱਖਰਾ ਸਵੈਗ ਮਾਏ
ਰਿਕਸ਼ੇ ਤੇ ਲੱਤਾਂ ਲਮਕਾਕੇ ਪਿੱਛੇ ਬਹਿਣ ਦਾ
ਚਸਕਾ ਸੀ ਵਾਲਾ ਤੇਰੇ ਨਾਲ ਪੰਗੇ ਲੈਣ ਦਾ
ਚੁੱਲ੍ਹੇ ਮੂਹਰੇ ਪਥੀਆਂ ਦੇ ਮੂਹਰੇ ਬਹਿਕੇ ਖਾਣ ਦਾ
ਮਿਲਿਆ ਨੀ ਸੱਚੀ ਓਹ ਸਵਾਦ ਮੈਨੂੰ ਫੇਰ ਮਾਏ
ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸੱਬ ਕੁਝ ਏ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਹੋਣੇ ਆ ਗਵਾਂਢੀ ਤੈਨੂੰ ਮੇਰੇ ਬਾਰੇ ਪੁੱਛਦੇ
ਪਤਾ ਮੈਨੂੰ ਤੇਰੇ ਵੀ ਨਹੀਂ ਹੰਜੂ ਹੋਣੇ ਰੁੱਕ ਦੇ
ਪੜ੍ਹ ਲਿੰਦੀ ਦਿਲ ਮਾਏ ਸੱਚੀ ਮੇਰਾ ਤੂੰ
ਤੇਰੇ ਤੋਂ ਪਤਾ ਨੀ ਕਾਹਤੋ ਦੁੱਖ ਨਹੀਓ ਲੁੱਕ ਦੇ
ਤੇਰੇ ਤੋਂ ਪਤਾ ਨੀ ਕਾਹਤੋ ਦੁੱਖ ਨਹੀਓ ਲੁੱਕ ਦੇ
ਤੇਰੇ ਤੋਂ ਪਤਾ ਨੀ ਕਾਹਤੋ ਦੁੱਖ ਨਹੀਓ ਲੁੱਕ ਦੇ
ਤਰਸਾਂ ਮੈਂ ਤੈਨੂੰ ਨਾਲੇ ਤੇਰੀ ਪੇਂਦੀ ਮਾਰ ਮਾਏ
ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
ਤੂੰ ਹੀ ਸੱਬ ਕੁਝ ਏ ਦੁਨੀਆਂ ਬੇਕਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਤੇਰੇ ਅੱਗੇ ਜਾਵਾਂ ਏਹ ਜ਼ਿੰਦਗੀ ਵੀ ਹਾਰ ਮਾਏ
ਕੱਚੇ ਸੀ ਵੇਹੜੇ ਖੁੱਲਾ ਘਰ ਖੁੱਲਾ ਖਾਣ ਨੂੰ
ਪਥੀਆਂ ਦੀ ਕੁਰਸੀ ਤੇ ਚੁੱਲ੍ਹਾ ਦਾਦੀ ਜਾਨ ਨੂੰ
ਸੱਚੀ ਬਾਬੇ ਡਾਲਰਾਂ ਦੀ ਜੇਲ੍ਹ ਔਖੀ ਕੱਟਣੀ
ਸੁੰਦਾ ਬਾਪੂ ਚਮਕੀਲਾ ਨਾਲੇ ਮਾਨ ਨੂੰ
ਆਉਂਦੇ ਜਾਂਦੇ ਸੁਪਨੇ ਵੀ ਪਾਵੇ ਆ ਸਕਾਰ ਮਾਏ
ਆਉਂਦੇ ਜਾਂਦੇ ਸੁਪਨੇ ਵੀ ਪਾਵੇ ਆ ਸਕਾਰ ਮਾਏ
ਲੜਿਆ ਵੀ ਤੇਰੇ ਨਾਲ ਤੇਰੇ ਨਾਲ
ਲੜਿਆ ਵੀ ਤੇਰੇ ਨਾਲ ਤੇਰੇ ਨਾਲ
ਲੜਿਆ ਵੀ ਤੇਰੇ ਨਾਲ ਤੇਰੇ ਨਾਲ
ਤੂੰ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ
Written by: Savi Kahlon, The Masterz


