album cover
Gol Mol
895
Indian Pop
Gol Mol was released on April 14, 2025 by Kaka as a part of the album Billo Kehndi
album cover
Release DateApril 14, 2025
LabelKaka
Melodicness
Acousticness
Valence
Danceability
Energy
BPM100

Credits

PERFORMING ARTISTS
Kaka
Kaka
Lead Vocals
Agaazz
Agaazz
Music Director
COMPOSITION & LYRICS
Kaka
Kaka
Songwriter
PRODUCTION & ENGINEERING
Kaka
Kaka
Producer

Lyrics

ਚਸ਼ਮੇ ਲੱਗੇ ਨੇ ਤੇਰੇ ਗੋਲ-ਮੋਲ ਚੇਹਰੇ 'ਤੇ
ਚੇਹਰੇ ਤੋਂ ਤਾਂ ਲੱਗਦਾ ਏ ਮਰਦੀ ਏ ਮੇਰੇ 'ਤੇ
ਮੇਰੇ 'ਤੇ ਮਾਰਦੀ ਆ, ਡਰਦੀ ਏ ਕਿਉਂ?
ਕਿਉਂਕਿ ਮੇਰਾ ਦਿਲ ਵੀ ਤਾਂ ਫਿਦਾ ਹੀ ਏ ਤੇਰੇ 'ਤੇ
ਤੇਰੇ 'ਤੇ ਨਜ਼ਰਾਂ ਜਹਾਨ ਦੀਆਂ
ਨਜ਼ਰਾਂ ਜਹਾਨ 'ਤੇ ਸ਼ੈਤਾਨ ਦੀਆਂ
ਸ਼ੈਤਾਨ ਮੇਰਾ ਚੇਲਾ, ਤੇ ਗੁਰੂ ਓਹਦਾ ਮੈਂ
ਮੈਂ ਗੱਲਾਂ ਕਰਦਾ ਨਾਦਾਨ ਜਿਹੀਆਂ
ਨਾਦਾਨੀਆਂ ਤੋਂ ਯਾਦ ਮੈਨੂੰ ਤੂੰ ਆਉਣੀ ਏ
ਆਉਂਦੀ ਰਿਹਾ ਕਰ, ਜਾਂਦੀ ਰਿਹਾ ਕਰ
ਜਾਇਆ ਤੂੰ ਸਵੇਰੇ ਕਰ, ਆਇਆ ਕਰ ਸ਼ਾਮ ਨੂੰ
ਰਾਤ ਨੂੰ ਤੂੰ ਚੰਦ ਨੂੰ ਵੀ ਚਾਂਦੀ ਕਿਹਾ ਕਰ
ਚਾਂਦੀ ਦੀ ਅੰਗੂਠੀ ਇਕ ਲੇਕੇ ਆਊਂਗਾ
ਤੇਰੀ ਰਿੰਗ ਫਿੰਗਰ ਦਾ ਨਾਪ ਦੱਸ ਦੇ
ਨਾਪ ਦੱਸ ਦੇ ਤੂੰ ਤੇਰੇ ਲੱਕ ਦਾ ਮੈਨੂੰ
