歌词

ਓਹ ਕਿੰਨੇ ਚੰਗੇ ਸਾਡੇ ਤੋਂ? ਸਾਡੀ ਥਾਂ ਜਿਹਨਾਂ ਨੂੰ ਖ਼ਾਸ ਕੀਤੈ ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ (ਓਹ ਕਿੰਨਾ ਕੂ ਖੁਸ਼ ਰੱਖਦੇ ਨੇ?) (ਸਾਨੂੰ ਜਿਹਨਾਂ ਲਈ ਉਦਾਸ ਕੀਤੈ) ਦੱਸ ਕਿੰਨੀ ਕਰਦੇ ਸਿਫ਼ਤ ਤੇਰੀ? ਕਿੰਨਾ ਰੱਖਦੇ ਨੇ ਓਹ ਖ਼ਿਆਲ ਤੇਰਾ? ਕਿੰਨਾ ਵਕ਼ਤ ਬਿਤਾਉਂਦੇ ਨਾਲ਼ ਤੇਰੇ? ਕਿ ਭੁੱਲ ਗਯਾ ਤੈਨੂੰ ਖ਼ਿਆਲ ਮੇਰਾ? ਕਯੋਂ ਜਾਨ ਲੈਣ ਲਈ ਸਾਡੀ ਤੂੰ ਜਾਨ ਹੋਰ ਨੂੰ ਆਖ਼ ਦਿੱਤੈ ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਤੇਰੀ ਮਰਜ਼ੀ ਕਿੰਨੀ ਚੱਲਦੀ ਐ? ਕਿੰਨੇ ਕੂ ਨਖ਼ਰੇ ਸਹਿੰਦੇ ਓਹ? ਤੇਰੇ ਜ਼ਿੱਦੀ ਜਹੇ ਸਬਾਹ ਬਾਰੇ ਕੁਝ ਕਹਿੰਦੇ ਜਾਂ ਨਹੀਂ ਕਹਿੰਦੇ ਓਹ? ਤੇਰੇ ਭਲੇ ਲਈ ਲਾਉਣ ਪਾਬੰਦੀਆਂ ਯਾਂ? ਬਿਲਕੁੱਲ ਹੀ ਆਜ਼ਾਦ ਕੀਤੈ? ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਭਰ-ਭਰਕੇ ਵਰਕੇ ਨਿੱਤ ਹੀ ਮੈਂ ਦਿਲ ਖ਼ਾਲੀ ਕਰਨਾ ਸਿੱਖ ਲਿਆ ਐ ਤੈਨੂੰ ਪੜ੍ਹਨ-ਸੁਣਨ ਲਈ ਵੇਹਲ ਨਹੀਂ ਮੈਂ ਤਾਂ ਬੜਾ ਕੁੱਝ ਲਿਖ ਲਿਆ ਐ ਤੇਰੇ ਵੱਲੋਂ ਕਰੀ ਬੇਕਦਰੀ ਨੇ ਮੇਰੀ ਕਲਮ ਨੂੰ ਹੋਰ ਤਰਾਸ਼ ਦਿੱਤੈ ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ (ਸ਼... ਜਸ਼ਨ) (ਓਹ ਕਿੰਨਾ ਕੂ ਖੁਸ਼ ਰੱਖਦੇ ਨੇ?) (ਸਾਨੂੰ ਜਿਹਨਾਂ ਲਈ ਉਦਾਸ ਕੀਤੈ) ਓਹਨਾਂ ਦੀ ਕਿੰਨੀ ਇੱਜ਼ਤ ਐ? ਕਿਤੇ ਮੇਰੇ ਜਹੇ ਬਦਨਾਂਮ ਤਾਂ ਨ੍ਹੀ? ਓਹਨਾਂ ਦੇ ਨਾਮ ਦੀ ਥਾਂ ਮੇਰਾ ਤੇਰੇ ਮੂੰਹੋਂ ਨਿਕਲਿਆ ਨਾਂਮ ਤਾਂ ਨ੍ਹੀ? ਕੋਈ ਮੁਲਾਕ਼ਾਤ ਤਾਂ ਯਾਦ ਹੋਊ? ਯਾਂ ਦਿਲ ਚੋਂ ਕਰ ਸਭ ਸਾਫ਼ ਦਿੱਤੈ? ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਲੱਖ ਵਾਰ ਦੁਆ ਲੱਖ ਥਾਂ ਕੀਤੀ ਤਾਂ ਵੀ ਸਭ ਅਸੀਂ ਗਵਾ ਲਿਆ ਐ ਸਾਨੂੰ ਮੰਗ ਕੇ ਵੀ ਨਾ ਮਿਲੇ ਤੁਸੀਂ ਕੋਈ ਬਿਨ ਮੰਗੇ ਹੀ ਪਾ ਗਯਾ ਐ ਨਾ ਤੂੰ ਹੀ ਸਾਡਾ ਮੁੱਲ ਪਾਯਾ ਨਾ ਰੱਬ ਨੇ ਹੀ ਇਨਸਾਫ਼ ਕੀਤੈ ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਮੇਰੇ ਵਾਂਗ ਮਨਾਉਣ ਓਹ ਰੁੱਸਣ ਤੇ ਯਾਂ ਤੇਰੇ ਵਾਂਗ ਮਨਾਉਂਦੇ ਨਹੀਂ? ਤੈਨੂੰ ਖੋਣ ਤੋਂ ਡਰਨ ਓਹ ਵਾਂਗ ਮੇਰੇ ਯਾਂ ਗੱਲ ਇਹ ਦਿਲ ਤੇ ਲਾਉਂਦੇ ਨਹੀਂ? ਦੱਸ ਕੋਲ ਰਹਿਕੇ ਕੀ ਹੋਇਆ ਨਾ ਜੋ ਦੂਰ ਜਾਣ ਤੋਂ ਬਾਅਦ ਕੀਤੈ? ਓਹ ਕਿੰਨਾ ਕੂ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ ਓਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਹਨਾਂ ਲਈ ਉਦਾਸ ਕੀਤੈ "ਜੈਪੀ" ਦੀ ਜ਼ਿੰਦਗੀ, ਜ਼ਿੰਦਗੀ ਨਹੀਂ ਹੁਣ ਲੱਗਣ ਲੱਗੀ ਏ ਮੌਤ ਜਹੀ ਇਸ ਗੱਲ ਦਾ ਹੀ ਅਫ਼ਸੋਸ ਰਹੂ ਕਿ ਤੈਨੂੰ ਕੋਈ ਅਫ਼ਸੋਸ ਨਹੀਂ ਤੇਰਾ ਪਿੰਡ ਬਦੇਸ਼ੇ ਪੈਰ ਪਯੂ ਤੂੰ ਮਾਰ ਅਧੂਰਾ ਖ਼ਾਬ ਦਿੱਤੈ
Writer(s): Jashan Grewal Lyrics powered by www.musixmatch.com
instagramSharePathic_arrow_out