制作

出演艺人
The PropheC
The PropheC
声乐

歌词

ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪ੍ਰੋ ਕੇ ਰੱਖਿਆ
ਕਿੱਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
ਮੈਂ ਵੀ ਸੰਗਦਾ ਤੂੰ ਵੀ ਸੰਗਦੀ
ਕਿਵੇਂ ਬੁੱਲ੍ਹਾ ਤੋਂ ਕਹਾਵਾਂ?
ਜੋ ਮੈਂ ਚਾਹਵਾਂ ਤੂੰ ਵੀ ਮੰਗਦੀ
ਜਿੰਦ ਨਾ ਤੇਰੇ ਲਾਵਾਂ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
Hmmm
Hmmm
ਅੱਜ ਜਾਣ ਨਈਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਨੇ 'ਚ ਜੋ ਲੁੱਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਹਮਣੇ ਖਿੜਾ ਦੇਣੀ ਆ
ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਝ ਸ਼ਰਮਾਉਣਾ ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
Hmmm
ਜਿੱਥੇ ਤੇਰਾ ਰਾਹ ਓਹੀ ਮੇਰੀ ਥਾਂ
ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂ
ਸੁਪਨੇ ਵੀ ਤੂੰ ਮੇਰਾ ਦਿਲ ਵੀ ਤੇਰਾ
ਤੇਰੇ ਕਦਮਾਂ 'ਚ ਰੱਖਾਂ ਜਾਨ
ਮਰਜਾਣਾ ਦਿਲ ਬਸ ਵਿਚਰਿਆ ਨਾ
ਹਾਨਣੇ ਨੀ ਤੇਰੀ ਅੱਜ ਕਰਵਾਉਣੀ ਹਾਂ
ਤੂੰ ਵੀ ਅਰਮਾਨਾਂ ਨੂੰ ਲਕੋ ਕੇ ਰੱਖਿਆ
ਅੱਜ ਪਿਆਰ ਦਾ ਤੂੰ ਕਰ ਇਜ਼ਹਾਰ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ
ਕਿੰਨਾ ਚਿਰ ਤੈਨੂੰ ਦਿਲ 'ਚ
ਲੁੱਕਾ ਕੇ ਰੱਖਿਆ
ਲੁੱਕਾ ਕੇ ਰੱਖਿਆ
Written by: The Phrophe C, The PropheC
instagramSharePathic_arrow_out

Loading...