album cover
Negative Vibe
album cover
Negative Vibe was released on March 16, 2024 by Grand Studio as a part of the album Negative Vibe - Single
March 16, 2024
LabelGrand Studio
BPM69
Melodicness
Acousticness
Valence
Danceability
Energy

Lyrics

ਬੜੀ negative vibe ਆਉਂਦੀ ਆ
ਜਦੋਂ ਬੈਠਾ ਹੋਵਾਂ ਕੱਲਾ, ਸੋਹਣੀਏ
ਹਾਂ, ਰੱਬ ਤੈਨੂੰ ਮੰਨ ਕੀ ਲਿਆ
ਮੇਰਾ ਰੁੱਸ ਗਿਆ ਅੱਲਾਹ, ਸੋਹਣੀਏ
ਵੈਲੀ ਬੜੇ ਰੱਖੇ ਨਾਲ਼-ਨਾਲ਼ ਮੈਂ
੪੦ ਅੱਗੇ, ੪੦ ਪਿੱਛੇ, ਸੋਹਣੀਏ
ਜੇ ਰਹਿ ਗਏ ਕਿਤੇ ਜਿਉਂਦੇ, ਸੋਹਣੀਏ
ਮੱਥੇ ਦੁਨੀਆ ਇਹ ਟੇਕੇਗੀ
ਤੇ ਜਦੋਂ ਅਸੀਂ ਮਰੇ, ਸੋਹਣੀਏ
ਖੜ੍ਹ ਦੁਣੀਆ ਇਹ ਦੇਖੇਗੀ
ਤੇ ਮੜ੍ਹੀਆਂ 'ਚ ਦੇਹ ਬਲ਼ਦੀ
ਰਕਾਨੇ, ਤੂੰ ਵੀ ਸੇਕੇਗੀ
ਤੇ ਜਦੋਂ ਅਸੀਂ ਮਰੇ, ਸੋਹਣੀਏ
ਖੜ੍ਹ ਦੁਣੀਆ ਇਹ ਦੇਖੇਗੀ
ਤੇ ਮੜ੍ਹੀਆਂ 'ਚ ਦੇਹ ਬਲ਼ਦੀ
ਰਕਾਨੇ, ਤੂੰ ਵੀ ਸੇਕੇਗੀ
ਮੇਲੇ ਦੇ ਵਾਂਗੂ ਦੇਖੀਂ ਕੱਠ ਹੋਣਗੇ
ਦੋਸਤਾਂ ਨੂੰ ਛੱਡ, ਵੈਰੀ ਵੀ ਹਾਂ ਰੋਣਗੇ
ਮਿਲਣਾ ਨਹੀਂ ਯਾਰ ਕੋਈ ਸਾਡੇ ਵਰਗਾ
ਨਾ ਹੀ ਵੈਰੀ ਸਾਡੇ ਜਿਹੇ ਮੁੜ ਆਉਣਗੇ
ਰਹਿ ਜਾਣੇ ਇੱਥੇ ਗੱਡੀਆਂ ਦੇ ਕਾਫ਼ਲੇ
ਰਹਿ ਜਾਣੀਆਂ ਨੇ ਕੰਨਾਂ ਦੀਆਂ ਨੱਤੀਆਂ
ਰਹਿ ਜਾਣਾ ਇੱਕ ਐਥੇ ਨਾਮ ਜੱਟ ਦਾ
ਰਹਿ ਜਾਣੀਆਂ ਨੇ ਚੜ੍ਹਤਾਂ ਜੋ ਖੱਟੀਆਂ
ਤੇ ਵਾਰ-ਵਾਰ ਸ਼ਕਲ ਮੇਰੀ
ਤੈਨੂੰ ਪਾਊਗੀ ਭੁਲੇਖੇ ਨੀ
ਤੇ ਜਿੱਦਨ ਆਪਾਂ ਮਰੇ, ਸੋਹਣੀਏ
ਖੜ੍ਹ ਦੁਣੀਆ ਇਹ ਦੇਖੇਗੀ
ਮੇਰੇ ਆਪਣੇ ਹਰਾਉਣਗੇ ਮੈਨੂੰ
ਨਹੀਂ ਤਾਂ ਸੌਖਾ ਕਿੱਥੇ ਜਾਣਾ ਸੁੱਟਿਆ
ਖੁਸ਼ ਹੋਣਗੇ ਵਜਾ ਕੇ ਤਾੜੀਆਂ
"ਚੰਗਾ, ਸਾਲ਼ੇ ਦਾ ਅਹੰਕਾਰ ਟੁੱਟਿਆ"
ਇਹ ਦੁਣੀਆ ਤਾਂ ਚੱਲਦੀ ਰਹੂ
ਇਸ ਦੁਣੀਆ ਨੂੰ ਕਿਹਨੇ ਥੰਮ੍ਹਿਆ?
ਬਸ ਪੀੜ ਉਹਦੇ ਦਿਲ 'ਚ ਰਹੂ
ਜਿਹਨੇ ਕੱਲਾ-ਕੈਰਾ ਪੁੱਤ ਜੰਮਿਆ
ਮੁਕੇਰੀਆਂ town, ਲਹੋਰੀਏ
ਜਮਾਨਾ ਗੱਲ ਯਾਦ ਰੱਖੂਗਾ
ਅਖੀਰੀ ਮੌਤ ਸੱਚ ਹੁੰਦੀ ਆ
ਬਾਕੀ ਭਰਮ-ਭੁਲੇਖੇ ਨੀ
ਬੜੀ negative vibe ਆਉਂਦੀ ਆ
ਜਦੋਂ ਬੈਠਾ ਹੋਵਾਂ ਕੱਲਾ, ਸੋਹਣੀਏ
ਹਾਏ, ਰੱਬ ਤੈਨੂੰ ਮੰਨ ਕੀ ਲਿਆ
ਮੇਰਾ ਰੁੱਸ ਗਿਆ ਅੱਲਾਹ, ਸੋਹਣੀਏ
Written by: Gagandeep Singh, Guri Lahoria
instagramSharePathic_arrow_out􀆄 copy􀐅􀋲

Loading...