album cover
Naa Pushde
album cover
00:00
00:05
00:15
00:25
00:50
00:55
01:15
01:25
02:25
00:00
02:35
Geçtiğimiz 7 Gün
Naa Pushde geçen hafta yaklaşık 15 saniye civarında en sık keşfedilen şarkı oldu

Şarkı sözleri

It's Harsh Nussi
ਸੀ ਮੈਂ ਤਾਂ ਤੈਨੂੰ ਟਾਲਦੀ ਰਹੀ ਵੇ ਕਦੋਂ ਤੋਂ
ਸਮਝਾਉਂਦੀ ਮੈਨੂੰ ਨਾਲ ਦੀ ਰਹੀ ਵੇ ਕਦੋਂ ਤੋਂ
ਤੂੰ ਪਹਿਲਾਂ ਸੀ ਜੋ ਦਿੱਤੇ ਖ਼ਤ, ਛੱਲੇ, ਮੁੰਦੀਆਂ
ਮੈਂ ਉਹਨਾਂ ਨੂੰ ਸੰਭਾਲਦੀ ਰਹੀ ਵੇ ਕਦੋਂ ਤੋਂ
ਮੈਨੂੰ ਗੱਲ ਨਈਂ ਕੋਈ ਸੁੱਝਦੀ, ਵੇ ਫ਼ਿਕਰਾਂ 'ਚ ਡੁੱਬ ਗਈ ਆਂ
ਦੇਖ, ਗੱਲਾਂ ਕਰਦੇ ਤੇ ਲੋਕੀ ਖ਼ਾਹਮਖਾਹ ਪੁੱਛਦੇ
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
ਤੇਰੀ ਦਿੱਤੀ ਪਾਈ ਗਲ਼ ਵਿੱਚ ਗਾਨੀ
ਜੋ ਪਿਆਰ ਦੀ ਨਿਸ਼ਾਨੀ ਹੈ, ਬਾਰ-ਬਾਰ ਤਾਂ ਪੁੱਛਦੇ

ਤੇਰੀ ਜ਼ਿਦ ਮੈਨੂੰ ਲੱਗਦਾ ਮਰਾਊਗੀ
ਵੇ ਛੇਤੀ ਹੀ ਫਸਾਊ, ਹੱਥ ਕੰਨਾਂ ਨੂੰ ਲਵਾਊਗੀ
ਕਹਿੰਦਾ, "B'day 'ਤੇ ਮੈਂ ਲੈ ਕੇ ਦਊਂ ਝਾਂਜਰਾਂ"
ਵੇ ਦੱਸ, ਭਲ਼ਾ ਉਹਨਾਂ ਨੂੰ ਮੈਂ ਕਿੱਥੇ ਲੈ ਕੇ ਜਾਊੰਗੀ?
ਸਿੱਧੀ call ਕਰ ਦਿੰਨਾ ਜਦੋਂ ਦਿਲ ਕਰਦੇ
ਵੇ ਟੇਢੀ ਅੱਖ ਰੱਖਦੇ ਆ ਮੇਰੇ ਉੱਤੇ ਘਰ ਦੇ
ਜਿਹੜਿਆਂ ਹਿਸਾਬ ਨਾਲ਼ ਚੱਲੇ ਪਿਆਰ ਆਪਣਾ
ਵੇ ਛੇਤੀ ਇਹ ਦੇ ਉੱਤੋਂ ਦੇਖੀਂ ਉੱਠ ਜਾਣੇ ਪਰਦੇ
ਵਾਸਤਾ ਐ ਰੱਬ ਦਾ, ਵੇ ਚੰਗਾ ਨਹੀਓਂ ਲੱਗਦਾ ਹੈ
ਜਦੋਂ ਸਾਰੇ ਜਾਣੇ ਐਵੇਂ ਗੱਲਾਂ ਲਾ-ਲਾ ਪੁੱਛਦੇ
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
ਤੇਰੀ ਦਿੱਤੀ ਪਾਈ ਗਲ਼ ਵਿੱਚ ਗਾਨੀ
ਜੋ ਪਿਆਰ ਦੀ ਨਿਸ਼ਾਨੀ ਹੈ, ਬਾਰ-ਬਾਰ ਤਾਂ ਪੁੱਛਦੇ
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
ਹੋ, ਸੱਜਣਾ, ਰੌਲ਼ਾ ਪਾਵੀਂ ਨਾ, ਇਸ਼ਕ 'ਤੇ ਪਰਦੇ ਚੰਗੇ ਨੇ
ਤੂੰ ਵੀ ਮੈਨੂੰ ਜਾਨੋਂ ਪਿਆਰਾ ਐ ਤੇ ਉੱਤੋਂ ਮੇਰੇ ਘਰ ਦੇ ਚੰਗੇ ਨੇ
ਤੇਰੀ shirt ਨਾ' matching ਕਰਕੇ ਸੂਟ ਮੈਂ ਕਿੱਦਾਂ ਪਾ ਕੇ ਆ ਜਾਵਾਂ?
ਤੂੰ ਜਿੱਦਾਂ ਅੜੀਆਂ ਕਰਦਾ ਐ, ਕਿਤੇ ਜ਼ਹਿਰ ਨਾ ਖਾ ਕੇ ਆ ਜਾਵਾਂ
ਵੀਰਾ ਮੈਨੂੰ ਪੁੱਛਦਾ ਸੀ, "ਖੜ੍ਹੀ ਕੀਹਦੇ ਕੋਲ਼ ਸੀ ਤੂੰ?"
ਆਖਤਾ ਮੈਂ, "ਪਤਾ ਨਈਂ, ਗਵਾਚੇ ਸੀ ਕੋਈ, ਰਾਹ ਪੁੱਛਦੇ"
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
ਤੇਰੀ ਦਿੱਤੀ ਪਾਈ ਗਲ਼ ਵਿੱਚ ਗਾਨੀ
ਜੋ ਪਿਆਰ ਦੀ ਨਿਸ਼ਾਨੀ ਹੈ, ਬਾਰ-ਬਾਰ ਤਾਂ ਪੁੱਛਦੇ
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
ਤੇਰੀ ਦਿੱਤੀ ਪਾਈ ਗਲ਼ ਵਿੱਚ ਗਾਨੀ
ਜੋ ਪਿਆਰ ਦੀ ਨਿਸ਼ਾਨੀ ਹੈ, ਬਾਰ-ਬਾਰ ਤਾਂ ਪੁੱਛਦੇ
ਕੀਹਣੇ ਦਿੱਤੀ? ਤੇਰਾ ਕੌਣ ਦਿਲ-ਜਾਨੀ?
ਪਈ, ਚੰਨਾ, ਪਰੇਸ਼ਾਨੀ, ਵੇ ਮੈਥੋਂ ਤੇਰਾ ਨਾਂ ਪੁੱਛਦੇ
Written by: Deep Klair, Harsh Nussi
instagramSharePathic_arrow_out􀆄 copy􀐅􀋲

Loading...