歌詞
ਤੇਰੀਆਂ ਅੱਖੀਆਂ, ਮੇਰੀਆਂ ਅੱਖੀਆਂ ਇੱਕ ਹੋ ਗਈਆਂ ਨੇ
(ਇੱਕ ਹੋ ਗਈਆਂ ਨੇ)
ਹੱਥ ਹੱਥਾਂ ਵਿੱਚ ਆ ਗਏ, ਹੁਣ ਨਾ ਦੂਰੀਆਂ ਰਹੀਆਂ ਨੇ
(ਦੂਰੀਆਂ ਰਹੀਆਂ ਨੇ)
ਕਿਸੇ ਨੂੰ ਦੌਲਤ ਦੁਨੀਆ ਦੀ ਜਿੱਦਾਂ ਮਿਲ਼ ਜਾਂਦੀ ਐ
ਕਿਸੇ ਨੂੰ ਦੌਲਤ ਦੁਨੀਆ ਦੀ ਜਿੱਦਾਂ ਮਿਲ਼ ਜਾਂਦੀ ਐ
ਮੇਰੇ ਕਮਲ਼ੇ ਦਿਲ ਨੂੰ ਵੀ ਉਂਜ ਤੂੰ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਅਰਸ਼ੋਂ ਆਈ ਮੇਰੇ ਲਈ ਤੂੰ ਇੱਕ ਇਨਾਇਤ ਜਿਹੀ
ਦੀਦ ਤੇਰੀ ਹੈ ਲਗਦੀ ਮੈਨੂੰ ਕਿਸੇ ਇਬਾਦਤ ਜਿਹੀ
ਤੇਰੇ ਤੇ ਆਕੇ ਮੁੱਕ ਗਈ ਐ ਅੱਜ ਤਲਾਸ਼ ਮੇਰੀ
ਤੇਰੀ ਸੋਚ 'ਚ ਗੁੰਮ ਲਗਦੀ ਐ ਹੋਸ਼-ਅਵਾਜ਼ ਮੇਰੀ
ਅੱਖਾਂ-ਅੱਖਾਂ ਵਿੱਚ ਐਦਾਂ ਇਕਰਾਰ ਜਿਹਾ ਹੋਇਆ
ਤੇਰੇ ਦਿਲ ਨੂੰ ਮੇਰੇ ਦਿਲ ਦੀ ਸੂਹ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਜਨਮਾਂ ਦੇ ਲਈ ਜੋੜ ਲੈ ਰਿਸ਼ਤਾ ਸਾਹਾਂ ਵਾਲ਼ਾ ਤੂੰ
ਰੱਬ ਬਣਾਕੇ ਤੈਨੂੰ ਸਜਦਾ ਕਰਦਾ ਜਾਵਾਂਗਾ
Ricky ਨੂੰ ਸੌਂਹ ਤੇਰੀ, ਪਿਆਰ ਨਾ ਘੱਟ ਮੈਂ ਹੋਣ ਦਊਂ
ਰੋਜ਼ ਤੇਰੇ ਤੇ ਥੋੜ੍ਹਾ-ਥੋੜ੍ਹਾ ਮਰਦਾ ਜਾਵਾਂਗਾ
ਚੰਨ ਬਣਾ ਲੈ ਟਿੱਕਾ, ਮਹਿੰਦੀ ਲਾ ਲੈ ਹੱਥਾਂ 'ਤੇ
ਬੇਬੇ ਨੂੰ ਹੁਣ ਉਹਦੀ ਮੈਨੂੰ ਨੂੰਹ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਐ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਬੇਜਾਨ ਜਿਹੇ ਇਸ ਪੁਤਲੇ ਨੂੰ ਇੱਕ ਰੂਹ ਮਿਲ਼ ਗਈ ਲਗਦੀ
ਤੂੰ ਵੀ ਸੱਜਣਾ ਆਉਂਦੇ-ਜਾਂਦੇ ਸਾਹਾਂ ਵਰਗਾ ਐ
ਤੇਰੇ ਹੋਕੇ ਮੈਂ ਵੀ ਤਾਂ ਹੁਣ ਪੂਰੀ ਹੋ ਗਈ ਲਗਦੀ
ਤੇਰੇ ਹੋਕੇ ਮੈਂ ਵੀ ਤਾਂ ਹੁਣ ਪੂਰੀ ਹੋ ਗਈ ਲਗਦੀ
Written by: Jass Themuzikman, King Ricky