album cover
Sarbloh
Hip-Hop/Rap
Sarbloh was released on June 4, 2025 by BROWNHOOD as a part of the album Sarbloh - Single
album cover
Release DateJune 4, 2025
LabelBROWNHOOD
Melodicness
Acousticness
Valence
Danceability
Energy
BPM89

Credits

PERFORMING ARTISTS
Ravnoor
Ravnoor
Vocals
Ayvee
Ayvee
Performer
Rashmit Singh
Rashmit Singh
Vocals
COMPOSITION & LYRICS
Rashmit Singh
Rashmit Singh
Songwriter
Aayush Verma
Aayush Verma
Songwriter
PRODUCTION & ENGINEERING
Ayvee
Ayvee
Producer

Lyrics

ਸਰਬਲੋਹ ਗੁੱਟਾਂ ਦੇ ਵਿੱਚ
ਮੋਢੇ ਉੱਤੇ ਬਾਜ ਸਿੰਘੋ
ਸਿਰਾਂ ਉੱਤੇ ਚੱਕਰ ਦੁਮਾਲੇ
ਸਾਡਾ ਹੀ ਆ ਰਾਜ ਸਿੰਘੋ
ਨੀਲੇ ਬਾਣੇ, ਜੰਗੀ ਘੋੜੇ
ਜੈਕਾਰਿਆਂ ਦੀ ਵਾਜ ਸਿੰਘੋ
ਵਿਰਸੇ ਦੇ ਵਿੱਚ ਮਿਲੇ ਨੇ ਸਾਨੂੰ
ਕਲਮਾ, ਸ਼ਸਤਰ, ਸਾਜ ਸਿੰਘੋ
ਗੁਰੂ ਕਿ ਫੌਜ ਚੜ੍ਹ ਆਵੇ ਜੇ
ਵੈਰੀ ਲਾਉਂਦੇ ਭਾਜ ਸਿੰਘੋ
ਵਿਰਸੇ ਦੇ ਵਿੱਚ ਮਿਲੇ ਨੇ ਸਾਨੂੰ
ਕਲਮਾ, ਸ਼ਸਤਰ, ਸਾਜ ਸਿੰਘੋ
ਕਿਵੇ ਭੁੱਲਣ ਪਾਪੀ ਕੰਧ
ਕਿਵੇ ਭੁੱਲਣ ਚਮਕੌਰ
ਸਾਥੋਂ ਦੂਰ ਨਨਕਾਣਾ
ਕਿਵੇ ਭੁੱਲਾਂ ਮੈਂ ਲਾਹੌਰ
ਹੋਰ ਦੱਸੋ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ
ਕੰਬਦੀ ਕਲਮ ਬਾਤਾਂ ਯੋਧਿਆਂ ਦੀ ਪਾਵਾਂ
ਬੰਦ ਬੰਦ ਕਟਵਾਏ
ਸੀਸ ਵੀ ਲੋਹਾਏ
ਤੱਤੀ ਤਵੀ ਉੱਤੇ ਬੈਠੇ
4 ਪੁੱਤ ਵੀ ਗਵਾਏ
ਆਪਣੇ ਜਵਾਕਾਂ ਦੇ ਸੀ ਤੋਤੇ ਵੀ ਕਰਾਏ
ਤੋਤਿਆਂ ਦੇ ਹਾਰ ਫੇਰ ਗਲਾਂ ਚ ਪਵਾਏ
ਧੰਨ ਓਹ ਜਿਗਰੇ ਤੇ ਧੰਨ ਓਹ ਮਾਵਾਂ
ਹੋਰ ਦੱਸੋ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ
ਕਈ ਚਰਖਦੀਆਂ ਤੇ ਚੜ੍ਹਜੇ
ਤਾਂ ਆਰਿਆਂ ਨਾ ਚਿਰਾਏ
ਦੋਲੇ ਨਾ ਈਮਾਨ
ਖੋਪਰ ਲੋਹਾਏ
ਮੱਥੇ ਵਿੱਚ ਹਾਥੀ ਦੇ ਨਾਗਣੀ ਸੀ ਮਾਰੀ
ਨੇਜੇ ਉੱਤੇ ਤੰਗ ਮੱਸੇ ਰੰਗੜ ਲਿਆਏ
ਜੰਗ ਦੇ ਮੈਦਾਨ ਵਿੱਚ ਜੌਹਰ ਦਿਖਾਏ