ਤੇਰੀ ਮਾ ਵੀ ਦੱਸੂਗੀ, ਤੂੰ ਆਪ ਦੱਸ ਦੇ
ਆਪ ਦੱਸ ਦੇ ਤੂੰ ਹੁਣ ਕਿਵੇਂ ਮੰਨੇਗੀ
ਓਵੇਂ ਹੀ ਮਨਾ ਲਾਊਂਗਾ ਜਿਵੇਂ ਮੰਨੇਗੀ
ਮੰਨੇਗੀ ਜੇ, ਗੱਲ ਇੱਕ ਹੋਰ ਮੰਨ ਲੈ
ਮੇਰੇ ਦਿਲ ਨਾਲ ਦਿਲ ਵਾਲੀ ਡੋਰ ਬੰਨ੍ਹ ਲਈ
ਬੰਨ੍ਹੇਗੀ ਪਰਿੰਦਾ, ਤੈਥੋਂ ਛੁੱਟ ਹੀ ਜਾਣੈ
ਟੈਂਪਰੇਰੀ ਪਿਆਰ ਮੇਰਾ ਟੁੱਟ ਹੀ ਜਾਣਾਏ
ਟੁੱਟਣ ਤੋਂ ਪਹਿਲਾਂ ਗੱਲ ਕੇਹ ਲੈਣ ਦੇ
ਤੇਰੇ ਲਈ ਲਿਬਾਸ ਕਾਲਾ ਲੈ ਲੈਣ ਦੇ
ਲੈਂ ਦੇ ਸਵਾਦ, ਇੱਕ ਕਾਰ ਲੈਣੀ ਏ
ਮੈਂ ਧੂੜ ਜਿਹੜੀ ਪੱਟੀ, ਧੂੜ ਪੈਂਦੀ ਰਹਿਣੀ ਏ
ਤੀਜੀ ਸੀਟ ਉੱਤੇ ਬੈਠੇ ਜਿਹੜਾ ਮਰਜ਼ੀ
ਖੱਬੀ ਸੀਟ ਉੱਤੇ ਕੱਲੀ ਤੂੰ ਹੀ ਰਹਿਣੀ ਏ
ਰਹਿਣੀ ਨਹੀਂ ਕੋਈ ਯਾਦ ਮੇਰੀ ਐਕਸ ਮੈਨੂੰ
ਮੈਂ ਜੇਹੜੀਆਂ ਦਾ ਆਸ਼ਿਕ ਪੁਰਾਣਾ ਹੋ ਗਿਆ
ਹੋ ਗਿਆ ਕਮਾਲ ਤੇ ਬਵਾਲ ਹੋ ਗਿਆ
ਮੇਰਾ ਤੇਰੇ ਦਿਲ ਵਿੱਚ ਆਉਣਾ-ਜਾਣਾ ਹੋ ਗਿਆ
ਆਉਣਾ-ਜਾਣਾ ਹੋਰ ਕਿੱਥੇ-ਕਿੱਥੇ ਏ ਮੇਰਾ (ਯੈੱਸ)
ਸੱਚ ਦੱਸੂੰਗਾ, ਜੇ ਤੈਨੂੰ ਸੱਚ ਚਾਹੀਦੇ (ਆਈ ਲਾਇਕ ਇੱਟ)
ਚਾਹੀਦੇ ਕੋਈ ਕ਼ਿੱਸਾ ਮੈਨੂੰ ਜਿਓਂਦਾ-ਜਾਗਦਾ
ਮੰਟੋ, ਜੌਨ, ਗ਼ਾਲਿਬ ਦਾ ਟੱਚ ਚਾਹੀਦੇ
ਟੱਚ ਵੈਸੇ ਤੇਰਾ ਵੀ ਤਾਂ ਚਾਹੀਦੇ ਮੈਨੂੰ
ਟੱਚ 'ਚ ਰੱਖੀ ਮੈਨੂੰ, ਦਿਲ 'ਚ ਨਹੀਂ
ਦਿਲ 'ਚ ਤਾਂ ਰਹਿਣ ਦੇ ਮੈਂ ਲਾਇਕ ਨਹੀਂ ਰਿਹਾ (ਵਾਓ!)
ਹਾਦਸਾ ਹੋ ਜਾਂਦਾ ਏ, ਤੂੰ ਫੇਰ ਨਾ ਕਹੀ
ਫੇਰ ਨਾ ਕਹੀ, ਕਾਕੇ, ਤੈਨੂੰ ਨਹੀਂ ਖ਼ਬਰਾਂ
