album cover
Haan
album cover
Haan was released on September 22, 2025 by Mostly Friday - Music as a part of the album Haan - Single
September 22, 2025
LabelMostly Friday - Music
BPM70
Melodicness
Acousticness
Valence
Danceability
Energy

Lyrics

ਦਿਲ ਕਾਬੂ ਵਿੱਚ ਕਰ ਲੈਂਦੀ, ਸੋਹਣੀਏ
ਇੱਕੋ ਤੱਕਣੀ ਬਥੇਰੀ
ਕਦੇ ਆਸ਼ਿਕਾਂ ਦਾ ਹਾਲ ਨਾ ਤੂੰ ਪੁੱਛਦੀ
ਇਹੋ ਮਾੜੀ ਗੱਲ ਤੇਰੀ
ਅਸੀਂ ਤੇਰੀਆਂ ਰਾਹਾਂ 'ਚ ਨੀ ਖਲੋਤੇ ਰਹਿ ਗਏ
ਤੇ ਤੂੰ ਸਾਡੀਆਂ ਰਾਹਾਂ 'ਚ ਕਦੇ ਪੈਰ ਪਾਏ ਨਈਂ
(ਸਾਡੀਆਂ ਰਾਹਾਂ 'ਚ ਕਦੇ ਪੈਰ ਪਾਏ ਨਈਂ)
ਵੈਸੇ "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
ਓ, "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
ਇਬਾਦਤ ਕਰਾਂ ਮੈਂ ਬੱਸ ਤੇਰੇ ਨਾਮ ਦੀ
ਮੇਰਾ ਅੱਲਾਹ ਵੀ ਮੇਰੇ ਤੋਂ ਬੜਾ ਨਾਰਾਜ਼ ਐ
ਮਰ-ਮਿਟ ਜਾਣਾ ਹੁੰਦਾ ਸੱਜਣ ਲਈ
ਸੱਚੇ ਆਸ਼ਿਕਾਂ ਦਾ ਹੁੰਦਾ ਇਹ ਰਿਵਾਜ਼ ਐ
ਬਾਕੀ ਸਾਰੀ ਸ਼ਾਨ-ਓ-ਸ਼ੌਕਤ ਨੂੰ ਛੱਡ ਕੇ
ਬਾਂਹਾਂ ਤੇਰੀਆਂ 'ਚ ਲੈਣ ਨੂੰ ਪਨਾਹ ਆਏ ਨੀ
(ਬਾਂਹਾਂ ਤੇਰੀਆਂ 'ਚ ਲੈਣ ਨੂੰ ਪਨਾਹ ਆਏ ਨੀ)
ਵੈਸੇ "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
ਓ, "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
ਦੇਖ ਤੇਰੀ ਰੁਖ਼ਸਾਰ ਦੀ ਲਾਲੀ
ਬਿਪਤਾ ਪੈ ਜਾਏ ਫੁੱਲਾਂ ਨੂੰ
ਗੁਲਫ਼ਾਮ ਜਿਹੇ lip ਹਿਲਾਉਂਦੀ ਜਦ ਤੂੰ
ਰੋਕ ਨਾ ਪਾਵਾਂ ਬੁੱਲ੍ਹਾਂ ਨੂੰ
ਹਾਏ, ਰੋਕ ਨਾ ਪਾਵਾਂ ਬੁੱਲ੍ਹਾਂ ਨੂੰ
ਰੰਧਾਵੇ ਨੂੰ ਅਪਣਾ ਲੈ, ਜਾਨੇ ਮੇਰੀਏ
ਕਦੋਂ ਤਾਈਂ ਬਣਾ ਕੇ ਰੱਖੇਂਗੀ ਪਰਾਏ ਨੀ?
(ਕਦੋਂ ਤਾਈਂ ਬਣਾ ਕੇ ਰੱਖੇਂਗੀ ਪਰਾਏ ਨੀ?)
ਵੈਸੇ "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
ਓ, "ਹਾਂ" ਤੇਰੀ ਕਰਨੀ ਤਾਂ ਬਣਦੀ
ਅਸੀਂ ਜਿੰਨੇ ਸਾਲ ਤੇਰੇ ਪਿੱਛੇ ਲਾਏ ਨੀ
Written by: Gagan Kooner, Kabir Randhawa
instagramSharePathic_arrow_out􀆄 copy􀐅􀋲

Loading...