album cover
295
album cover
295 was released on January 18, 2026 by 11227394 Records DK as a part of the album 295 - Single
January 18, 2026
Label11227394 Records DK
BPM95
Melodicness
Acousticness
Valence
Danceability
Energy

Lyrics

ਦੱਸ ਪੁੱਤ, ਤੇਰਾ head down ਕਾਸ ਤੋਂ?
ਚੰਗਾ-ਭਲਾ ਹੱਸਦਾ ਸੀ, ਮੌਣ ਕਾਸ ਤੋਂ?
ਆਹ ਜਿਹੜੇ ਦਰਵਾਜੇ ਵਿੱਚ board ਚੱਕੀ ਖੜ੍ਹੇ ਆਂ
ਮੈਂ ਚੰਗੀ ਤਰ੍ਹਾਂ ਜਾਣਦਾ ਆਂ, ਕੌਣ, ਕਾਸਤੋਂ
ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ
ਕੁਛ ਕੁ ਨੇ ਆਏ ਐਥੇ ਭੁੱਖੇ fame ਦੇ
ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ
ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਐ
ਦਬੀਂ ਨਾ ਤੂੰ, ਦੁਨੀਆ ਸਵਾਦ ਲੈਂਦੀ ਐ
ਨਾਲ਼ੇ ਜਿਹੜੇ ਰਸਤੇ 'ਤੇ ਤੂੰ ਤੁਰਿਆ
ਏਥੇ ਬਦਨਾਮੀ high rate ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
ਅੱਜ ਕਈ ਵਚਾਉਣ ਸਭਿਆਚਾਰ ਜੁੱਟ ਕੇ
ਜਣਾ-ਖਣਾ ਦਿੰਦਾ ਏ ਵਿਚਾਰ ਉੱਠ ਕੇ
ਇੰਝ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
ਪੜ੍ਹਾਂ ਜਦੋਂ ਸੁਬਹ ਅਖ਼ਬਾਰ ਉੱਠ ਕੇ
ਚੁੱਪ ਰਹਿ, ਓ ਪੁੱਤਰਾ, ਨਹੀਂ ਭੇਤ ਖੋਲ੍ਹੀਦੇ
Leader ਨੇ ਐਥੇ ਹੱਕਦਾਰ ਗੋਲ਼ੀ ਦੇ
ਹੋ, ਜਿੰਨ੍ਹਾਂ ਦੇ ਜਵਾਕਾਂ ਦੇ ਨਾਂ John ਤੇ Steve ਆਂ
ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ
ਓ, ਝੂਠ ਨਹੀਓਂ, ਐਥੋਂ ਦੇ fact ਇਹ ਵੀ ਨੇ
ਚੋਰ ਬੰਦੇ ਉਰੋਂ ਦੇ ਸਮਾਜ ਸੇਵੀ ਨੇ
ਸੱਚ ਵਾਲ਼ਾ ਬਾਣਾ ਪਾ ਜੋ ਲੋਕ ਲੁੱਟਦੇ
ਸਜਾ ਇਹਨਾਂ ਨੂੰ ਵੀ ਛੇਤੀ, mate, ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
ਓ, ਲੋਕ ਵੱਟੇ ਮਾਰਦੇ ਆਂ ਭਰੇ ਰੁੱਖਾਂ 'ਤੇ
Minute'an ਵਿੱਚ ਪਹੁੰਚ ਜਾਂਦੇ ਮਾਂਵਾਂ-ਕੁੱਖਾਂ 'ਤੇ
ਕੌਣ ਕੁੱਤਾ, ਕੌਣ ਦੱਲਾ, ਕੰਜਰ ਐ ਕੌਣ?
ਐਥੇ certificate ਦੇਣ Facebook'an 'ਤੇ
Leader ਵਰਾਉਣ ਦੇਕੇ ਆਟਾ ਇਹਨਾਂ ਨੂੰ
Vote'an ਲੈਕੇ ਮਾਰਦੇ ਚਪਾਟਾ ਇਹਨਾਂ ਨੂੰ
ਪਤਾ ਨਹੀਂ ਜ਼ਮੀਰ ਓਦੋਂ ਕਿੱਥੇ ਹੁੰਦੀ ਐ
ਸਾਲ਼ੇ ਬੋਲ਼ਦੇ ਨਹੀਂ, ਸ਼ਰਮ ਦਾ ਘਾਟਾ ਇਹਨਾਂ ਨੂੰ
ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ
