album cover
Kala Tikka
299
Indian Pop
Kala Tikka was released on February 15, 2024 by EYP Creation Pvt Ltd (Distro) as a part of the album Bhangre Da King
album cover
Release DateFebruary 15, 2024
LabelEYP Creation Pvt Ltd (Distro)
Melodicness
Acousticness
Valence
Danceability
Energy
BPM103

Credits

PERFORMING ARTISTS
Sarbjit Cheema
Sarbjit Cheema
Performer
Prince Ghuman
Prince Ghuman
Performer
COMPOSITION & LYRICS
Sarbjit Cheema
Sarbjit Cheema
Songwriter

Lyrics

ਕਾਲ਼ਾ ਟਿੱਕਾ, ਟਿੱਕਾ, ਟਿੱਕਾ, ਟਿੱਕਾ
ਕਾਲ਼ਾ ਟਿੱਕਾ, ਟਿੱਕਾ, ਟਿੱਕਾ, ਟਿੱਕਾ
ਹੋ, ਤਿੱਖੇ ਨੈਣ-ਨਕਸ਼ ਜਿਹੇ ਤੇਰੇ (ਆਹਾ-ਆਹਾ, ਹੇ!)
ਓ, ਛਿੜ ਗਏ ਚਰਚੇ ਚਾਰ-ਚੁਫੇਰੇ (ਹੋਏ-ਹੋਏ, ਬੱਲੇ!)
ਓ, ਰੱਖਦੀ ਰੂਪ ਸਾਨ 'ਤੇ ਲਾ ਕੇ
ਨੱਚਦੀ ਪਤਲਾ ਲੱਕ ਲਚਕਾ ਕੇ
ਵਿੱਚ ਗਿੱਧੇ ਦੇ ਛਾ ਗਈ, ਗਿੱਧੇ ਦੇ ਵਿੱਚ ਛਾ ਗਈ
ਸੂਟ ਤੂੰ ਪਾ ਪਟਿਆਲ਼ਾ ਨੀ (ਸੂਟ ਤੂੰ ਪਾ ਪਟਿਆਲ਼ਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
(ਤੈਨੂੰ ਨਜ਼ਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
(ਚੱਕ ਦੇ, ਹੋਏ, ਹੋਏ, ਹੋਏ!)
(ਹੜਿੱਪਾ, ਹੋਏ, ਹੋਏ, ਹੋਏ!)
ਚੜ੍ਹ ਗਈ ਛਾਲ਼ਾਂ ਮਾਰ ਜਵਾਨੀ
ਨੀ ਤੇਰੀ ਹੋ ਗਈ ਅੱਖ ਮਸਤਾਨੀ (ਓਏ-ਓਏ, ਓਏ-ਓਏ)
ਜੜ ਕੇ ਹੀਰਿਆਂ ਵਾਲ਼ੀ ਗਾਨੀ, ਦਿੱਤੀ ਸੋਹਣੇ ਯਾਰ ਨਿਸ਼ਾਨੀ
(ਦਿੱਤੀ ਸੋਹਣੇ ਯਾਰ ਨਿਸ਼ਾਨੀ, ਦਿੱਤੀ ਸੋਹਣੇ ਯਾਰ ਨਿਸ਼ਾਨੀ)
ਹੋ, ਲੰਮੀ ਧੌਣ ਸੁਰਾਹੀ (ਆਹਾ)
ਲੰਮੀ ਧੌਣ ਸੁਰਾਹੀ ਵਰਗੀ ਦੇ ਵਿੱਚ ਪਾ ਲਾ ਨੀ
(ਹੋ, ਗਰਦਨ ਦੇ ਵਿੱਚ ਪਾ ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
