Krediler
PERFORMING ARTISTS
Kulbir Jhinjer
Performer
COMPOSITION & LYRICS
Desi Crew
Composer
Narinder Batth
Songwriter
Şarkı sözleri
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ
ਨੀ, ਤੂੰ ਜਿਸ ਅੱਡੇ 'ਤੋਂ syndicate ਵਿੱਚ ਚੜ੍ਹਦੀ ਸੀ
ਮੈਂ ਉਸ ਅੱਡੇ 'ਤੇ ਵਾਂਗ checker'an ਖੜ੍ਹਦਾ ਸੀ
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
Motor ਦੇ ਕੋਠੇ ਵਿੱਚ letter ਦੱਬੇ ਮੈਂ
ਰੌਣੀ ਕਰਦਾ-ਕਰਦਾ ਕੱਢਕੇ ਪੜ੍ਹਦਾ ਸੀ
Motor ਦੇ ਕੋਠੇ ਵਿੱਚ letter ਦੱਬੇ ਮੈਂ
ਰੌਣੀ ਕਰਦਾ-ਕਰਦਾ ਕੱਢ ਕੇ ਪੜ੍ਹਦਾ ਸੀ
ਨੀ, ਤੂੰ ਭਾਬੀ ਦੇ ਨਾਲ਼ ਸਾਗ ਤੋੜਿਆ ਕਰਦੀ ਸੀ
ਮੈਂ ਕੋਠੀ ਦੀ ਮੰਮਟੀ ਦੇ ਉੱਤੇ ਖੜ੍ਹਦਾ ਸੀ
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ
'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ
ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ
'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ
ਨੀ, ਚੇਤੇ ਹੋਣਾ ਤੈਨੂੰ ਵਿਆਹ ਸੀ ਸਾਂਝਾ ਜਿਹਾ
ਮੈਂ ਤੇਰੇ ਹੱਥੋਂ ਚਾਹ ਨਾਲ਼ ਖੁਰਮੇ ਫੜ੍ਹਦਾ ਸੀ
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
ਚੇਤੇ ਹੋਣਾ ਫਾਟਕ Baghan ਆਲ਼ੇ ਦਾ
ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ
ਚੇਤੇ ਹੋਣਾ ਫਾਟਕ Baghan ਆਲ਼ੇ ਦਾ
ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ
ਨੀ, ਤੇਰੇ ਕਰਕੇ ਫ਼ੇਰੀ hockey ਮਿੱਤਰਾਂ ਨੇ
ਮੈਂ ਵਹੁਟੀ ਵਾਂਗੂ ਜਿੰਮੇਵਾਰੀਆਂ ਕਰਦਾ ਸੀ
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ
ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ
ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ
ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ
ਨੀ, ਮੈਂ ਕਦੇ ਡਿੱਗਣ ਨਾ ਦਿੱਤਾ ਤੇਰਿਆਂ ਬੋਲਾਂ ਨੂੰ
ਵਿਛੜਣ 'ਤੋਂ ੪੭ ਵਾਂਗੂ ਡਰਦਾ ਸੀ
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
Written by: Desi Crew, Narinder Batth

