album cover

Bebe Meri

2Regional Indian2026
album cover
Bebe Meri was released on November 5, 2026 by Sunny Mahal Motion Pictures Pvt Ltd as a part of the album Bebe Meri - Single
ReleasedNovember 5, 2026
LabelSunny Mahal Motion Pictures Pvt Ltd
BPM89
Melodicness
Acousticness
Valence
Danceability
Energy

Lyrics

ਉੱਠਦੀ ਐ ਨਿੱਤ ਸਵੇਰੇ ਬਾਬਾ ਜਦ ਬੋਲੇ ਜੀ
ਰਾਤੀਂ ਦੁੱਧ ਜਾਗ ਲਾਏ ਦੀ ਚਾਟੀ ਨੂੰ ਖੋਲ੍ਹੇ ਜੀ
ਇੱਕ ਪਾਸੇ ਚਾਹ ਧਰ ਦੇਵੇ ਠਾਅ ਦੇਵੇ ਨੂੰਹਾਂ ਨੂੰ
ਜਦ ਪਹਿਲੇ ਪਹਿਰ ਦਾ ਚਾਨਣ ਢੁੱਕਦੈ ਬਰੂਹਾਂ ਨੂੰ
ਲੱਸੀ ਚੋਂ ਮੱਖਣ ਕੱਢਦੀ ਰੀਝਾਂ ਦੇ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ ਹੋਗੀ ਸੁੱਖ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ,,,
ਸੱਸ ਨਾਲ ਨੂੰਹ ਕਰੇ ਸਲਾਹਾਂ ਅੱਜ ਕੀ ਬਣਾਵਾਂ ਗੇ
ਕਹਿੰਦੀ ਕਰ ਪਾਣੀ ਤੱਤਾ ਮੱਕੀ ਦੀਆਂ ਲਾਵਾਂਗੇ
ਦੇਦੇ ਨਾਲੇ ਮੇਥੀ ਡੁੰਗ ਕੇ ਕੱਟੀਂ ਬਰੀਕ ਕੁੜੇ
ਦੱਸੀਂ ਨਾਲੇ ਦੇਸੀ ਮਹੀਨੇ ਦੀ ਕੀ ਐ ਤਰੀਕ ਕੁੜੇ
ਨਾਲੇ ਜਾਏ ਕੰਮ ਨਬੇੜੀ ਕਰਦੀ ਸਵਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ ਹੋ ਗਈ ਸੁੱਖ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ,,,,,
ਮੁੱਕਦੇ ਕੰਮ ਸੁਬਾ੍ਹ ਵੇਲੇ ਦੇ ਹੁੰਦੀ ਜਦ ਵੇਹਲੀ ਏ
ਭੈਣਾਂ ਤੇ ਨਾਨਕੇਆਂ ਨੂੰ ਕਰਦੀ ਫੋਨ ਡੇਹਲੀ ਏ
ਕਰਦੀ ਐ ਦੁੱਖ ਸੁੱਖ ਸਾਂਝੇ ਮੰਗਦੀ ਐ ਖੈਰਾਂ ਨੂੰ
ਵੰਡਦੀ ਐ ਖੋਲ੍ਹ ਦੁਆਵਾਂ ਆਪਣੇ ਤੇ ਗੈਰਾਂ ਨੂੰ
ਦੋਹਤੇ ਨੂੰ ਵੀਡੀਓ ਕਾਲ ਤੇ ਪੁੱਛਦੀ ਏ ਹਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ ਹੋਗੀ ਸੁੱਖ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ,,,,,,,
ਢਲਦੀਆਂ ਸ਼ਾਮਾਂ ਜਦ ਨੂੰ ਜਾਂਦੀ ਐ ਗੁਰਦੁਆਰੇ
ਪੜ੍ਹਦੀਏ ਗੁਰ ਕੀ ਬਾਣੀ ਕਰਦੀ ਜੋ ਪਾਰ ਉਤਾਰੇ
ਬਾਬਾ ਜੀ ਦੇਗ ਜੋ ਦੇਂਦੇ ਸਭ ਨੂੰ ਆ ਵੰਡਦੀਆ
ਪਾਈ ਸੀ ਸੁੱਕਣੀ ਮੇਥੀ ਡੰਡੀਆਂ ਨੂੰ ਛੰਡਦੀ ਆ
ਆਥਣ ਦੀ ਰੋਟੀ ਦੇ ਲਈ ਚੁੱਲ੍ਹਾ ਲਏ ਬਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ ਹੋਗੀ ਸੁੱਖ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ,,,,,,,
ਰੱਖਿਆ ਏ ਘਰ ਨੂੰ ਬੰਨ ਕੇ ਝਾੜੂ ਦੀਆਂ ਤੀਲਾਂ ਵਾਂਗ
ਰੁੱਸਿਆਂ ਨੂੰ ਰਾਜ਼ੀ ਕਰਲੇ ਚੰਗਿਆਂ ਵਕੀਲਾਂ ਵਾਂਗ
ਬੇਬੇ ਦੇ ਰਾਜ ਚ ਜ਼ਿੰਦਗੀ ਸੋਹਣੀ ਸਭ ਜਿਉਂਦੇ ਨੇ
ਚਾਚੇ ਮਾਮੇ ਸਭ ਓਹਦੇ ਪੈਰੀਂ ਹੱਥ ਲਾਉਂਦੇ ਨੇ
ਸਿੱਧੂਆ ਪਿੰਡ ਚੂਹੜਚੱਕ ਬੇਬੇ ਜੀਵੇ ਸੌ ਸਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ ਹੋਗੀ ਸੁੱਖ ਨਾਲ ਜੀ
ਬੇਬੇ ਮੇਰੀ ਸੱਤਰ ਸਾਲ ਦੀ,,,,,
Written by: Gurinder Garr, Sidhu Sarabjit

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...