album cover
Pardesiyan De Tappe
album cover
Pardesiyan De Tappe was released on February 21, 2026 by Maan Saab Music as a part of the album Pardesiyan De Tappe - Single
February 21, 2026
LabelMaan Saab Music
BPM123
Melodicness
Acousticness
Valence
Danceability
Energy

Music Video

Music Video

Lyrics

ਵੇ ਕਬੂਤਰਾ ਵੇ ਲਾ ਬਾਜ਼ੀ
ਵੇ ਜਿੰਨਾ ਅਸੀਂ ਉਜੜੇ
ਉਹ ਤਾਂ ਬੋਲ ਕੇ ਵੀ ਨਹੀਂ ਰਾਜੀ
ਮਾਂ ਉਡੀਕ ਦੀ ਰਤਨਾਂ ਨੂੰ
ਵੇ ਕਰਕੇ ਕਮਾਈਆਂ ਸੋਹਣਿਆ
ਆਪਾਂ ਮੁੜ ਜਾਣਾ ਵਤਨਾਂ ਨੂੰ
ਬੋਤਾ ਬੂਹੀ ਨਾਲ ਖਹਿੰਦਾ ਏ
ਵੇ ਡਾਲਰਾਂ ਦਾ ਨਸ਼ਾ ਸੋਹਣਿਆ
ਐਡਾ ਸੌਖਾ ਕਿੱਥੇ ਲਹਿੰਦਾ ਏ
ਖੂਹ ਰੋਂਦੇ ਆ ਜੀ ਟਿੰਡਾਂ ਨੂੰ
ਓ ਜਿੱਥੇ ਬਾਪ-ਦਾਦੇ ਵੱਸਦੇ
ਕਿਵੇਂ ਭੁੱਲ ਜਾਵਾਂ ਪਿੰਡਾਂ ਨੂੰ
ਪਾਣੀ ਭਰ ਚੱਲਾ ਹੱਡੀਆਂ 'ਚ
ਜੇ ਬਾਪ ਸਿਰ ਕਰਜ਼ਾ ਹੋਵੇ
ਬੰਦਾ ਜਚਦਾ ਨੀ ਗੱਡੀਆਂ 'ਚ
ਜੇ ਪਿੰਡ ਹੋਣ ਪੈਸੇ ਮੋੜਨੇ
ਖੇਤਾਂ ਵਿੱਚ ਡਰਨਾ ਏ
ਜੀ ਅਪਣਿਆ ਦਾ ਸਾਰੇ ਕਰਦੇ
ਔਖਾ ਦੂਜਿਆਂ ਦਾ ਕਰਨਾ ਏ
'ਮਾਨ' ਰਿਸ਼ਤਿਆਂ ਤੋਂ ਸਦਕੇ ਸੀ
ਜੀ ਓਹੀ ਸਾਡੇ ਨਾ ਹੋਏ
ਜਿਹੜੇ ਸਕਿਆਂ ਤੋਂ ਵਧਕੇ ਸੀ
ਛੱਡ ਮਾਣ ਕੀ ਸਾਹਾਂ 'ਤੇ
ਜਿੰਨਾਂ ਦੀ ਘਰ ਵਾਪਸੀ ਨਹੀਂ
ਕਦੇ ਤੁਰੀਏ ਨਾ ਰਾਹਾਂ 'ਤੇ
ਸਦਾ ਸੱਚੇ ਰੱਬ ਕੋਲੋਂ ਡਰੀਏ
ਜੀ ਦੁੱਖ-ਸੁੱਖ ਫੇਰ ਫੋਲਦੇ
ਪਹਿਲਾਂ ਬਹਿਜਾ ਆਜਾ ਚਾਹ ਧਰੀਏ
Written by: Gurdeep Singh Rabab
instagramSharePathic_arrow_out􀆄 copy􀐅􀋲

Loading...