album cover
Challa
album cover
Challa adlı parça {albumName} albümünün bir parçası olarak CraXy Kind Music tarafından 15 Mayıs 2026 tarihinde yayınlandıChalla - Single
15 Mayıs 2026
FirmaCraXy Kind Music
BPM89
Melodiklik
Akustiklik
Valence
Dans Edilebilirlik
Enerji

Şarkı sözleri

ਹੋ, ਜਾਵੋ ਨੀ, ਕੋਈ ਮੋੜ ਲਿਆਵੋ
ਨੀ, ਮੇਰੇ ਨਾਲ਼ ਗਿਆ ਅੱਜ ਲੜ ਕੇ
ਹੋ, ਅੱਲਾਹ ਕਰੇ ਜੇ ਆ ਜਾਵੇ ਸੋਹਣਾ
ਦੇਵਾਂ ਜਾਨ ਕਦਮਾ ਵਿੱਚ ਧਰ ਕੇ
ਹੋ, ਛੱਲਾ ਬੇਰੀ ਓਏ ਬੂਰੇ
ਵੇ ਵਤਨ ਮਾਹੀ ਦਾ ਦੂਰ ਏ
ਵੇ ਜਾਣਾ ਪਹਿਲੇ ਪੂਰੇ ਏ
ਵੇ ਗੱਲ ਸੁਣ ਛੱਲਿਆ
ਛੋਰਾ, ਵੇ ਕਾਹਦਾ ਲਾਇਆ ਈ ਝੋਰਾ?
ਹੋ, ਛੱਲਾ ਖੂਹ 'ਤੇ ਧਰੀਏ, ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ, ਵੇ ਗੱਲਾਂ ਮੂੰਹ 'ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ, ਵੇ ਗੱਲ ਸੁਣ ਛੱਲਿਆ
ਢੋਲਾ, ਵੇ ਰੱਬ ਤੋਂ ਕਾਹਦਾ ਈ ਓਲ੍ਹਾ?
ਹੋ, ਛੱਲਾ ਕਾਲ਼ੀਆਂ ਮਰਚਾਂ, ਹਾਏ, ਹੋ, ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ ਮਰਚਾਂ, ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ ਮਰਚਾਂ, ਵੇ ਮੌਹਰਾ ਪੀ ਕੇ ਮਰਸਾਂ
ਵੇ ਸਿਰੇ ਤੇਰੇ ਚੜ੍ਹ ਸਾਂ, ਵੇ ਗੱਲ ਸੁਣ ਛੱਲਿਆ
ਢੋਲਾ, ਵੇ ਸਾੜ ਕੇ ਕੀਤਾ ਈ ਕੋਲਾ
ਹੋ, ਛੱਲਾ ਨੌ-ਨੌ ਖੇਵੇ, ਛੱਲਾ ਨੌ-ਨੌ ਖੇਵੇਂ
ਛੱਲਾ ਨੌ-ਨੌ ਖੇਵੇ, ਵੇ ਪੁੱਤਰ ਮਿੱਠੜੇ ਮੇਵੇ
ਵੇ ਅੱਲਾਹ ਸਭ ਨੂੰ ਦੇਵੇ, ਵੇ ਗੱਲ ਸੁਣ ਛੱਲਿਆ
ਕਾਵਾਂ, ਵੇ ਮਾਂਵਾਂ ਠੰਡੀਆਂ ਛਾਵਾਂ
ਹੋ, ਛੱਲਾ ਕੰਨ ਦੀਆਂ ਡੰਡੀਆਂ, ਹੋਏ, ਹੋ, ਛੱਲਾ ਕੰਨ ਦੀਆਂ ਡੰਡੀਆਂ
ਛੱਲਾ ਕੰਨ ਦੀਆਂ ਡੰਡੀਆਂ, ਛੱਲਾ ਕੰਨ ਦੀਆਂ ਡੰਡੀਆਂ
ਛੱਲਾ ਕੰਨ ਦੀਆਂ ਡੰਡੀਆਂ, ਵੇ ਸਾਰੇ ਪਿੰਡ ਵਿੱਚ ਭੰਡੀਆਂ
ਵੇ ਗੱਲਾਂ ਛੱਜ ਪਾ ਛੰਡੀਆਂ, ਵੇ ਗੱਲ ਸੁਣ ਛੱਲਿਆ
ਢੋਲਾ, ਵੇ ਸਾੜ ਕੇ ਕੀਤਾ ਈ ਕੋਲਾ
ਹੋ, ਛੱਲਾ ਗਲ਼ ਦੀ ਵੇ ਗਾਨੀ, ਛੱਲਾ ਗਲ਼ ਦੀ ਵੇ ਗਾਨੀ
ਛੱਲਾ ਗਲ਼ ਦੀ ਗਾਨੀ, ਵੇ ਟੁਰ ਗਏ ਦਿਲਾਂ ਦੇ ਜਾਨੀ
ਵੇ ਮੇਰੀ ਦੁੱਖਾਂ ਦੀ ਕਹਾਣੀ, ਵੇ ਆ ਕੇ ਸੁਣਜਾ
ਢੋਲਾ, ਵੇ ਤੈਥੋਂ ਕਾਹਦਾ ਈ ਓਲ੍ਹਾ?
ਹੋ, ਛੱਲਾ ਪਾਇਆ ਈ ਗਹਿਣੇ, ਹਾਏ, ਹੋ, ਛੱਲਾ ਪਾਇਆ ਈ ਗਹਿਣੇ
ਛੱਲਾ ਪਾਇਆ ਈ ਗਹਿਣੇ, ਛੱਲਾ ਪਾਇਆ ਈ ਗਹਿਣੇ
ਛੱਲਾ ਛੱਲਾ ਪਾਇਆ ਈ ਗਹਿਣੇ, ਓਏ, ਸੱਜਣ ਬੇਲੀ ਨਹੀਂ ਰਹਿਣੇ
ਓਏ, ਦੁੱਖ ਜਿੰਦੜੀ ਨੇ ਸਹਿਣੇ, ਵੇ ਗੱਲ ਸੁਣ ਛੱਲਿਆ
ਢੋਲਾ, ਵੇ ਕਾਹਦਾ ਪਾਣਾ ਈਂ ਰੌਲ਼ਾ?
Written by: Gurdas Maan, [traditional]
instagramSharePathic_arrow_out􀆄 copy􀐅􀋲

Loading...