音乐视频

音乐视频

制作

出演艺人
Satinder Sartaaj
Satinder Sartaaj
声乐
Jatinder Shah
Jatinder Shah
表演者
作曲和作词
Satinder Sartaaj
Satinder Sartaaj
词曲作者
Jatinder Shah
Jatinder Shah
作曲
制作和工程
Jatinder Shah
Jatinder Shah
制作人
Sameer Charegoankar
Sameer Charegoankar
混音工程师

歌词

ਦਾਲ ਦਿਲਾਂ ਦੇ ਦਰਦੀਆਂ ਦੇਖ ਲੈ ਵੇ
ਦੂਣੇ ਦੁੱਖਾਂ ਨਾ' ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਲ ਵਾਲੇ
ਉਹੀ ਹਿਜਰ ਦੇ ਲਾਂਭੂ ਮਘਾਉਣ ਲੱਗੇ
ਹੋ, ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਛੋਟੀ ਚਾੜ ਕੇ ਪਾਣੀਆਂ ਉਡਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫਜ਼ਬੰਦੀ
ਆਹ "Satinder Sartaj" ਵੀ ਗਾਉਣ ਲੱਗੇ
ਦਿਲਾਂ ਦੀ ਬਾਜ਼ੀ ਜਿੱਤਕੇ, ਕਬੂਲੀ ਅਸੀਂ ਹਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਹਜ਼ਾਰਾਂ ਵਿੱਚੋਂ ਪੁੱਗਿਆਂ, ਨਹੀਂ ਵਾਦਾ ਇੱਕੋ ਵਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਦਿਲਾਂ ਦੀ ਬਾਜ਼ੀ ਜਿੱਤਕੇ ਕਬੂਲੀ ਅਸੀਂ ਹਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਸੁਣਾਈਏ ਕਿੱਦਾਂ? ਦਿਖਾਈਏ ਕਿੱਦਾਂ?
ਸੱਚੀ ਜੇ ਸੁਣੇਗਾ, ਤਾਹੀਂ ਦੱਸੀਏ
ਪਤਾ ਨਾ ਲੱਗੇ, ਰੱਤਾ ਨਾ ਲੱਗੇ
ਗ਼ਮਗੀਨ ਹੋਈਏ ਜਾਂ ਫੇ' ਹੱਸੀਏ
ਮੁਹੱਬਤਾਂ ਦੀ ਅਸਲੋਂ ਲਈ ਨਾ ਕਦੀ ਸਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾ, ਕਦੀ ਕਰਦੇ ਦਿਲਾਂ ਦਾ ਹੌਲਾ ਭਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਸਿਦਕਾਂ ਤੇ ਛਿੱਟੇ ਦਿਤੇ ਰੀਜਾ ਦੇ ਜਮੀਨ ਤੇ
ਖਵਾਇਸ਼ ਹਸੀਨ ਤੇ
ਪਤਾ ਨਹੀਂ ਸੀ ਇਂਝ ਸੋਖੇ, ਪੈਣ ਗਏ ਯਕੀਨ ਤੇ
ਦਿੱਲ ਮਸਕੀਨ ਤੇ
ਤੂੰ ਮਹਿਲਾ ਵਿੱਚੋ, ਓ ਖੇਲਾ ਵਿੱਚੋ
ਤੱਕਦੀ ਪਈ'ਆ ਸਾਨੂ ਸ਼ਾਮ ਵੇ
ਲਿਖਾਇਆ ਅਸੀਂ, ਛਪਾਇਆ ਅਸੀਂ
ਰੂਹਾਂ ਦੇ ਉਤੇ ਤਾ, ਤੇਰਾ ਨਾਮ ਵੇ
