album cover
Tasvir
12
Pop
Tasvir was released on October 9, 2025 by Sky Digital as a part of the album Tasvir - Single
album cover
Release DateOctober 9, 2025
LabelSky Digital
Melodicness
Acousticness
Valence
Danceability
Energy
BPM76

Credits

PERFORMING ARTISTS
Sarthi Kalia
Sarthi Kalia
Performer
Gifty
Gifty
Performer
Yaari Ghuman
Yaari Ghuman
Performer
COMPOSITION & LYRICS
Kumar Gaurav
Kumar Gaurav
Songwriter

Lyrics

Damn! Yaari
You made this?
ਸਾਡਾ ਇੱਕੋ, ਜੱਟਾ, goal, ਤੇਰੇ ਰਹਿਣਾ ਕੋਲ਼-ਕੋਲ਼
ਤੇਰੇ ਮਿੱਠੇ-ਮਿੱਠੇ ਬੋਲ, ਤੱਕਲਾਂ
ਹੌਲ਼ੇ ਫ਼ੁੱਲਾਂ ਨਾਲ਼ੋਂ ਹਾਸੇ, ਹਾਸੇ ਬਣ ਗਏ ਪਤਾਸੇ
ਦੱਸ ਕਿੱਥੇ ਮੈਂ ਲਕੋ ਕੇ ਰੱਖਲਾਂ?
ਸਾਡਾ ਇੱਕੋ, ਜੱਟਾ, goal, ਤੇਰੇ ਰਹਿਣਾ ਕੋਲ਼-ਕੋਲ਼
ਤੇਰੇ ਮਿੱਠੇ-ਮਿੱਠੇ ਬੋਲ, ਤੱਕਲਾਂ
ਹੌਲ਼ੇ ਫ਼ੁੱਲਾਂ ਨਾਲ਼ੋਂ ਹਾਸੇ, ਹਾਸੇ ਬਣ ਗਏ ਪਤਾਸੇ
ਦੱਸ ਕਿੱਥੇ ਮੈਂ ਲਕੋ ਕੇ ਰੱਖਲਾਂ?
ਲੈਂਦੀ ਅੱਖੀਆਂ ਨਾ' ਨਾਪ ਦੇਖ ਸੁਰਮੇਂ ਦੀ ਛਾਪ
ਸੱਤਾਂ ਪਾਣੀਆਂ ਤੋਂ ਸੁੱਚਾ, ਨਾਲ਼ੇ ਪਿਆਰ ਸਾਡਾ ਸਾਫ਼
ਤੇਰੇ ਨਾਲ਼ ਰਹਿਣਾ ਬਣੀ, ਵੇ ਤੂੰ ਐਤ' ਤੇ ਮੈਂ ਸ਼ਨੀ'
ਤੇਰੇ ਬਿਨ ਰਾਤ ਰਹਿੰਦੀ ਸੱਖਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਆਪਾਂ ਚਾਨਣ ਦੀ ਲੋਏ ਰਾਤੀ 'ਕੱਠੇ ਜਦੋਂ ਹੋਏ
ਤੇਰੀ ਗੱਲਾਂ 'ਚ ਸੀ ਜਾਦੂ, ਮੇਰੀ ਗੱਲ੍ਹਾਂ ਵਿੱਚ ਟੋਏ
ਤੇਰੇ ਖ਼ਾਬ ਸੂਹੇ-ਸੂਹੇ, ਲੰਘ ਚੰਦਨ ਦੇ ਬੂਹੇ
ਸਾਨੂੰ ਪੁੱਛਿਓਂ ਬਗ਼ੈਰ ਆ ਗਏ ਦਿਲ ਵਾਲ਼ੇ ਜੂਏ
ਅਸੀਂ ਰੱਖੀ ਆ ਨਿਸ਼ਾਨੀ, ਗਲ਼ ਨਾਲੋਂ ਵੱਧ ਗਾਨੀ
ਦਿਲ ਹੋ ਗਏ ਦਰਿਆ, ਅੱਖਾਂ ਹੋ ਗਈਆਂ Irani
ਲੈ ਕੇ ਰਾਤ ਤੋਂ ਸਵੇਰੇ ਸਾਨੂੰ ਉੱਠ ਕੇ ਹਨ੍ਹੇਰੇ
ਵਾਰ-ਵਾਰ ਪੈਂਦੀ ਤਾਂ ਹੀ ਤੱਕਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਤੇਰੇ ਉੱਤੇ ਸਾਡਾ ਦਿਲ, ਸਾਨੂੰ 'ਕੱਲ੍ਹਾ ਕਿਤੇ ਮਿਲ਼
ਜਾਈਏ ਫ਼ੁੱਲਾਂ ਵਾਂਗੂ ਖ਼ਿਲ, ਸੋਹਣਿਆਂ
ਤਾਂ ਹੀ ਤੇਰੇ ਉੱਤੇ ਹੱਕ, ਵੇ ਤੂੰ ਸਾਰਿਆਂ ਤੋਂ ਵੱਖ
ਭਾਵੇਂ ਦੁਨੀਆਂ ਏ ਲੱਖ, ਸੋਹਣਿਆਂ
ਅਸੀਂ ਰੂਹਾਂ ਦੇ ਹਾਂ ਹਾਣੀ, ਵੇ ਤੂੰ ਪੁਲ ਤੇ ਮੈਂ ਪਾਣੀ
ਇੱਕ ਦੂਜੇ ਨਾਲ਼ ਜੁੜੇ, ਵੇ ਤੂੰ ਫ਼ੁੱਲ ਤੇ ਮੈਂ ਟਾਹਣੀ
ਕਿਤੇ ਗੌਰ ਨਾਲ਼ ਵੇਖ, ਤੇਰੇ ਨਾਲ਼ ਜੁੜੇ ਲੇਖ
ਤੇਰੇ ਮੂਹਰੇ ਅੱਖ ਨਹੀਂਓਂ ਚੱਕਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਸਾਂਭੀ ਫ਼ਿਰੇ ਤੇਰੀ ਹੀਰ, ਤੇਰੀ ਇੱਕੋ ਤਸਵੀਰ
ਸਾਨੂੰ ਪੈਂਦੀ ਆ ਸਿਰਹਾਣੇ ਰੱਖਣੀ
ਆਪਾਂ ਚਾਨਣ ਦੀ ਲੋਏ, ਰਾਤੀ 'ਕੱਠੇ ਜਦੋਂ ਹੋਏ
ਤੇਰੀ ਗੱਲਾਂ 'ਚ ਸੀ ਜਾਦੂ, ਮੇਰੀ ਗੱਲ੍ਹਾਂ ਵਿੱਚ ਟੋਏ
ਤੇਰੇ ਖ਼ਾਬ ਸੂਹੇ-ਸੂਹੇ, ਲੰਘ ਚੰਦਨ ਦੇ ਬੂਹੇ
ਸਾਨੂੰ ਪੁੱਛਿਓਂ ਬਗ਼ੈਰ ਆ ਗਏ ਦਿਲ ਵਾਲ਼ੇ ਜੂਏ
Written by: Kumar Gaurav
instagramSharePathic_arrow_out􀆄 copy􀐅􀋲

Loading...