Krediler
PERFORMING ARTISTS
Bannet Dosanjh
Performer
Avvy Sra
Performer
Harmanjit Singh
Performer
COMPOSITION & LYRICS
Harmanjit Singh
Songwriter
PRODUCTION & ENGINEERING
Avvy Sra
Producer
Şarkı sözleri
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
ਤੂੰ ਹੀ ਸਿਰਜਕ, ਤੂੰ ਵਿਨਾਸ਼ਕ
ਤੂੰ ਹੀ ਪਾਲਣਹਾਰ, ਤੂੰ ਹੀ ਪਾਲਣਹਾਰ
ਮੈਂ ਬਹੁਤ ਭੁੱਲਾਂ ਕੀਤੀਆਂ
ਤੇਰਾ ਨਾਮ ਬਖ਼ਸ਼ਣਹਾਰ, ਨਾਮ ਬਖ਼ਸ਼ਣਹਾਰ
ਮੇਰੀ ਆਤਮਾਂ ਬੇਚੈਨ ਹੈ, ਮੈਨੂੰ ਗਲੇ ਲਗਾ ਲਓ ਜੀ
ਮੈਂ ਦਲਦਲਾਂ ਦਾ ਜੀਵ ਹਾਂ, ਉੱਡਣਾ ਸਿਖਾ ਦੋ ਜੀ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
ਕੋਈ ਡੋਰ ਖਿੱਚ ਲੈ ਜਾ ਰਹੀ ਤੇਰੇ ਪਾਣੀਆਂ ਅੰਦਰ
ਮੇਰੇ ਨੈਣਾਂ ਮੂਹਰੇ ਉੱਸਰਿਆ ਤੇਰੇ ਪ੍ਰੇਮ ਦਾ ਮੰਦਰ
ਮੇਰੇ ਨੈਣਾਂ ਮੂਹਰੇ ਉੱਸਰਿਆ ਤੇਰੇ ਪ੍ਰੇਮ ਦਾ ਮੰਦਰ
ਉਮਰਾਂ ਤੋਂ ਲੰਮੀ ਪੀੜ ਦੀ ਭਟਕਣ ਮੁਕਾ ਦਿਓ ਜੀ
ਇਸ ਤੁਰਦੀ-ਫ਼ਿਰਦੀ ਲਾਸ਼ ਦੇ ਵਿੱਚ ਪ੍ਰਾਣ ਪਾ ਦਿਓ ਜੀ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
ਇਹ ਜਲ ਨਹੀਂ ਪ੍ਰਮਾਤਮਾਂ ਦਾ ਗਰਬ ਹੈ (ਪ੍ਰਮਾਤਮਾਂ ਦਾ)
ਨਮਾਂ ਜਨਮ ਹੈ, ਬਿਸਮਾਦ ਹੈ, ਇਸਚਰ੍ਜ ਹੈ
ਕਾਲ਼ੀ-ਬੋਲ਼ੀ ਰਾਤ, ਚੜ੍ਹਿਆ ਚੰਦ ਹੈ
ਕਣ-ਕਣ ਅੰਦਰ ਨੱਚ ਰਿਹਾ ਬ੍ਰਹਿਮੰਡ ਹੈ
ਅਨੰਦ ਹੈ, ਤੂੰ ਅਨੰਦ ਹੈ
ਅਨੰਦ ਹੈ, ਤੂੰ ਅਨੰਦ ਹੈ
ਅਨੰਦ ਹੈ, ਤੂੰ ਅਨੰਦ ਹੈ
ਅਨੰਦ ਹੈ, ਤੂੰ ਅਨੰਦ ਹੈ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥੨॥
Written by: Harmanjit Singh