積分

演出藝人
Shivjot
Shivjot
演出者
詞曲
Shivjot Singh Dandiwal
Shivjot Singh Dandiwal
詞曲創作
Vicky Chopra
Vicky Chopra
編曲

歌詞

ਹੋ, ਗੋਰੀਆਂ ਗੱਲ੍ਹਾਂ 'ਚ ਪੈਂਦੇ ਟੋਏ, ਬੱਲੀਏ
ਮੁੰਡੇ ਤੇਰੇ ਉੱਤੇ senti ਹੋਏ, ਬੱਲੀਏ
ਪੱਚੀਆਂ ਪਿੰਡਾਂ 'ਚ ਸਾਡੀ ਤੂਤੀ ਬੋਲਦੀ
ਨੀ ਕਿਵੇਂ ਕੋਈ ਕਰ ਜਾਊਗਾ ਓਏ, ਬੱਲੀਏ?
ਪਟਿਆਲ਼ਾ ਸਲਵਾਰ ਬਣ ਵੱਜੇ ਤਲਵਾਰ
Fan ਹੋਇਆ ਫ਼ਿਰਾ ਮੁਟਿਆਰ ਦਾ
ਵੇ ਪੰਜਵਾ ਏ ਗੇੜਾ Thar ਦਾ
ਬੂਹੇ 'ਚ brake ਮਾਰਦਾ
ਸਾਰਿਆਂ ਨੂੰ ਰੱਟਿਆ ਪਿਆ
ਵੇ ਛੋਟਾ number ਜੋ ਤੇਰੀ car ਦਾ
ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ
ਲੱਗੀਆਂ ਦੇ ਮੁੱਲ ਤਾਰਦਾ
ਇਹ ਗਲ਼ੀ ਸਰਕਾਰੀ, ਬੱਲੀਏ
ਗੇੜਾ ਰੋਕੂ ਕਿਹੜਾ ਕਾਲ਼ੀ car ਦਾ?
ਓ, horn ਵਜਾਇਆ ਨਾ ਕਰੋ
ਐਨਾ ਵੀ ਸਤਾਇਆ ਨਾ ਕਰੋ
ਗਾਣੇ ਸਾਨੂੰ Shivjot ਦੇ, ਛੱਤ ਖੋਲ੍ਹ ਕੇ
ਸੁਣਾਇਆ ਨਾ ਕਰੋ (The Boss)
ਓ, ਤੇਰਾ ਤੱਕਣਾ ਬੰਦੂਕ ਵਾਂਗੂ ਵੱਜਦਾ
ਤੈਨੂੰ ਦੇਖ-ਦੇਖ ਦਿਲ ਨਹੀਓਂ ਰੱਜਦਾ
ਵੇ ਤੇਰਾ ਸੋਹਣਿਆ, style ਪੁਣਾ ਮੁੱਕੇ ਨਾ
ਕੋਈ ਕਰਲਿਆ ਕਰ ਕੰਮ ਚੱਜ ਦਾ
ਹੋ, ਤੇਰੀ ਜੁੰਮੇਵਾਰੀ ਲੈ ਲਈ
ਚੱਲਣੀ ਨਈਂ ਅਣਗਹਿਲੀ
ਤਾਂਹੀਓਂ ਅੱਤ ਕਰਵਾਈ ਹੋਈ ਐ
ਹੋ, ਵੱਡਾ ਬਣਦਾ ਏ ਵੈਲੀ
Gym ਜਾਵੇ ਵੇ ਤੂੰ daily
ਡੌਲ਼ੇ gun ਖੁਣਵਾਈ ਹੋਈ ਆ
ਹੋ, ਪੈਂਦੈ ਨਿੱਤ ਨਵਾਂ ਜੱਭ
ਸੁੰਨਾ ਰੱਖੀਦਾ ਨਈਂ ਡੱਬ
ਨਾਲ਼ੇ ਤੇਰੇ ਬਿਨਾਂ ਵੀ ਨਈਂ ਸਾਰਦਾ
ਵੇ ਪੰਜਵਾ ਏ ਗੇੜਾ Thar ਦਾ
ਬੂਹੇ 'ਚ brake ਮਾਰਦਾ
ਸਾਰਿਆਂ ਨੂੰ ਰੱਟਿਆ ਪਿਆ
ਵੇ ਛੋਟਾ number ਜੋ ਤੇਰੀ car ਦਾ
ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ
ਲੱਗੀਆਂ ਦੇ ਮੁੱਲ ਤਾਰਦਾ
ਇਹ ਗਲ਼ੀ ਸਰਕਾਰੀ, ਬੱਲੀਏ
ਗੇੜਾ ਰੋਕੂ ਕਿਹੜਾ ਕਾਲ਼ੀ car ਦਾ?
