制作
出演艺人
Preet Harpal
表演者
作曲和作词
Jatinder Shah
作曲
歌词
ਅਜੇ ਤੇਰੇ ਸਾਰੇ ਸ਼ੌਂਕ ਪੂਗਾਏ ਨਹੀਂ ਜਾਣੇ
ਅਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ
ਅਜੇ ਤੇਰੇ ਸਾਰੇ ਸ਼ੌਂਕ ਪੂਗਾਏ ਨਹੀਂ ਜਾਣੇ
ਅਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ
ਉਂਝ ਦਿਲੋਂ ਤੈਨੂੰ ਕਰਦਾ ਹਾਂ ਪਿਆਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲਾ ਬਣਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ 'ਚ ਜੜਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆਂ ਘੁਮਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ
15 ਕਿਕਾਂ 'ਚ ਜਾ ਕੇ ਹੁੰਦਾ ਏ ਸਟਾਰਟ
ਮੇਰਾ ਵੇਸਪਾ ਵੀ ਹੋ ਗਿਆ ਪੁਰਾਣਾ
ਫੁੱਲਾਂ ਨਾਲ ਲੱਦ ਲੈ ਕੇ ਵੱਡੀ ਜਿਹੀ ਕਾਰ
ਮੇਰਾ ਸੁਪਨਾ ਵਿਆਹੁਣ ਤੈਨੂੰ ਜਾਣਾ
15 ਕਿਕਾਂ 'ਚ ਜਾ ਕੇ ਹੁੰਦਾ ਏ ਸਟਾਰਟ
ਮੇਰਾ ਵੇਸਪਾ ਵੀ ਹੋ ਗਿਆ ਪੁਰਾਣਾ
ਫੁੱਲਾਂ ਨਾਲ ਲੱਦ ਲੈ ਕੇ ਵੱਡੀ ਜਿਹੀ ਕਾਰ
ਮੇਰਾ ਸੁਪਨਾ ਵਿਆਹੁਣ ਤੈਨੂੰ ਜਾਣਾ
ਅਜੇ ਦਿੰਦਾ ਨਹੀਂ ਮੰਗਵੀ ਕੋਈ ਕਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲਾ ਬਣਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ 'ਚ ਜੜਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਪੂਰਾ ਵਰਲਡ ਘੁਮਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ
ਚਾਂਦੀ ਦੀਆਂ ਝਾਂਝਰਾਂ
ਤੇ ਦੁਨੀਆਂ ਹੈ ਪਾਉਂਦੀ
ਦਿਆਂਗਾ ਸੋਨੇ ਦੀਆਂ ਝਾਂਝਰਾਂ ਕਢਾ ਕੇ
ਤਾਜ ਮਹਲ ਦੀ ਕੀ ਦੱਸ ਗੱਲ ਕਰੇ ਬਿਲੋ
ਛੱਡੂ ਆਗਰਾ ਹੀ ਤੇਰੇ ਨਾਂਮ ਲਾ ਕੇ
ਚਾਂਦੀ ਦੀਆਂ ਝਾਂਝਰਾਂ
ਤੇ ਦੁਨੀਆਂ ਹੈ ਪਾਉਂਦੀ
ਦਿਆਂਗਾ ਸੋਨੇ ਦੀਆਂ ਝਾਂਝਰਾਂ ਕਢਾ ਕੇ
ਤਾਜ ਮਹਲ ਦੀ ਕੀ ਦੱਸ ਗੱਲ ਕਰੇ ਬਿਲੋ
ਛੱਡੂ ਆਗਰਾ ਹੀ ਤੇਰੇ ਨਾਂਮ ਲਾ ਕੇ
ਨਾਲੇ ਜੇਬ 'ਚ ਹੋਵੇ ਸਰਕਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲਾ ਬਣਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ 'ਚ ਜੜਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆਂ ਘੁਮਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ
ਇੱਕ ਦਿਨ ਤੈਨੂੰ ਆਈਫੋਨ ਵੀ ਲਿਆ ਦੂੰ
ਅਜੇ ਨੋਕੀਆ ਨਾ ਕਰ ਲੈ ਗੁਜ਼ਾਰੇ
ਲਗਨ ਦੇ ਪ੍ਰੀਤ ਦਾ ਜੁਗਾੜ ਇੱਕ ਵਾਰੀ
ਪੂਰੀ ਜ਼ਿੰਦਗੀ ਦੇ ਲਾਵਾਂਗੇ ਨਜ਼ਾਰੇ
ਇੱਕ ਦਿਨ ਤੈਨੂੰ ਆਈਫੋਨ ਵੀ ਲਿਆ ਦੂੰ
ਅਜੇ ਨੋਕੀਆ ਨਾ ਕਰ ਲੈ ਗੁਜ਼ਾਰੇ
ਲਗਨ ਦੇ ਪ੍ਰੀਤ ਦਾ ਜੁਗਾੜ ਇੱਕ ਵਾਰੀ
ਪੂਰੀ ਜ਼ਿੰਦਗੀ ਦੇ ਲਾਵਾਂਗੇ ਨਜ਼ਾਰੇ
ਅਜੇ ਸਿਰ ਉੱਤੇ ਕਰਜ਼ੇ ਦਾ ਭਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲਾ ਬਣਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ 'ਚ ਜੜਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ
ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆਂ ਘੁਮਾ ਦੂੰ
ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ
Written by: Jatinder Shah, Preet Harpal

