album cover
Panj Pyare (Studio)
1
Soundtrack
Panj Pyare (Studio) was released on April 13, 2023 by Sohal Records as a part of the album Panj Pyare - Single
album cover
Release DateApril 13, 2023
LabelSohal Records
Melodicness
Acousticness
Valence
Danceability
Energy
BPM95

Credits

PERFORMING ARTISTS
Gurwinder Brar
Gurwinder Brar
Performer
COMPOSITION & LYRICS
Lal Kamal
Lal Kamal
Composer
Jagga Chaukimann
Jagga Chaukimann
Lyrics
PRODUCTION & ENGINEERING
Kashmir Singh
Kashmir Singh
Producer
Kuljit Singh Kalsa
Kuljit Singh Kalsa
Producer

Lyrics

ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਭਾਗਾਂ ਵਾਲਾ ਆਖਿਰ ਦਿਨ ਆਇਆ ਵਿਸਾਖੀ ਵਾਲਾ
ਸਿੰਘਾਂ ਦੇ ਵਿੱਚ ਬੈਠਾ ਮੇਰਾ ਸਤਿਗੁਰ ਆਪ ਪਿਆਰਾ

ਜੋ ਮੌਤ ਨੂੰ ਗਲ ਨਾਲ ਲਾ ਸਕਦੇ
ਕੁਝ ਸੀਸ ਉਧਾਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ

ਪਹਿਲਾ ਭਾਈ ਦਇਆ ਸਿੰਘ ਜੀ ਲਾਇਆ ਉੱਠ ਜੈਕਾਰਾ
ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿੰਦੇ ਮਿਲ ਗਿਆ ਇਕ ਪਿਆਰਾ

ਐਦਾਂ ਦੇ ਹੀ ਸਿੰਘ ਸੂਰਮੇ
ਬਾਕੀ ਚਾਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਇੰਨਾ ਸੁਣ ਕੇ ਭਾਈ ਧਰਮ ਸਿੰਘ ਉੱਠ ਕੇ ਆ ਖਲੋਏ
ਕਹਿੰਦੇ ਮੇਰੇ ਸਵਾਸ ਗੁਰੂ ਜੀ ਅੱਜ ਤੋਂ ਤੁਹਾਡੇ ਹੋਏ

ਅਸੀਂ ਡੋਲ ਨਹੀਂ ਸਕਦੇ ਗੁਰੂ ਜੀ ਤੁਹਾਡੇ
ਦਰਸ ਦੀਦਾਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਤੀਜੀ ਵਾਰੀ ਭਾਈ ਹਿੰਮਤ ਸਿੰਘ ਜੀ ਹਿੰਮਤ ਵਿਖਾਈ
ਚੌਥੇ ਭਾਈ ਮੋਹਕਮ ਸਿੰਘ ਜੀ ਗੱਜ ਕੇ ਫਤਹਿ ਬੁਲਾਈ

ਸਿੰਘੋ ਵਿੱਚ ਮੈਦਾਨਾਂ ਦੇ ਇੰਝ
ਹੌਸਲੇ ਭਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਹੁਣ ਜਦ ਆਖਰੀ ਪਿਆਰੇ ਦੇ ਲਈ ਸਤਿਗੁਰ ਵਾਜ ਲਗਾਈ
ਬਿਨਾ ਹੀ ਦੇਰ ਲਗਾਏ ਖੜ ਗਏ ਸਾਹਿਬ ਸਿੰਘ ਜੀ ਭਾਈ

ਗੁਰੂ ਦੀ ਮਹਿਮਾ ਲਿਖਣ ਲਈ ਜੱਗਿਆ ਕਲਮ ਸਹਾਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
ਮੈਂ ਖਾਲਸਾ ਪੰਥ ਸਜਾਉਣਾ ਏ, ਮੈਨੂੰ ਪੰਜ ਪਿਆਰੇ ਚਾਹੀਦੇ
Written by: Jagga Chaukimann, Lal Kamal
instagramSharePathic_arrow_out􀆄 copy􀐅􀋲

Loading...