歌词
ਜਿਹਨਾਂ ਦਿਲੋਂ ਲਾਈਆਂ ਹੁੰਦੀਆਂ
ਓ ਲੱਗਿਆਂ ਦੀ ਜਾਣਦੇ
ਅੱਖਾਂ ਰੋ ਰੋ ਸੁਜਾਈਆਂ ਜਿਹਨਾਂ
ਓ ਟੁੱਟਿਆਂ ਦੀ ਜਾਣਦੇ
ਹੋ ਬਿਨਾ ਦੱਸੇ ਜਿਹੜੇ ਦਿਲ ਦੀਆਂ ਭੁੱਜ ਲੈਂਦੇ ਨੇ
ਪਿਆਰ ਦੇ ਮਰੀਜ਼ ਓਹਨੂੰ ਸਾਈਂ ਸਾਈਂ ਕਹਿੰਦੇ ਨੇ
ਮੇਰੇ ਦਿਲ ਵਿਚ ਸਾਈਂ ਵੱਸਦਾ
ਮੇਰੇ ਦਿਲ ਵਿਚ ਸਾਈਂ ਵੱਸਦਾ
ਏ ਦੁਨੀਆ ਕਮਲੀ ਕੀ ਜਾਣੇ
ਮੈਂ ਇਸ਼ਕ਼ ਕਿਤਾਬਾਂ ਪੜ੍ਹ ਗਈ
ਓਹਦੇ ਨਾਮ ਦੀ ਮਸਤੀ ਚੜ੍ਹ ਗਈ
ਤੇਰੇ ਸੁਖ ਦੁਖ ਸਾਰੇ ਮੇਰੇ
ਜਿੰਦ ਓਹਦੇ ਨਾਵੇਂ ਕਰ ਗਈ
ਓਹਦੇ ਨਾਲ ਲਾਈ ਆ
ਓ ਸੱਚਾ ਮੇਰਾ ਸਾਈਂ ਆ
ਮੇਰੇ ਰੋਮ ਰੋਮ ਵਿਚ ਰਚਦਾ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਓਹਦੀ ਮਿਲ ਗਈ ਝਲਕ ਦੀਦਾਰ ਦੀ
ਮੈਂ ਰੋਗੀ ਮੈਂ ਰੋਗੀ
ਓਹਦੇ ਪਿਆਰ ਦੀ
ਮੇਰਾ ਜੋ ਵੀ ਓ ਸਭ ਕੁਝ, ਓਥੋਂ ਵਾਰਦੀ
ਮੈਂ ਹੋ ਗਈ ਮੈਂ ਹੋ ਗਈ
ਸੋਹਣੇ ਯਾਰ ਦੀ
ਦੋ ਤੋਂ ਹੋ ਗਏ ਇਕ ਸਜਣਾ
ਨਾ ਰਿਹਾ ਕੋਈ ਫਿਕਰ ਸਜਣਾ
ਹੁਣ ਕੋਈ ਨਹੀਂ ਖੋ ਸਕਦਾ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਗਲ ਪਾ ਕੇ ਪਾਗਲ ਹੋਈ ਆਂ
ਓਹਦੇ ਲਈ ਜੋਗੀ ਮੋਈ ਆਂ
ਹੁਣ ਚਿੜੀਆਂ ਇਸ਼ਕ਼ ਤਰੰਗਾਂ
ਸਭ ਪੂਰੀਆਂ ਹੋਈਆਂ ਮੰਗਾਂ
ਓਹਦੇ ਪਿਆਰ ਦੀ ਹੋਵੇ ਨਾ ਹੱਦ ਕਦੇ
ਨਿਜਾਮਪੁਰੀ ਜਾਵੇ ਨਾ ਛੱਡ ਕਦੇ
ਕਲੇ ਨਾ ਜਾਗਾਂ ਨਾ ਸੋਵਾਂ
ਬਸ ਮੈਂ ਜੋਗੀ ਦੀ ਹੋਵਾਂ
ਓਹਨੂੰ ਪਾ ਕੇ ਮੈਂ ਵਿਚ ਮੈਂ ਨਾ ਰਹੀ
ਸੱਚੀ ਗੱਲ ਮੈਂ ਸਜਣਾ ਕਹੀ
ਚਿੱਤ ਓਹਦੇ ਬਿਨਾ ਨਾ ਲੱਗਦਾ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
ਸਾਈਂ ਸਾਈਂ ਸਾਈਂ ਸਾਈਂ
Written by: Gurmeet Singh, Kala Nizampuri, Kulvider Singh Hundal