制作
出演艺人
Davinder Davy
伴唱
作曲和作词
Davinder Singh
词曲作者
制作和工程
Davinder Davy
制作人
歌词
ਸੱਚੀਂ ਤੇਰੇ ਬਿਨਾ ਸਾਹਾਂ ਵਾਲੀ ਲੜੀ ਟੁੱਟਜੂ ਨੀ
ਯਾਰੀ ਤੋੜ ਕੇ ਨਾ ਜਾਂਈ ਮੁੰਡਾ ਥਾਂ ਤੇ ਮੁੱਕਜੂ ਨੀ
ਤੇਰੇ ਪਿਆਰ ਅੱਗੇ ਮੇਰਾ ਕੁੜੇ ਗੁੱਸਾ ਝੁਕਜੂ
ਸੁਣ ਟਾਹਣੀਏ ਨੀ ਤੇਰੇ ਬਿਨਾ ਪੱਤਾ ਸੁੱਕਜੂ
ਸਾਡੇ ਕਰਮਾਂ ਚ ਪਹਿਲਾਂ ਹੀ ਉਜਾੜੇ ਬੜੇ ਨੇ
ਸਾਡੇ ਮਾੜਿਆਂ ਤੇ ਪਹਿਲਾਂ ਹੀ ਦਿਨ ਮਾੜੇ ਬੜੇ ਨੇ
ਸਾਡੇ ਹਿੱਸੇ ਆਏ ਸੱਚੀਂ ਹੌਕੇ ਹਾੜੇ ਬੜੇ ਨੇ
ਅਸੀਂ ਦਿਲੀਂ ਜ਼ਜ਼ਬਾਤ ਸੱਚੀਂ ਮਾਰੇ ਬੜੇ ਨੇ
ਤੇ ਨਾਲੇ ਖ਼ੱਜਲ ਖ਼ੁਆਰ ਹੋਏ ਸੋਹਣੀਏ ਨੀ ਦਿਲਾਂ ਦੇ ਸੀ ਰਾਹ ਲੱਭਦੇ
ਰਾਹ ਲੱਭਦੇ
ਸਾਡੇ ਸ਼ਹਿਰ ਵਿੱਚ
ਆਸ਼ਕਾਂ ਨੂੰ ਸੂਲੀ ਟੰਗਦੇ ਤੇ ਅਸੀਂ
ਤਾਂਵੀ ਤੇਰੇ
ਇਸ਼ਕੇ ਚੋਂ ਸਾਹ ਲੱਭਦੇ
ਸਾਡੇ ਸ਼ਹਿਰ ਵਿੱਚ
ਆਸ਼ਕਾਂ ਨੂੰ ਸੂਲੀ ਟੰਗਦੇ ਤੇ ਅਸੀਂ
ਤਾਂਵੀ ਤੇਰੇ
ਇਸ਼ਕੇ ਚੋਂ ਸਾਹ ਲੱਭਦੇ
ਅੰਤਾਂ ਦਾ ਪਿਆਰ
ਕਰਦਾ ਰਕਾਨੇ ਤੈਨੂੰ
ਸਾਡੇ ਵੇਹੜੇ
ਖੁਸ਼ੀਆਂ ਦੀ
ਪੰਡ ਲਾਹਜਾ ਨੀ
ਜਾਂ ਤਾਂ ਸਾਨੂੰ ਬਾਹਾਂ ਵਿੱਚ
ਭਰ ਸੋਹਣੀਏ ਨੀ ਜਾਂ ਫੇ
ਬੇਵਫਾਈ ਕਰ ਸਾਡੀ
ਡੰਡ ਲਾਹਜਾ ਨੀ
ਬਾਚ ਜੋੜਿਆਂ ਨਾ ਜੁੜਾਂ ਐਦਾਂ ਜਾਈਂ ਤੋੜ ਕੇ ਨੀ
ਵਜਾ ਦੱਸੀਂ ਨਾ ਤੇ ਚਲੇ ਜਾਂਈ ਮੁੱਖ ਮੋੜ ਕੇ ਨੀ
ਤੈਨੂੰ ਰਹਿਜੀਏ ਨੀ ਉਮਰਾਂ ਦੇ ਤਾਂਈ ਲੋੜ ਦੇ
ਮੌਤ ਜਿੰਦਗੀ ਹੋ ਜਾਊ ਜੇ ਤੂੰ ਗਲਾ ਘੋਟ ਦੇਂ
ਸਾਨੂੰ ਜ਼ਹਿਰਾਂ ਵਿੱਚੋਂ ਸ਼ਹਿਦ ਦੇ ਸਵਾਦ ਦੱਸਜਾ
ਕਿੱਦਾ ਸੱਜਣਾਂ ਲਈ ਹੋਣਾ ਬਰਬਾਦ ਦੱਸਜਾ
ਕਿੱਦਾਂ ਝੂਠੇ ਜੇ ਵਖਾਈਦੇ ਆ ਖਾਬ ਦੱਸਜਾ
ਨੀ ਜਿਹੜੀ ਯਾਰ ਨੂੰ ਭੁਲਾਦੇ ਉਹ ਸ਼ਰਾਬ ਦੱਸਜਾ
ਨੀ ਤੇਰੇ ਨਾਲ ਨਾਂ ਸਈਂ
ਤੇਰੇ ਹੱਥੋਂ ਸੋਹਣੀਏ ਨੀ
ਮੌਤ ਨਾ ਵਿਆਹ ਲੱਭਦੇ
ਵਿਆਹ ਲੱਭਦੇ
ਸਾਡੇ ਸ਼ਹਿਰ ਵਿੱਚ
ਆਸ਼ਕਾਂ ਨੂੰ ਸੂਲੀ ਟੰਗਦੇ ਤੇ ਅਸੀਂ
ਤਾਂਵੀ ਤੇਰੇ
ਇਸ਼ਕੇ ਚੋਂ ਸਾਹ ਲੱਭਦੇ
ਸਾਡੇ ਸ਼ਹਿਰ ਵਿੱਚ
ਆਸ਼ਕਾਂ ਨੂੰ ਸੂਲੀ ਟੰਗਦੇ
ਅਸੀਂ ਤਾਂਵੀ ਤੇਰੇ
ਇਸ਼ਕੇ ਚੋਂ ਸਾਹ ਲੱਭਦੇ
Written by: Davinder Singh