ਸੀਸ ਤਲੀ ਉੱਤੇ ਰੱਖ ਵੈਰੀ ਸੀ ਭਜਾਏ
ਦਰ ਭੈਅ ਦਾ ਨੇੜੇ ਤੇੜੇ ਆਵੇ ਨਾ ਪਰਛਾਵਾਂ
ਹੋਰ ਦੱਸ ਕਿਹੜੀ ਕਿਹੜੀ ਗੱਲ ਮੈਂ ਸੁਣਾਵਾ
ਕਦੇ ਸੁਣੀ ਅਰਦਾਸ ਸਿੱਖੀ ਇਤਿਹਾਸ
ਕਿੰਨਾ ਏ ਮਹਾਨ ਕਰੀ ਅਹਿਸਾਸ
ਬੋਲੇ ਸੋ ਨਿਹਾਲ ਕਹਿਕੇ ਜਣਾ ਵਾਰ ਜਾਂਦੇ ਨੇ
ਬੰਬਾਂ ਨਾਲ ਵੈਰੀ ਗੱਡੀ ਚਾੜ੍ਹ ਜਾਂਦੇ ਨੇ
ਭਾਈ ਮਤੀ ਦਾਸ, ਭਾਈ ਸਤੀ ਦਾਸ
ਦੂਜਿਆਂ ਦੀ ਰਾਖੀ ਲਈ ਛੱਡੇ ਸਵਾਸ
ਚਾਰ ਫਰਜੰਦ ਉੱਤੋ ਹੌਂਸਲੇ ਬੁਲੰਦ
2 ਵਿੱਚ ਜੰਗ ਤੇ 2 ਵਿੱਚ ਠੰਡ
ਭਾਈ ਮਹਾ ਸਿੰਘ ਕਹੇ ਜੀ ਬਦਾਵਾ ਪਾੜ ਦਿਓ
ਗੁਰੂ ਸਾਹਬ ਮੇਰਾ ਪਛਤਾਵਾ ਪਾੜ ਦਿਓ
ਬੰਦਾ ਕਹੇ ਅੱਜ ਸੂਬੇ ਨੂੰ ਮੈਂ ਪੜ੍ਹਨੇ ਪਾਵਾਂ
ਹੋਰ ਦੱਸ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ
ਗੱਲਾਂ ਚ ਨੇ ਟਾਇਰ, ਹਾਕਮ ਕੱਢੇ ਵੈਰ
ਵਾਰ ਦਿੱਤੀ ਜਾਨ ਪਿੱਛੇ ਪੱਤੇ ਨਈਓ ਪੈਰ
ਨਿੱਕੀ ਨਿੱਕੀ ਜਾਣਾ ਵੇਖ ਮੱਚਦੀਆਂ ਅੱਗ ਵਿੱਚ
ਸਿੱਖਾਂ ਜੇਹੀ ਦੱਸ ਕਿਹੜੀ ਕੌਮ ਏਸ ਜੱਗ ਵਿੱਚ
ਪੱਗਾਂ ਨਾ ਹੁਕੂਮਤਾਂ ਦਾ ਮੁੱਢੋਂ ਚੱਲੇ ਵੈਰ
ਏਨਾ ਫੂਕੇ ਸਾਡੇ ਘਰ ਬਾਰ ਫੂਕੇ ਸਾਡੇ ਸ਼ਹਿਰ
ਟੈਂਕ ਚੱਲੇ ਦਰਬਾਰ ਸਾਡੀ ਹਿੱਕਾਂ ਤੇ ਨਿਸ਼ਾਨ
ਪੂਜਾ ਪਾਠ ਵਾਲੀ ਥਾਂ ਬਣੀ ਜੰਗ ਦਾ ਮੈਦਾਨ
ਚਾਰੇ ਲਾਸੇ ਧੂਆਂ ਉਡਦੇ ਸੁੰਦੀਆਂ ਹਾਵਾਂ
ਹੋਰ ਦੱਸੋ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ
ਸੰਤਾਲੀਆਂ ਚਰਾਸੀਆਂ ਨਾ ਤੋੜ ਸਕੀਆਂ
ਸਾਡੇ ਸਿੱਖੀ ਤੋਂ ਨਾ ਮੁੱਖ ਮੋੜ ਸਕੀਆਂ
ਜਿਗਰੇ ਚੱਟਾਨ ਕਦੇ ਨਈਓ ਡੋਲਦੇ
ਮੌਤ ਮੁਹਰੇ ਬੋਲੇ ਸੋ ਨਿਹਾਲ ਬੋਲਦੇ
ਵਰਤਨ ਦੇਗਾਂ ਸਿੰਘ ਚੜ੍ਹਦੀ ਕਲਾ ਚ
24 ਘੰਟੇ ਰਹਿਣ ਉਸ ਰੱਬ ਦੀ ਰਜ਼ਾ ਚ
ਸ਼ਾਸਤਰ ਪੀਰ, ਰਹਿਣ ਤਿਆਰ ਬਰ ਤਿਆਰ
ਦੂਜ ਛੱਡ ਦੇ ਨੀ ਕਦੇ ਪਹਿਲਾਂ ਕਰਦੇ ਨੀ ਵਾਰ
ਕੌਮ ਲੇਖੇ ਲੱਗ ਜਾਣ ਨੂਰ ਦੀਆਂ ਸਾਹਵਾਂ
ਹੋਰ ਦੱਸੋ ਕਿਹੜੀ ਕਿਹੜੀ ਗੱਲ ਮੈਂ ਸੁਣਾਵਾਂ
Written by: Aayush Verma, Rashmit Singh
instagramSharePathic_arrow_out􀆄 copy􀐅􀋲

Loading...