album cover
December
album cover
December was released on December 4, 2025 by Haanii as a part of the album December - Single
December 4, 2025
LabelHaanii
BPM89
Melodicness
Acousticness
Valence
Danceability
Energy

Lyrics

ਕੰਧ ਜੜ ਕੇ ਫੋਟੋ ਰੱਖੀ ਏ ਤੇਰੇ ਸ਼ੌਲ ਤੇ ਮੇਰੀ ਲੋਈ ਦੀ
ਮੈਂ ਸੂਰਤ ਕਿੱਦਾ ਭੁੱਲ ਜਾਵਾਂ ਮੇਰੀ ਬੁੱਕਲ਼ ਦੇ ਵਿਚ ਰੋਈ ਦੀ
ਮੇਰੇ ਨਾਲ ਬੈਠ ਕੇ ਰੋਇਆ ਰੱਬ ਕਿਨਾਰੇ ਤੇ
ਐਵੇਂ ਨੀ ਪਾਣੀ ਖਾਰਾ ਹੋਇਆ ਸਮੁੰਦਰ ਦਾ
ਨਿੱਤ ਰਾਤ ਲੰਘਾਵਾਂ ਸੇਕ ਕੇ ਧੂਣੀ ਸਾਹਾਂ ਦੀ
ਦਿਨ ਕੋਈ ਚੰਗਾ ਨੀ ਲਗਦਾ ਏਸ ਦਸੰਬਰ ਦਾ
ਜੋ ਜ਼ਿੰਗਦੀ ਤੇਰੇ ਨਾਲ ਬੀਤੀ ਉਹ ਫੇਰ ਦੁਬਾਰਾ ਆਉਣੀ ਨਹੀਂ
ਫ਼ਿਰ ਤੇਰੇ ਬਾਝੋਂ ਹਾਣ ਦੀਏ ਕੋਈ ਖੁਸ਼ੀ ਹਾਣੀ ਨੇ ਮਾਣੀ ਨਹੀ
ਜਿੱਥੇ ਕਰ ਕਰ ਸੱਜਦੇ ਤੈਨੂੰ ਰੱਬ ਤੋਂ ਮੰਗਿਆ ਸੀ
ਹੁਣ ਰਿਹਾ ਯਕੀਨ ਨਾ ਕਿਸੇ ਵੀ ਮਸਜਿਦ ਮੰਦਰ ਦਾ
ਨਿੱਤ ਰਾਤ ਲੰਘਾਵਾਂ ਸੇਕ ਕੇ ਧੂਣੀ ਸਾਹਾਂ ਦੀ
ਦਿਨ ਕੋਈ ਚੰਗਾ ਨੀ ਲਗਦਾ ਏਸ ਦਸੰਬਰ ਦਾ
ਪਹਿਲਾਂ ਲੜਦਾ ਤੇਰੀਆਂ ਯਾਦਾਂ ਨਾਲ ਫ਼ਿਰ ਆਖ ਦੇਵਾਂ ਚਲ ਕੋਈ ਨਹੀਂ
ਜੱਸ ਧੁੰਦ ਵਿੱਚ ਬੁੱਕਲ਼ ਮਾਰ ਰੋਵੇ ਤੇਰੀ ਗਿਫ਼ਟ ਜੋ ਕੀਤੀ ਲੋਈ ਨੀ
ਚੱਲ ਫੱਟ ਬਾਹਰ ਦੇ ਕਿਸੇ ਤਰੀਕੇ ਸੀਂ ਲਾਂ ਗੇ
ਕੋਈ ਵੈਦ ਇਲਾਜ ਨੀ ਕਰ ਸਕਦਾ ਧੁਰ ਅੰਦਰ ਦਾ
ਨਿੱਤ ਰਾਤ ਲੰਘਾਵਾਂ ਸੇਕ ਕੇ ਧੂਣੀ ਸਾਹਾਂ ਦੀ
ਦਿਨ ਕੋਈ ਚੰਗਾ ਨੀ ਲਗਦਾ ਏਸ ਦਸੰਬਰ ਦਾ
Written by: Abaad Abaad
instagramSharePathic_arrow_out􀆄 copy􀐅􀋲

Loading...