Krediler
PERFORMING ARTISTS
Raavi Gill
Performer
Gur Sidhu
Performer
Karan Thabal
Performer
COMPOSITION & LYRICS
Gur Sidhu
Composer
Karan Thabal
Songwriter
Şarkı sözleri
ਹਾਏ, ਪਾਣੀ ਵਾਂਗੂ ਗਿਰਦੀਆਂ ਜ਼ੁਲਫ਼ਾਂ, ਖੁੱਲ੍ਹੇ ਛੱਡੇ ਵਾਲ, ਕੁੜੇ
ਅੱਗੇ-ਪਿੱਛੇ ਹੁੰਦੇ ਝੁਮਕੇ, ਖਹਿੰਦੇ ਗੱਲ੍ਹਾਂ ਨਾਲ, ਕੁੜੇ
ਅਜੇ ਦਿਲ ਨਹੀਂ ਵਾਕਿਫ਼ ਕੋਈ ਇਸ਼ਕ ਅਸੂਲਾਂ ਤੋਂ
Guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
ਹਾਏ, ਨਾ ਹੋਣੀ ਯਾ ਹਾਂ ਨੀ ਕੁੜੀਏ ਤੇਰੇ ਬੁੱਲ੍ਹਾਂ 'ਚੋਂ
Guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
ਓ, ਸਾਡਾ ਹਕੀਕੀ ਐ, ਇਸ਼ਕ ਕਿਤਾਬੀ ਨਹੀਂ
ਫ਼ੜ ਲਾਂਗੇ ਹੱਥ ਜੇ ਕਰਦੇ ਖਰਾਬੀ ਨੀ
ਲਾਰੇ ਨਹੀਂ ਬੁਣਦੇ, ਹਾਏ, ਐਨੇ ਹਿਸਾਬੀ ਨਹੀਂ
ਚੱਕਾਂਗੇ ਸੌਂਹ, "ਦੇਖ ਝੂਠੀ ਓਹ ਜਾਂਦੀ ਨੀ"
ਤੂੰ ਸਾਡੇ ਹਿੱਸੇ 'ਚ, ਰਹਿਣਾ ਕੀ ਬਾਕੀ?
ਗੱਲਾਂ ਨੂੰ ਸਾਂਭਾਂਗੇ, ਤੂੰ ਜੋ ਵੀ ਆਖੀ
ਬਾਹਲ਼ੇ ਸਿਆਣੇ, ਨਾ ਆਉਂਦੀ ਚਲਾਕੀ
ਨੀ ਬਹਿ ਜਾਂਗੇ ਸਾਮ੍ਹਣੇ, ਜਾਵਾਂਗੇ ਝਾਕੀ
ਹਾਏ, ਤੂੰ ਨਾ ਕਿੱਧਰੇ ਦੂਰ ਜਾਈਂ ਬਸ ਦਿੱਤੀਆਂ ਖੁੱਲ੍ਹਾਂ ਤੋਂ
Guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
ਹਾਏ, guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
ਹਾਏ, ਵਿਛਦੀ ਆਉਂਦੀ ਚੁੰਨੀ ਜਿਹੜੀ ਮੋਢੇ ਉੱਤੇ ਰੱਖਦੀ ਐ
ਗੱਲ ਓਹ ਸੋਹਣੀ ਹੋਰ ਹੋ ਜਾਏ ਜੋ ਅੱਧਵਿਚਾਲ਼ੇ ਕੱਢਦੀ ਐ
ਹੁਣ ਪੱਕਿਆ ਸਾਡਾ ਇਸ਼ਕ ਐਵੇਂ ਜਿਉਂ ਰੋਟੀ ਪੱਕੇ ਸੇਕ 'ਤੇ ਨੀ
ਨਿੱਤ ਹੀ ਲੈਕੇ ਮੁੜੀਏ ਝਾਂਜਰ, ਰੱਖੀ ਹੁੰਦੀ ਜੇਬ 'ਚ ਨੀ
ਕੈੜਾ ਫ਼ਿਰੇ ਛਡਾਉਂਦਾ ਅਜਕਲ ਕੰਮ ਫ਼ਿਜ਼ੂਲਾਂ ਤੋਂ
Guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
ਹਾਏ, ਨਾ ਹੋਣੀ ਯਾ ਹਾਂ ਨੀ ਕੁੜੀਏ ਤੇਰੇ ਬੁੱਲ੍ਹਾਂ 'ਚੋਂ
Guess ਲਾਵਾਂ ਮੈਂ daily ਪੱਤੀਆਂ ਤੋੜ ਕੇ ਫ਼ੁੱਲਾਂ ਤੋਂ
You already know
It's the Gur Sidhu Music
Written by: Gur Sidhu, Karan Thabal