album cover
Maye Ni
album cover
Maye Ni was released on August 23, 2024 by Red Leaf Music as a part of the album Maye Ni - Single
August 23, 2024
LabelRed Leaf Music
BPM81
Melodicness
Acousticness
Valence
Danceability
Energy

Lyrics

ਆਪ ਸਜਾਕੇ ਸਾਰੇ ਸੁਪਨੇ
ਆਪੇ ਚੰਦਰ ਚੂਰ ਕਰ ਗਿਆ
ਖੋਰੇ ਸੀ ਕੈਸੀ ਮਜਬੂਰੀ
ਮੈਨੂੰ ਵੀ ਮਜਬੂਰ ਕਰ ਗਿਆ
ਹਾਂਮੀ ਸੀ ਮੇਰੀ ਹਾਂ ਵਿੱਚ ਭਰਦਾ
ਹਾਂ ਵਿੱਚ ਭਰਦਾ
ਮੇਰੀ ਨਾ ਨੂੰ ਨਾ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮਾਂ ਨੀ ਮਾਂ ਮੈਨੂੰ ਦੇ ਦਿਲਾਸੇ
ਕਿਹ ਉਹਨੂੰ ਮੇਰੇ ਮੋੜ ਦੇ ਹਾਸੇ
ਕੀ ਕਰਾਂ ਮੈਨੂੰ ਦੱਸ ਨਹੀਂ ਮਾਏ
ਬੁਕਲ ਦੇ ਵਿੱਚ ਰੱਖ ਨੀ ਮਾਏ
ਚੱਲਦਾ ਕਿਉਂ ਨਹੀਂ ਵੱਸ ਨਹੀਂ ਹੁੰਦਾ
ਕਿਉਂ ਸਾਡੇ ਕੁਝ ਹੱਥ ਨਹੀਂ ਹੁੰਦਾ
ਸੁਪਨਾ ਮਾਂ ਸੁਪਨਾ ਹੀ ਹੁੰਦਾ
ਕਾਹਤੋਂ ਸੁਪਨਾ ਸੱਚ ਨਹੀਂ ਹੁੰਦਾ
ਤੇਰੇ ਤੇ ਹੀ ਮੁਕਦੀ ਦੁਨੀਆ
ਲੈਕੇ ਮੇਰਾ ਨਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮੇਰੇ ਅਧਰੋਂ ਰੂਹ ਮੇਰੀ ਨੂੰ
ਜੀਣ ਜੋਗਾ ਕਿਉਂ ਕੱਡਕੇ ਲੈ ਗਿਆ
ਜਾਪ ਰਿਹਾ ਜਿਉਂ ਅੰਗ ਜਿਸਮ ਦਾ
ਜਿਵੇਂ ਕੋਈ ਵੱਢਕੇ ਲੈ ਗਿਆ
ਮੇਰੇ ਅਧਰੋਂ ਰੂਹ ਮੇਰੀ ਨੂੰ
ਜੀਣ ਜੋਗਾ ਕਿਉਂ ਕੱਡਕੇ ਲੈ ਗਿਆ
ਜਾਪ ਰਿਹਾ ਜਿਉਂ ਅੰਗ ਜਿਸਮ ਦਾ
ਜਿਵੇਂ ਕੋਈ ਵੱਢਕੇ ਲੈ ਗਿਆ
ਪਹਿਲਾ ਸੀ ਸਭ ਜਾਣਦਾ ਜਿੰਦਾ
ਖੌਰੇ ਮੈਨੂੰ ਤਾਂ ਕਹਿੰਦਾ ਸੀ
ਤਾਂ ਕਹਿੰਦਾ ਸੀ
ਤਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਦਿਨ ਨਹੀਂ ਪੁੱਛਦਾ ਰਾਤ ਨਹੀਂ ਪੁੱਛਦਾ
ਕੈਸੇ ਨੇ ਹਾਲਾਤ ਨਹੀਂ ਪੁੱਛਦਾ
ਜਿਸਨੇ ਤੇਰੇ ਘਰ ਢੁੱਕਣਾ ਸੀ
ਹੁਣ ਉਹ ਮੇਰੀ ਬਾਤ ਨਹੀਂ ਪੁੱਛਦਾ
ਕਵਿਤਾ ਵਰਗੀ ਧੀ ਤੇਰੀ ਨੂੰ
ਉਹਦੇ ਵਰਗਾ ਗੀਤ ਨਹੀਂ ਮਿਲਣਾ
ਲੱਖਾਂ ਲੋਕੀ ਮਿਲ ਜਾਨੇ ਨੇ
ਪਰ Sandhu Kuldeep ਨਹੀਂ ਮਿਲਣਾ
ਝੂਠੀ ਹੀ ਸੀ ਜਿਹੜੀ ਮੈਨੂੰ
ਦਿਲ ਵਿੱਚ ਤੇਰੀ ਥਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਮਾਏ ਨੀ ਮੈਨੂੰ ਛੱਡਕੇ ਤੁਰ ਗਿਆ
ਤੈਨੂੰ ਵੀ ਜੋ ਮਾਂ ਕਹਿੰਦਾ ਸੀ
ਸੁੱਖ ਅੰਮੀਆਂ ਕੋਈ ਸੁੱਖ ਮੇਰੇ ਲਈ
ਦੁੱਖ ਜੋ ਮੇਰਾ ਕੱਟੇ ਜਾਵੇ
ਯਾ ਤਾਂ ਧੜਕਨ ਸਾਥ ਹੀ ਛੱਡ ਜਾਵੇ
ਯਾ ਉਹ ਮੇਰਾ ਸਾਥ ਨਿਭਾਵੇ
Written by: Gaiphy, Sandhu Kuldeep
instagramSharePathic_arrow_out􀆄 copy􀐅􀋲

Loading...