歌詞
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
ਇੱਕ ਕਰ ਅਹਿਸਾਨ ,ਮੇਰੀ ਬਖ਼ਸ਼ਦੇ ਜਾਨ
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
ਇੱਕ ਕਰ ਅਹਿਸਾਨ ,ਮੇਰੀ ਬਖ਼ਸ਼ਦੇ ਜਾਨ
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
ਤੜ੍ਹਕੇ ਜਗਾਉਂਦੇ ਜੋ ਸਵੇਰੇ ਨੀ ਰਹੇ,
ਰਾਤਾਂ ਵਿੱਚ ਪਹਿਲਾਂ ਜਿਹੇ ਹਨੇਰੇ ਨੀ ਰਹੇ,
ਕਹਿੰਦੇ ਬਦਲਾਅ ਆਉਂਦਾ ਚੰਗੇ ਦੇ ਲਈ,
ਪਰ ਹੁਣ ਅਸੀਂ ਤੇਰੇ ਨੇੜ੍ਹੇ ਨੀ ਰਹੇ,
ਡਰਦਾ ਨੀ ਅੱਜ ਵੀ ਮੈਂ ਹਾਰਾਂ ਦੇ ਕੋਲੋਂ,
ਹਾਰਾਂ ਨੀ ਵੰਡਾਉਣ ਵਾਲੇ ਜੇਰੇ ਨੀ ਰਹੇ,
ਰੋਜ ਨਵੀਂ ਥਾਂ ਤੋਂ ਕਰਾਂ ਨਵੀਂ ਸ਼ੁਰੂਆਤ ,
ਪਹਿਲਾਂ ਵਾਂਗੂੰ ਇੱਕੋ ਥਾਂ ਤੇ ਡੇਰੇ ਨੀਂ ਰਹੇ,
ਉਹਨਾਂ ਬਿਨ੍ਹਾਂ ਜਿੱਤ ਵੀ ਮੈਂ ਕਰਨੀ ਐ ਕੀ,
ਚਾਹੁੰਦੇ ਸੀ ਜਿਤਾਉਣਾਂ ਜਿਹੜੇ ਮੇਰੇ ਨੀ ਰਹੇ,
ਤੜ੍ਹਕੇ ਜਗਾਉਂਦੇ ਜੋ ਸਵੇਰੇ ਨੀ ਰਹੇ,
ਰਾਤਾਂ ਵਿੱਚ ਪਹਿਲਾਂ ਜਿਹੇ ਹਨੇਰੇ ਨੀ ਰਹੇ,
ਚਿਹਰਿਆਂ ਤੇ ਮਾਸਕ ਉਹ ਲੱਗਦੇ ਸੀ ਖਾਸ,
ਪਹਿਲੀ ਤੱਕਣੀ ਚ' ਦਿਖੀ ਜ਼ਿੰਦਗੀ ਦੀ ਆਸ,
ਸੁਣ ਮੇਰੀ ਜਾਨ ਇਹੇ ਸਮਾਂ ਬਲਵਾਨ,
ਅੱਜ ਅਸਮਾਨ ਆਂ ਤੇ ਕੱਲ੍ਹ ਸ਼ਮਸ਼ਾਂਨ,
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ...
ਜ਼ਖਮਾਂ ਤੇ ਦਿਲਾਂ ਨੂੰ ਭਰਨ ਦੇ ਲਈ,
ਥੋੜਾ ਬਹੁਤਾ ਟਾਇਮ ਤੇ ਜ਼ਰੂਰ ਲੱਗਦੈ,
ਐਨੇ ਵੀ ਨੀ ਸੌਖੇ ਇਥੇ ਦਿਲ ਤੋੜਣੇ,
ਕਿਵੇਂ ਦੱਸਾਂ ਕਿੰਨ੍ਹਾ ਕ ਗਰੂਰ ਲੱਗਦੈ,
ਭੁੱਲ ਕੇ ਪੁਰਾਣਿਆਂ ਦੇ ਦਰਦ ਯਾਰਾ,
ਅੱਜਕੱਲ੍ਹ ਜਿੰਨ੍ਹਾਂ ਨਾਲ ਪੱਲਾ ਜੋੜਿਆ,
ਨਵਿਆਂ ਦੀ ਉਂਗਲੀ ਦੇ ਮੇਚ ਕਿ ਨਹੀਂ,
ਤੈਨੂੰ ਐਮੀਂ ਗਿੱਲ ਨੇ ਜੋ ਛੱਲਾ ਮੋੜਿਆ,
ਘੁੰਮਦੀਆਂ ਇਦਾਂ ਈ ਸੌਗਾਤਾਂ,
ਲਿਖਾਂ ਕਿਵੇਂ ਮੁੱਕੀਆਂ ਦਵ੍ਹਾਤਾਂ ਰਹਿੰਦੀਆ,ਆਪਣੇ ਪੁਰਾਣੇ ਉਹ ਅਪਾਰਟਮੈਂਟ ਦੇ,
ਮੈਂਨੂੰ ਐਲੀਵੇਟਰ ਚ' ਰਾਤਾਂ ਪੈਂਦੀਆਂ, ਕਰ ਹੋਇਆ ਆਪਣਾਂ ਨਾਂ ਮੈਥੋੰ ਸਨਮਾਨ,
ਉੱਠੂੰ ਹੁਣ ਇਦਾਂ ਜਿਵੇਂ ਉੱਠਿਆ ਜਪਾਨ,ਫਾਇਦਾ ਜਿੱਥੇ ਹੁੰਦਾ ਸੀ ਮੈਂ ਤੇਰਾ ਹੀ ਕੀਤਾ,
ਆਪਣਾ ਕਰਾਇਆ ਜਿੱਥੇ ਹੋਇਆ ਨੁਕਸਾਨ,
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
ਇੱਕ ਕਰ ਅਹਿਸਾਨ ,ਮੇਰੀ ਬਖ਼ਸ਼ਦੇ ਜਾਨ
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
ਇੱਕ ਕਰ ਅਹਿਸਾਨ ,ਮੇਰੀ ਬਖ਼ਸ਼ਦੇ ਜਾਨ
ਤੇਰਾ ਇਸ਼ਕ ਸ਼ੈਤਾਨ,ਤੇਰਾ ਇਸ਼ਕ ਹੈਵਾਨ
Written by: Ammy Gill, Jagsir Singh