ਪੁਜੇ ਨਾ ਕੀਤੇ ਤੱਕਲੇ, ਖੜੇ'ਆ ਵਿਚਕਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਓ, ਤੇਰੇ ਅਗੇ ਸਾਰਾ ਕੁਜ ਦਿਤਾ ਮੈ ਖ਼ਿਲਾਰ
ਓ, ਤੇਰੀਆਂ ਤੇ ਗੱਲਾਂ ਈ ਨੇ
ਤੇਰੇ ਬਾਰੇ ਸਾਨੂੰ ਪਤਾ ਲੱਗਿਆ ਜਹਾਨ ਤੋਂ, ਕੀਤੇ ਅਹਿਸਾਨ ਤੋਂ
ਚੰਗਾ ਹੁੰਦਾ ਦੱਸ ਦਿੰਦਾ ਆਪੇ ਹੀ ਜ਼ੁਬਾਨ ਤੋਂ, ਵਿੱਸਰੇ ਈਮਾਨ ਤੋਂ
ਨਾ ਸੋਚਿਆ ਸੀ, ਨਾ ਲੋਚਿਆ ਸੀ
ਐਦਾਂ ਦੇ ਵੀ ਆਉਣਗੇ ਹਾਲਾਤ ਵੇ
ਬਹਾਰਾਂ ਕੋਲ਼ੋਂ, ਪਿਆਰਾਂ ਕੋਲ਼ੋਂ
ਖਾਵਾਂਗੇ ਏਦਾਂ ਵੀ ਕਦੀ ਮੌਤ ਵੇ
ਪਤਾ ਏ ਸਾਨੂੰ ਕਰਦਾ ਏ ਉਹਦਾ ਹੀ ਖ਼ੁਮਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾ ਕਦੀ ਕੀਤਾ ਹੀ ਨਹੀਂ ਰੂਹਾਂ ਤੋਂ ਪਿਆਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਇੱਕੋ ਹੀ ਸਵਾਲ ਸਾਡਾ ਸਾਰੀ ਕਾਇਨਾਤ ਨੂੰ, ਇਸ਼ਕੇ ਦੀ ਜ਼ਾਤ ਨੂੰ
ਅੰਬਰ 'ਤੇ ਧਰਤੀ ਦੀ ਸੁੱਚੀ ਮੁਲਾਕਾਤ ਨੂੰ, ਦਿਨ ਨੂੰ ਤੇ ਰਾਤ ਨੂੰ
ਕੀਤੇ ਨੀ ਜਾਂਦਾ, ਬਹਿ ਜਾ ਨੀ ਖਾਂਦਾ
ਵਕਤਾਂ ਦਾ ਪਹੀਆਂ ਘੁੰਮੀ ਜਾਣਦੇ
ਹੋ, ਸੁਣੀ ਚੱਲ, ਦਿਲਾਂ ਦੀ ਗੱਲ
ਦੱਸਦੇ ਜਾਂ ਗਾ ਲੈ ਕਿੱਥੋਂ ਕਾਣ 'ਤੇ
ਪੁੱਛਾਂਗੇ "Sartaj" ਨੂੰ ਕਿੱਦਾਂ ਦੇ ਨੇ ਆਸਾਰ?
ਓ, ਤੇਰੀਆਂ ਤਾਂ ਗੱਲਾਂ ਈ ਨੇ
ਤੇ ਸੁਣ! ਪਿੱਛੇ ਵੱਜਦੀ ਸੁਰੀਲੀ ਜਿਹੀ ਸਿਤਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਦਾਲ ਦਿਲਾਂ ਦੇ ਦਰਦੀਆਂ ਦੇਖ ਲੈ ਵੇ
ਦੂਣੇ ਦੁੱਖਾਂ ਨਾ' ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਲ ਵਾਲੇ
ਉਹੀ ਹਿਜਰ ਦੇ ਲਾਂਭੂ ਮਘਾਉਣ ਲੱਗੇ
ਹੋ, ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਛੋਟੀ ਚਾੜ ਕੇ ਪਾਣੀਆਂ ਉਡਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫਜ਼ਬੰਦੀ
ਆਹ "Satinder Sartaj" ਵੀ ਗਾਉਣ ਲੱਗੇ
Written by: Jatinder Shah, Satinder Sartaaj
instagramSharePathic_arrow_out

Loading...