album cover
album cover
Barkat was released on January 5, 2025 by Jass Records as a part of the album Barkat - Single
January 5, 2025
LabelJass Records
BPM78
Melodicness
Acousticness
Valence
Danceability
Energy

Lyrics

ਨੀ ਤੇਰੇ ਜੱਗਦੇ ਆ ਨੈਣ ਜਿਵੇਂ ਜੁਗਨੂ
ਨੀ ਗੱਲ ਸੁਣ ਚੰਨ ਰੰਗੀਏ
ਲੱਗੇ ਇੱਤਰਾਂ ਦੇ ਬਾਗ਼ ਵਿਚੋਂ ਲੰਘ ਗਏ
ਨੀ ਜਦੋਂ ਤੇਰੇ ਕੋਲੋਂ ਲੰਘੀਏ
ਦਿਲ ਸਾਡੇ ਨਾਲ ਮਿਲੇ, ਤੋਰ ਮੋਰਾਂ ਨਾਲ ਨੀ
ਸਾਡਾ ਨੱਚਦਾ ਚੋਬਾਰਾਂ ਤੇਰੇ ਬੋਰਾ ਨਾਲ ਨੀ
ਮਿੱਠੀ ਸ਼ਹਿਦ ਨਾਲੋਂ ਤਿੱਖੀ
ਲੱਗੇ ਧੁੱਪ ਤੋਂ ਤੇ ਚਿੱਟੀ ਜਿਵੇਂ ਰੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਕਰੇ ਜੀ-ਜੀ ਤੂੰ ਕੱਲੇ-ਕੱਲੇ ਜੀ ਨੂੰ, ਕੁੜੇ
ਦੇਤੀ ਗੁੜ੍ਹਤੀ ਤੂੰ ਹੋਈ ਸਾਡੀ ਧੀ ਨੂੰ, ਕੁੜੇ
ਗੁਰੂ ਘਰ ਦੇ ਪਵਿੱਤਰ ਤੂੰ ਥਾਂ ਵਰਗੀ
ਮਾਂ ਤੇਰੇ ਵਰਗੀ ਤੂੰ ਮੇਰੇ ਮਾਂ ਵਰਗੀ
ਸਾਨੂੰ ਚਿੜੀਆਂ ਦੀ ਚੀਂ-ਚੀਂ
ਤੇਰੀ ਜੁੱਤੀ ਦੀ ਪਸੰਦ ਚੂੰ-ਚੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
Suit ਚਿਣ ਕੇ ਤੂੰ ਰੱਖੇ ਜਿਵੇਂ ਲੜ੍ਹ ਪੱਗ ਦੇ
ਤੂੰ ਸੋਹਣੀ ਲੱਗੇ ਜਿਉਂ ਦੀਵਾਲੀ ਵਾਲੇ ਦਿਨ ਲੱਗਦੇ
ਚੁੰਨੀ ਤਿਲਕਣ ਦਿੰਦੀ ਕਿੱਥੇ ਸਿਰ ਤੋਂ, ਕੁੜੇ
ਤੂੰ ਜਿੰਨੀ ਮੁੱਖ ਤੋਂ ਸੁਨੱਖੀ ਓਹਨੀ ਦਿਲ ਤੋਂ, ਕੁੜੇ
ਫਿਰੇ ਕਾਵਾਂ ਨੂੰ ਨਚਉਂਦੀ
ਪਾ ਕੇ ਚੂਰੀਆ ਨੀ ਰੱਜੀ ਤੇਰੀ ਰੂਹ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਪਾਇਆ ਸੁਰਮਾ ਅੱਖਾਂ 'ਚ ਮੋਟਾ-ਮੋਟਾ, ਗੋਰੀਏ
ਨੀ, ਤੇਰਾ ਮਿਲਦਾ ਪਰਾਤ ਨਾਲ ਕੋਕਾ, ਗੋਰੀਏ
ਕਿਤੇ ਕੱਟ ਥੋੜੀ ਲੱਗਦੀ ਗੁਲਾਬੀ ਫੁੱਲਾਂ ਤੋਂ
ਨੀ Kptaan-Kptaan ਜਦੋਂ ਬੋਲੇ ਬੁੱਲ੍ਹਾ ਚੋਂ
ਬਾਬੇ ਨਜ਼ਮੀ ਦੇ ਸ਼ੇਰ ਵਾਂਗੂ ਲੱਗੀ ਪਈ ਏ
ਸਾਡੇ ਦਿਲ ਨੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ, ਗੋਰੀਏ
Written by: Black Virus, Kaptaan

Loading...