ਹਾਂ, ਮੁੰਦਰੀ ਬਣਾਈ ਫ਼ਿਰਦਾ
ਵੇ ਘਰ ਦੇ ਮਨਾਈ ਫ਼ਿਰਦਾ
ਓਏ, ਆਉਣ ਵਾਲ਼ੇ ਮੈਨੂੰ ਜੱਟਾ ਤੂੰ
ਵੇ ਸਾਰੇ ਗੀਤ ਵੀ ਸੁਣਾਈ ਫ਼ਿਰਦਾ
ਹੋ, ੬੦ ਕਿੱਲਿਆਂ ਦਾ ਟੱਕ, ਗੋਰੀਏ
ਤੇਰਾ ਛੱਲੇ ਜਿੰਨਾ ਲੱਕ, ਗੋਰੀਏ
ਨੀ ਦੱਸ ਕੀ gift ਚਾਹੀਦਾ?
ਜੋੜੀ ਝਾਂਜਰਾਂ ਦੀ ਚੱਕ, ਗੋਰੀਏ
ਹਾਏ, ਵੇ ਐਨੀ ਸੋਹਣੀ ਕੁੜੀ ਜੱਟਾ ਪੱਟ ਲਈ
ਤਾਂਹੀਓਂ ਫ਼ਿਰਦੈ ਬੁਲਾਉਂਦਾ ਵੇ ਤੂੰ ਬੱਕਰੇ
ਹੋ, ਤੈਨੂੰ ਲਗਦਾ ਸੀ ਤੂੰ ਹੀ ਕੱਲੀ ਸੋਹਣੀ ਐ
ਅਸੀਂ ਬਣ ਕੇ ਸ਼ਰੀਕ ਤੈਨੂੰ ਟੱਕਰੇ
ਵੇ ਮਸਲਾ ਏ ਗੂੜ੍ਹੇ ਪਿਆਰ ਦੇ
ਤੂੰ ਵੇਖ ਜੇਰਾ ਮੁਟਿਆਰ ਦਾ
ਓ, ਤੇਰਾ ਯਾਰ ਵੈਲੀ touch ਰੱਖਦਾ
ਤੇ ਤੂੰ ਰੱਖਦੀ ਖਿਆਲ ਯਾਰ ਦਾ
ਵੇ ਪੰਜਵਾ ਏ ਗੇੜਾ Thar ਦਾ
ਬੂਹੇ 'ਚ brake ਮਾਰਦਾ
ਸਾਰਿਆਂ ਨੂੰ ਰੱਟਿਆ ਪਿਆ
ਵੇ ਛੋਟਾ number ਜੋ ਤੇਰੀ car ਦਾ
Look ਤੇਰੀ ਜ਼ਹਿਰ, ਗੋਰੀਏ (ਅੱਛਾ?)
ਕਰੀ ਜਾਵੇ ਕਹਿਰ, ਗੋਰੀਏ (ਸੌਂਹ ਖਾ)
ਤੂੰ ਇੱਕੀਆਂ ਸਾਲਾਂ ਦੀ ਹੋਈ ਐ (ਫ਼ਿਰ?)
੩੧ ਕੱਢਣੇ ਆਂ fire, ਗੋਰੀਏ (ਨਾ, ਬਾਬਾ)
ਹੋ, ਮੈਨੂੰ ਲਗਦਾ ਏ ਵੈਲੀ touch ਦਾ
ਵੇ ਤਾਂਹੀਓਂ ਮੇਰੇ ਨਾਲ਼ ਜੱਚਦਾ
ਸਾਂਭ-ਸਾਂਭ ਪੈਂਦਾ ਰੱਖਣਾ, ਵੇ ਸੁਣ
ਸੋਹਣਿਆ, ਸਮਾਨ ਕੱਚ ਦਾ
ਓ, ਗੱਡੀ ਵਿੱਚ gun ਰੱਖਦੇ
Main ਕੰਮ fun ਰੱਖਦੇ
ਕਿਉਂ ਕਰਦੀ ਫ਼ਿਕਰ, ਜੱਟੀਏ?
ਜੱਟ ਸਾਂਭ-ਸਾਂਭ ਰੰਨ ਰੱਖਦੇ
ਵੇ filmy ਜਿਹਾ scene ਹੋ ਗਿਆ
ਸਮਾਂ ਹੀ ਰੰਗੀਨ ਹੋ ਗਿਆ
ਪਹਿਲੀ ਮੁਲਾਕਾਤ ਵਿੱਚ ਹੀ
ਵੇ ਸਾਨੂੰ ਤੇਰੇ 'ਤੇ ਯਕੀਨ ਹੋ ਗਿਆ
ਆਹ ਲਓ ਫ਼ਿਰ
ਬਣ ਗਈ ਗੱਲ, ਮਿੱਤਰੋਂ
ਹੋ, filmy ਜਿਹਾ scene ਹੋ ਗਿਆ
ਸਮਾਂ ਹੀ ਰੰਗੀਨ ਹੋ ਗਿਆ
ਪਹਿਲੀ ਮੁਲਾਕਾਤ ਵਿੱਚ ਹੀ
ਤੈਨੂੰ ਮੇਰੇ 'ਤੇ ਯਕੀਨ ਹੋ ਗਿਆ
Love you so much
Written by: Shivjot Singh Dandiwal
instagramSharePathic_arrow_out

Loading...