制作
出演艺人
Mani Longia
表演者
家蓁
表演者
作曲和作词
Mani Longia
词曲作者
歌词
Kelly
ਕੀ ਲੈਣਾ ਐਵੇਂ ਰੁੱਸ ਕੇ? ਬਹਿ ਕੱਠਿਆਂ ਚਿੱਤ ਪਰਚਾਈਏ
ਹੱਸ-ਹੱਸ ਕੇ ਵਕਤ ਬਿਤਾਈਏ, ਨੀ ਕੋਈ ਗੀਤ ਪਿਆਰ ਦਾ ਗਾਈਏ
ਆ, ਹੱਥ ਫੜ ਕੇ ਤੁਰੀਏ, ਤੁਰੀਏ ਨੀ ਫ਼ਿਕਰਾਂ ਛੱਡ ਸੰਸਾਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ, ਨੀ ਪਾਈਏ ਬਾਤਾਂ ਪਿਆਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ ਨੀ, ਪਾਈਏ ਬਾਤਾਂ ਪਿਆਰ ਦੀਆਂ
ਮੈਂ ਹੋਵਾਂ ਤੇ ਤੂੰ ਹੋਵੇ, ਕੋਈ ਹੋਰ ਤੀਜਾ ਨਾ ਹੋਵੇ
Feeling ਵਿੱਚ ਮੇਰਾ ਹੱਥ, ਜਾਨੇ, ਤੇਰੇ ਵਾਲ਼ਾਂ ਹਾਂ ਛੋਵੇ
ਮੇਰੀ ਬਾਂਹ 'ਤੇ ਸਿਰ ਰੱਖ ਸੌ ਜਾ ਤੂੰ, ਮੇਰੇ ਪਿਆਰ ਦੇ ਵਿੱਚ ਆ ਖੋ ਜਾ ਤੂੰ
ਆ, ਇੱਕ-ਦੂਜੇ ਨੂੰ ਚਾਹ ਲਈਏ, ਨੀ ਪੱਕੀਆਂ ਸੌਂਹਾਂ ਪਾ ਲਈਏ
ਨਾ ਦੂਰੀ ਰੱਖੀਏ, ਰੱਖੀਏ ਨਾ, ਦੂਰੀਆਂ ਹੁੰਦੀਆਂ ਮਾਰਦੀਆਂ
ਚੱਲ ਬਾਤਾਂ ਪਾਈਏ, ਪਾਈਏ, ਨੀ ਪਾਈਏ ਬਾਤਾਂ ਪਿਆਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ, ਨੀ ਪਾਈਏ ਬਾਤਾਂ ਪਿਆਰ ਦੀਆਂ
ਕਿਸੇ ਨਦੀ ਕਿਨਾਰੇ ਬੈਠੇ ਹੋਈਏ, ਆਉਣ ਹਵਾਵਾਂ ਸਰਦ, ਬਿੱਲੋ
ਸੁਣਿਆ ਸੀ, ਅੱਜ ਵੇਖ ਲਿਆ ਇਸ਼ਕੇ ਦਾ ਮਿੱਠਾ ਦਰਦ, ਬਿੱਲੋ
ਚੱਲ ਅੱਖ ਦੀ ਰਮਜ਼ ਪਛਾਣੀਏ ਨੀ, ਇੱਕ-ਦੂਜੇ ਨੂੰ ਜਾਣੀਏ ਨੀ
ਹੋਰ ਸਾਰਾ ਕੁਝ ਭੁੱਲ ਜਾਈਏ, ਬਸ ਜ਼ਿੰਦਗੀ ਦੇ ਰੰਗ ਮਾਣੀਏ ਨੀ
ਬਸ ਮੇਰੀਆਂ ਸੋਚਾਂ, ਸੋਚਾਂ ਨੀ ਤੇਰੇ 'ਤੇ ਆ ਹਾਰਦੀਆਂ
ਚੱਲ ਬਾਤਾਂ ਪਾਈਏ, ਪਾਈਏ ਨੀ, ਪਾਈਏ ਬਾਤਾਂ ਪਿਆਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ ਨੀ, ਪਾਈਏ ਬਾਤਾਂ ਪਿਆਰ ਦੀਆਂ
ਚਾਰ ਦਿਨਾਂ ਦੀ ਜ਼ਿੰਦਗੀ, ਚੱਲ ਛੱਡ ਦਈਏ ਰੋਣੇ-ਧੋਣੇ
ਜਿਹੜੇ ਪਲ ਅੱਜ ਮਾਣ ਲਏ, ਕੱਲ੍ਹ ਹੋਣੇ ਯਾ ਨਾ ਹੋਣੇ
ਚੱਲ ਚਾਹ ਨੀ ਪੂਰੇ ਕਰੀਏ, "ਲੋਕੀ ਕਹਿਣਗੇ ਕੀ?" ਸਭ ਭੁੱਲ ਕੇ
ਸਾਹਾਂ ਵਿੱਚ ਸਾਹ ਹੋਵੇ, ਆ ਜੀ ਲਈਏ ਆਪਾਂ ਖੁੱਲ੍ਹ ਕੇ
ਲੰਘ ਜਾਣ ਇਹ ਰੁੱਤਾਂ, ਯਾਰ ਦੀਆਂ ਬਾਂਹਾਂ ਵਿੱਚ ਬਹਾਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ, ਨੀ ਪਾਈਏ ਬਾਤਾਂ ਪਿਆਰ ਦੀਆਂ
ਚੱਲ ਬਾਤਾਂ ਪਾਈਏ, ਪਾਈਏ, ਨੀ ਪਾਈਏ ਬਾਤਾਂ ਪਿਆਰ ਦੀਆਂ
Written by: Mani Longia