album cover
Kafan
138
Pop
Kafan was released on July 8, 2026 by One Take Records as a part of the album Kafan - Single
album cover
Release DateJuly 8, 2026
LabelOne Take Records
Melodicness
Acousticness
Valence
Danceability
Energy
BPM84

Credits

PERFORMING ARTISTS
Shahbaaz
Shahbaaz
Vocals
COMPOSITION & LYRICS
Taj yarewala
Taj yarewala
Songwriter
PRODUCTION & ENGINEERING
Brahm
Brahm
Mixing Engineer, Mastering Engineer, Producer

Lyrics

ਮੈਨੂੰ ਸਿਹਰਾ ਬੰਨ੍ਹ ਕੇ ਘਰ ਤੋਂ ਜਦ ਵੀ ਜਾਣ ਲੱਗੇ
ਘੜਾ ਤੋੜ ਕੇ ਤੁਰਿਓ ਯਾਰੋ ਮੇਰਿਆਂ ਸਬਰਾਂ ਦਾ
ਲੱਭਦੀ ਹੋਣੀ ਮੈਨੂੰ ਕਿਧਰੇ ਰੋਂਦੀ ਕਮਲੀ ਓ...
ਓਹਨੂੰ ਰਾਹ ਪਤਾ ਨਹੀ ਮੇਰੇ ਪਿੰਡ ਦੀਆਂ ਕਬਰਾਂ ਦਾ
ਕੋਈ ਰੋਕਿਓ ਨਾ ਮੇਰੇ ਤੱਕ ਓਹਨੂੰ ਆਉਣ ਤੋਂ
ਵੇਖ ਮਾਂ ਮੇਰੀ ਨੂੰ ਪੱਕਾ ਵੈਣ ਓਹ ਪਾਉਂਦੀ ਹੋਵੇਗੀ
ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ
ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ .. ਮੈਂ ਮਰ ਗਿਆ ਤਾਂ..
ਮੇਰੇ ਸਿਵੇ ਨਾਲ ਹੀ ਅੱਗ ਯਾਦਾਂ ਨੂੰ ਲਾ ਦਿਓ
ਹਾਂ ਤੇਲ ਦੀ ਥਾਂ ਤੇ ਅੱਥਰੂ ਉਹਦੇ ਪਾ ਦਿਓ
ਮੈਨੂੰ ਵੇਖਣ ਦੀ ਲਈ ਰੂਹ ਉਹਦੀ ਕਰਲਾਉਂਦੀ ਹੋਵੇਗੀ
ਓਹਨੇ ਮੱਥਾ ਚੁੰਮਣਾ ਮੇਰਾ ਕਫ਼ਨ ਤੁਸੀਂ ਲਾਹ ਦਿਓ
ਉਹਦੀ ਚੁੰਨੀ ਬੰਨਿਓ ਗੁੱਟ ਮੇਰੇ ਨਾਲ ਜਾਣ ਲੱਗੇ
ਮੈਨੂੰ ਵਿੱਚ ਲੱਕੜਾਂ ਦੇ ਮੱਚਦੇ ਨੂੰ ਠੰਢ ਪਾਉਂਦੀ ਹੋਵੇਗੀ
ਮੈਂ ਮਰ ਗਿਆ ਤਾਂ .. ਮੈਂ ਮਰ ਗਿਆ ਤਾਂ ..ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ
ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ
ਮੈਂ ਮਰ ਗਿਆ ਤਾਂ .. ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ
ਜਦ ਆਖਰ ਨੂੰ ਮੈਂ ਰਾਖ ਦੀ ਢੇਰੀ ਬਣ ਜਾਣਾ
ਮੈਨੂੰ ਛੱਡ ਕੇ ਸਭ ਨੇ ਆਪੋ ਆਪਣੇ ਘਰ ਜਾਣਾ
ਮੇਰੀ ਰਾਖ ਨਾਲ ਫਿਰ ਓਹਨੇ ਗੱਲਾਂ ਕਰਨੀਆਂ ਨੇ
ਢਲੀ ਸ਼ਾਮ ਦੇ ਵਾਂਗੂ ਸਿਵਾ ਮੇਰਾ ਜਦ ਠਰ ਜਾਣਾ
ਮੇਰੀ ਆਵਾਜ਼ ਸੁਣਨ ਨੂੰ ਕੰਨ ਓਹਦੇ ਫਿਰ ਤਰਸਣਗੇ
ਕਹਿ ਤਾਜ ਤਾਜ ਹਾਏ ਮੈਨੂੰ ਓਹ ਕਰਲਾਉਂਦੀ ਹੋਵੇਗੀ
ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ
ਮੈਂ ਮਰ ਗਿਆ ਤਾਂ ਅੱਗ ਛੇਤੀ ਨਾ ਲਾ ਦਿਓ
ਥੋਡੀ ਭਾਬੀ ਮੇਰਾ ਮੁੱਖ ਵੇਖਣ ਨੂੰ ਆਉਂਦੀ ਹੋਵੇਗੀ । ਮੈਂ ਮਰ ਗਿਆ ਤਾਂ ।
Written by: Taj yarewala
instagramSharePathic_arrow_out􀆄 copy􀐅􀋲

Loading...