Lyrics

ਪਿਆਰ ਹੁੰਦਾ ਫੁੱਲਾਂ ਤੋਂ ਮਲੂਕ, ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆ ਦੂਰ ਕਿਤੇ ਜੰਗਲ਼ਾਂ 'ਚ ਨੱਚਦੀ ਫ਼ਿਰੇ ਸ਼ਹਿਰ ਤਕ ਸੁਣ ਜਾਂਦੀ ਹੂਕ, ਸੋਹਣਿਆ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ ਕਿ ਰੌਲ਼ੇ ਵਿੱਚ ਹਾਨੀਆਂ ਹੀ ਹਾਨੀਆਂ ਕਿ ਕੋਈ ਮਾਰੂ ਭਾਨੀਆਂ ਤੇ ਕਾਨੀਆਂ ਤੂੰ ਕਰ ਨਾ ਨਾਦਾਨੀਆਂ ਵੀਰਾਨੀਆਂ 'ਚ ਰੁਲ਼ ਜਾਊ ਜਵਾਨੀਆਂ ਵੇ ਜਾਨੀਆ, ਇਹ ਜ਼ਿੰਦਗੀ ਲਾਸਾਨੀ ਆ ਇਸ ਨੂੰ ਓਏ ਐਵੇਂ ਨਹੀਂ ਗਵਾਈਦਾ, ਪਾਗਲਾ ਇਹ ਜ਼ਿੰਦਗੀ ਲਾਸਾਨੀ ਆ ਇਸ ਨੂੰ ਓਏ ਐਵੇਂ ਨਹੀਂ ਗਵਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ, ਪਾਗਲਾ ਕਿ ਲੋਕੀਂ ਕਿੱਥੇ ਜਰਦੇ ਨੇ ਯਾਰੀਆਂ? ਕਿ ਇਹ ਤਾਂ ਰਹਿੰਦੇ ਕਰਦੇ ਤਿਆਰੀਆਂ ਹਾਂ, ਰਾਂਝੇ ਨੇ ਤਾਂ ਮੱਝੀਆਂ ਵੀ ਚਾਰੀਆਂ ਤੇ ਅੰਤ ਵੇਖ ਹੋ ਗਈਆਂ ਖੁਆਰੀਆਂ ਆਹ ਜੱਗ ਦੀਆਂ ਰਸਮਾਂ ਨਿਆਰੀਆਂ ਓ, ਖ਼ੁਦ ਨੂੰ ਬਚਾਈਦਾ, ਪਾਗਲਾ ਆਹ ਜੱਗ ਦੀਆਂ ਰਸਮਾਂ ਨਿਆਰੀਆਂ ਓ, ਖ਼ੁਦ ਨੂੰ ਬਚਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਛੁਪਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ, ਪਾਗਲਾ ਹੋ, ਤੇਰੀਆਂ ਤਾਂ ਸੱਚੀਆਂ ਪ੍ਰੀਤੀਆਂ ਸਾਹਾਂ 'ਚ ਤੇਰੇ ਰੱਚੀਆਂ ਪ੍ਰੀਤੀਆਂ ਜਦੋਂ ਵੀ ਕਦੀ ਨੱਚੀਆਂ ਪ੍ਰੀਤੀਆਂ ਕਿਸੇ ਨੂੰ ਕਦੋਂ ਜੱਚੀਆਂ ਪ੍ਰੀਤੀਆਂ? ਪਿਆਰ ਧੰਧਾ ਕੱਚੀਆਂ, ਬੇਵਕੂਫ਼ਾ ਓਏ, ਸਮਾਂ ਨਹੀਂ ਭੁਲਾਈਦਾ, ਪਾਗਲਾ ਪਿਆਰ ਧੰਧਾ ਕੱਚੀਆਂ, ਬੇਵਕੂਫ਼ਾ ਇਹ ਸਮਾਂ ਨਹੀਂ ਭੁਲਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ, ਪਾਗਲਾ ਕਿ ਦੁਨੀਆ ਤਾਂ ਮਸਲੇ ਹੀ ਭਾਲ਼ਦੀ ਕਿ ਮਾੜੀ ਇਹੀ ਗੱਲ ਵੀ ਉਛਾਲ਼ਦੀ ਉਤਾਰ ਦਿੰਦੀ ਖੱਲ ਵੀ ਇਹ ਵਾਲ਼ ਦੀ ਤੇ ਆਸ਼ਕਾਂ ਦੀ ਜਿੰਦੜੀ ਨੂੰ ਗਾਲ਼ਦੀ ਆਹ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ ਓ, ਦਿਲ ਨਹੀਂ ਦੁਖਾਈਦਾ, ਪਾਗਲਾ ਕਿ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ ਓਏ, ਦਿਲ ਨਹੀਂ ਦੁਖਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ ਇਹ ਰਮਜ਼ ਲਕੋ ਲਵੀਂ, ਮੂਰਖਾ ਦਿਲਾਂ ਦਾ ਬੂਹਾ ਢੋਹ ਲਵੀਂ, ਮੂਰਖਾ ਰਾਤਾਂ ਤੋਂ ਖ਼ਾਬ ਖੋ ਲਵੀਂ, ਮੂਰਖਾ ਤੇ ਗੀਤਾਂ 'ਚ ਪਰੋ ਲਵੀਂ, ਮੂਰਖਾ ਸੁਰਾਂ ਨੂੰ ਜ਼ਰਾ ਛੋਹ ਲਵੀਂ, Sartaaj ਐਦਾਂ ਨਹੀਓਂ ਗਾਈਦਾ, ਪਾਗਲਾ ਸੁਰਾਂ ਨੂੰ ਜ਼ਰਾ ਛੋਹ ਲਵੀਂ, Sartaaj ਐਦਾਂ ਨਹੀਓਂ ਗਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ, ਰੌਲ਼ਾ ਨਹੀਓਂ ਪਾਈਦਾ ਪਿਆਰ ਹੁੰਦਾ ਫੁੱਲਾਂ ਤੋਂ ਮਲੂਕ, ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆ ਦੂਰ ਕਿਤੇ ਜੰਗਲ਼ਾਂ 'ਚ ਨੱਚਦੀ ਫ਼ਿਰੇ ਸ਼ਹਿਰ ਤਕ ਸੁਣ ਜਾਂਦੀ ਹੂਕ, ਸੋਹਣਿਆ
Writer(s): Satinder Sartaaj Lyrics powered by www.musixmatch.com
instagramSharePathic_arrow_out