(ਤੈਨੂੰ ਨਜ਼ਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
ਓ, ਖੱਟਣ ਗਿਆ ਸੀ, ਕੀ ਖੱਟ ਲਿਆਂਦਾ? ਖੱਟ ਕੇ ਲਿਆਂਦੀ ਯਾਰੀ
ਖੱਟਣ ਗਿਆ ਸੀ, ਕੀ ਖੱਟ ਲਿਆਂਦਾ? ਖੱਟ ਕੇ ਲਿਆਂਦੀ ਯਾਰੀ
ਸਾਨੂੰ ਸੋਹਣੀ ਲਗਦੀ (ਤੂੰ ਸਾਰੀ ਦੀ ਸਾਰੀ)
ਸਾਨੂੰ ਸੋਹਣੀ ਲਗਦੀ (ਤੂੰ ਸਾਰੀ ਦੀ ਸਾਰੀ)
ਸਾਨੂੰ ਸੋਹਣੀ ਲਗਦੀ ਨੀ ਤੂੰ ਸਾਰੀ ਦੀ ਸਾਰੀ
ਲਗਦੀ ਤੂੰ ਗਿੱਧਿਆਂ ਦੀ ਰਾਣੀ, ਨਾਲ਼ੇ ਪਰੀਆਂ ਦੀ ਪਟਰਾਣੀ
(ਆਹਾ-ਆਹਾ, ਹਾਂ!)
ਗਿੱਧੇ ਵਿੱਚ ਧਮਾਲਾਂ ਪਾਉਂਦੀ, ਨੀ ਤੂੰ ਧਰਤੀ ਪੈਰ ਨਾ ਲਾਉਂਦੀ
(ਨੀ ਤੂੰ ਧਰਤੀ ਪੈਰ ਨਾ ਲਾਉਂਦੀ, ਨੀ ਤੂੰ ਧਰਤੀ ਪੈਰ ਨਾ ਲਾਉਂਦੀ)
ਜਦ ਕਰੀਆਂ ਨੱਚ ਕਮਾਲਾਂ (ਸ਼ਾਵਾ), ਕਰੀਆਂ ਨੱਚ ਕਮਾਲਾਂ
ਹੋ ਗਈ ਲਾ-ਲਾ-ਲਾ-ਲਾ ਨੀ (ਹੋ ਗਈ ਲਾ-ਲਾ-ਲਾ-ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
(ਤੈਨੂੰ ਨਜ਼ਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
ਕੰਨੀ ਝੁਮਕੇ ਲੈਣ ਨਜਾਰੇ, ਨੱਕ ਵਿੱਚ ਕੋਕਾ ਲਿਸ਼ਕਾਂ ਮਾਰੇ
Cheema ਸਿਫ਼ਤਾਂ ਤੇਰੀਆਂ ਕਰਦਾ, ਚੰਨ ਵੀ ਪਾਣੀ ਤੇਰਾ ਭਰਦਾ
(ਚੰਨ ਵੀ ਪਾਣੀ ਤੇਰਾ ਭਰਦਾ, ਚੰਨ ਵੀ ਪਾਣੀ ਤੇਰਾ ਭਰਦਾ)
ਮੁਖੜੇ 'ਤੇ ਤਿਲ ਕਾਲ਼ਾ, ਮੁਖੜੇ 'ਤੇ ਤਿਲ ਕਾਲ਼ਾ
ਮੈਂ ਕਿਹਾ, "ਜੱਚਦਾ ਬਾਹਲ਼ਾ ਨੀ" (ਮੈਂ ਕਿਹਾ, "ਜੱਚਦਾ ਬਾਹਲ਼ਾ ਨੀ")
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
(ਤੈਨੂੰ ਨਜ਼ਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ)
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
ਤੈਨੂੰ ਨਜਰ ਕਿਤੇ ਨਾ ਲੱਗ ਜਾਏ, ਕਾਲ਼ਾ ਟਿੱਕਾ ਲਾ ਲਾ ਨੀ
Written by: Sarbjit Cheema
instagramSharePathic_arrow_out􀆄 copy􀐅􀋲

Loading...