ਹੋ, ਕੱਢਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ਕੇ
ਹੋ, ਤੇਰੀ ਅਤੇ ਉਹਦੀ ਮਾਂ 'ਚ ਫ਼ਰਕ ਐ ਕੀ?
ਅਕਲ ਇਹਨਾਂ ਨੂੰ ਥੋੜ੍ਹੀ late ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
ਤੂੰ ਹੁਣ ਤੱਕ ਅੱਗੇ ਤੇਰੇ ਦਮ ਕਰਕੇ
ਐਥੇ photo ਨਹੀਂ ਖਿਚਾਉਂਦਾ ਕੋਈ ਚੰਮ ਕਰਕੇ
ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ?
ਲੋਕ ਕਰਦੇ ਐਂ judge ਉਹਦੇ ਕੰਮ ਕਰਕੇ
ਝੁਕਿਆ ਜ਼ਰੂਰ, ਹੋਇਆ ਕੋਡਾ ਤਾਂ ਨਹੀਂ
ਪੱਗ ਤੇਰੇ ਸਿਰ 'ਤੇ, ਤੂੰ ਰੋਡਾ ਤਾਂ ਨਹੀਂ
ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ
ਸਾਡਾ ਵੀ ਐ ਪੰਥ, ਕੱਲਾ ਥੋਡਾ ਤਾਂ ਨਹੀਂ?
ਓ, ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ
ਹੋ, ਕਿਸੇ ਨੂੰ ਤਾਂ ਗੁਰੂਘਰ ਜੋਗਾ ਛੱਡ ਦਿਓ
ਹੋ, ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ
ਨਹੀਂ ਤਾਂ ਥੋਨੂੰ ਛੇਤੀ ਐਸੀ date ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
Media ਕਈ ਬਣ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆਂ ਉਹ ਵੀ ਵਾਰ-ਵਾਰ
ਬੈਠ ਕੇ ਜਨਾਨੀਆਂ ਨਾ' ਕਰਦੇ ਆਂ ਚੁਗਲੀਆਂ
ਤੇ show ਦਾ ਨਾਮ ਰੱਖਦੇ ਆਂ "ਚੱਜ ਦਾ ਵਿਚਾਰ"
ਸ਼ਾਮ ਤੇ ਸਵੇਰੇ ਭਾਲ਼ਦੇ ਵਿਵਾਦ ਨੇ
ਐਵੇਂ ਤੇਰੇ ਨਾਲ਼ ਐਂ ਕਰਦੇ ਫ਼ਸਾਦ ਨੇ
ਚੌਵੀ ਘੰਟੇ ਨਾਲ਼ੇ ਨਿੰਦ ਦੇ ਪ੍ਰਾਹੁਣੇ ਨੂੰ
ਨਾਲ਼ੇ ਉਹਦੇ ਕੱਲੇ-ਕੱਲੇ ਗੀਤ ਯਾਦ ਨੇ
ਭਾਵੇਂ ਔਖੀ ਹੋਈ ਐ crowd ਤੇਰੇ 'ਤੇ
ਬੋਲਦੇ ਨੇ ਐਵੇਂ ਸਾਲ਼ੇ loud ਤੇਰੇ 'ਤੇ
ਪਰ ਇੱਕ ਗੱਲ ਰੱਖੀਂ ਮੇਰੀ ਯਾਦ, ਪੁੱਤਰਾ
ਆਹ ਬਾਪੂ ਤੇਰਾ ਬੜਾ ਆ proud ਤੇਰੇ 'ਤੇ
ਤੂੰ ਦੱਬ ਗਿਆ, ਦੁਨੀਆ ਨੇ ਵਹਿਮ ਪਾਲ਼ਿਆ
ਉੱਠ ਪੁੱਤ ਝੋਟਿਆ, ਓਏ, ਮੂਸੇ ਆਲ਼ਿਆ
ਜੇ ਐਵੀਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ
ਆਉਣ ਵਾਲ਼ੀ ਪੀੜੀ educate ਮਿਲੂਗੀ
ਨਿੱਤ controversy create ਮਿਲੂਗੀ
ਧਰਮਾਂ ਦੇ ਨਾਮ 'ਤੇ debate ਮਿਲੂਗੀ
ਸੱਚ ਬੋਲੇਂਗਾ ਤਾਂ ਮਿਲ਼ੂ ੨੯੫
ਜੇ ਕਰੇਂਗਾ ਤਰੱਕੀ, ਪੁੱਤ, hate ਮਿਲੂਗੀ
Written by: Sidhu Moose Wala
instagramSharePathic_arrow_out􀆄 copy􀐅􀋲

Loading...