ਵਿਆਹ ਦੀ ਖ਼ਬਰ ਮੇਰੀ ਉੱਡ ਗਈ ਕਿਵੇਂ
ਗਈ ਸੀ ਕੈਨੇਡਾ ਗੇੜੀ ਲਾਉਣ ਵਾਸਤੇ
ਵੈਨਕੂਵਰ ਤੋਂ ਸਰੀ ਮੁੜ ਗਈ ਕਿਵੇਂ
ਮੁੜ'ਦੀ ਨੂੰ ਮੋੜ 'ਤੇ ਦੀਦਾਰ ਤੇਰੇ ਹੋ ਗਏ
ਵੇ ਨੈਨ ਮੇਰੇ ਦੋ ਸੀ, ਵੇ ਚਾਰ ਮੇਰੇ ਹੋ ਗਏ
ਹੋ ਗਏ ਹਿਜਾਬ-ਏ-ਹਯਾ ਦੂਰ ਮੇਰੇ ਤੋਂ
ਮੇਰੇ ਤੋਂ ਨਹੀਂ ਰਿਹਾ ਜਾਂਦਾ ਦੂਰ ਤੇਰੇ ਤੋਂ
ਤੇਰੇ ਤੋਂ ਮੈਂ ਗੱਲਾਂ ਦਿਲਾਂ ਦੀਆਂ ਸੁਣੂੰਗਾ
ਸੁਣੂੰਗਾ ਤਾਂ ਲੱਗਦਾ ਏ ਗੀਤ ਬਣੂੰਗਾ
ਬਣੂੰਗਾ ਮਾਹੌਲ ਤੇ ਕੰਟੈਂਟ ਬਣੂੰਗਾ
ਤੇਰਾ-ਮੇਰਾ ਬੱਦਲਾਂ 'ਚ ਟੈਂਟ ਬਣੂੰਗਾ
ਟੈਂਟ 'ਚ ਮੈਂ ਬਹਿ ਕੇ ਟੱਟੂ, ਤਿਲ ਗਿਨੂੰਗਾ
ਤੈਥੋਂ ਪਹਿਲਾਂ ਕਿੰਨੇ ਤੋੜੇ ਦਿਲ ਗਿਨੂੰਗਾ
ਦਿਲਾਂ ਦੀ ਤਾਂ ਬੋਹਤੀ ਗੱਲ ਕਰਦਾ ਨਹੀਂ ਵੈਸੇ
ਪਰ ਬੰਦਾ ਦਿਲਾਂ ਦਾ ਕਿੰਨਾ ਬਿੱਲ ਗਿਨੂੰਗਾ
ਗਿਣਕੇ ਦੱਸੂੰਗਾ ਕਿਉਂ ਨਹੀਂ ਵੱਸਦਾ ਬਸੇਰੇ 'ਤੇ
ਛੱਡਕੇ ਸਵੇਰੇ ਮੇਰੀ ਨਿਗਾਹ ਕਿਉਂ ਹਨੇਰੇ ਤੇ
ਹਨੇਰਿਆਂ 'ਚ ਬੈਠਾ ਕੀਹਦੇ ਖ਼ਾਬ ਦੇਖਦੈ?
ਖਾਬਾਂ ਵਿਚ ਕੀਹਦਾ ਚੇਹਰਾ ਦਿਖਦਾ ਬਨੇਰੇ 'ਤੇ?
ਚਸ਼ਮੇ ਲੱਗੇ ਨੇ ਤੇਰੇ ਗੋਲ-ਮੋਲ ਚੇਹਰੇ 'ਤੇ
ਚੇਹਰੇ ਤੋਂ ਤਾਂ ਲੱਗਦਾ ਏ ਮਰਦੀ ਏ ਮੇਰੇ 'ਤੇ
ਮੇਰੇ 'ਤੇ ਮਾਰਦੀ ਆ, ਡਰਦੀ ਏ ਕਿਉਂ?
ਕਿਉਂਕਿ ਮੇਰਾ ਦਿਲ ਵੀ ਤਾਂ ਫਿਦਾ ਹੀ ਏ ਤੇਰੇ 'ਤੇ
Written by: Kaka
instagramSharePathic_arrow_out􀆄 copy􀐅􀋲

Loading...